Mon. Apr 22nd, 2019

ਬੈਂਕ ਮਨੇਜ਼ਰਾਂ ਉੱਪਰ ਚਹੇਤਿਆਂ ਨੂੰ ਪੈਸੇ ਵੰਡਣ ਦੇ ਲਗਾਏ ਗਏ ਇਲਜ਼ਾਮ

ਬੈਂਕ ਮਨੇਜ਼ਰਾਂ ਉੱਪਰ ਚਹੇਤਿਆਂ ਨੂੰ ਪੈਸੇ ਵੰਡਣ ਦੇ ਲਗਾਏ ਗਏ ਇਲਜ਼ਾਮ 
ਕਿਸ਼ਾਨਾਂ ਅਤੇ ਆਮ ਲੋਕਾਂ ਨੂੰ ਹੋਣਾਂ ਪੈ ਰਹਿਆ ਖੱਜ਼ਲ ਖੁਆਰ

3-photos-dirba-bank-manejar-diyan-manmaniyaਦਿੜ੍ਹਬਾ 26 ਨਵੰਬਰ (ਰਣ ਸਿੰਘ ਚੱਠਾ) ਨੋਟਬੰਦੀ ਨਾਲ ਬੇਸ਼ੱਕ ਕਾਲੇ ਧਨ ਅਤੇ ਜ਼ਾਅਲੀ ਕਰੰਸ਼ੀ ਨੂੰ ਠੱਲ ਪੈ ਜਾਵੇਗੀ ਪਰ ਆਮ ਲੋਕਾਂ ਨੂੰ ਜਿੱਥੇ ਕਈ ਪ੍ਰਸ਼ਾਨੀਆਂ ਦਾ ਸਾਹਮਣਾਂ ਕਰਨਾਂ ਪੈ ਰਿਹੈਂ ਉੱਥੇ ਹੀ ਲੋਕਾਂ ਵੱਲੋਂ ਬੈਂਕ ਅਧਿਕਾਰੀਆਂ ਉੱਪਰ ਉਹਨਾਂ ਨਾਲ ਦੂਰਵਿਵਾਹਰ ਤੇ ਮਨਮਾਨੀਆਂ ਕਰਨ ਦੀ ਗੱਲ ਕਹੀ ਜਾ ਰਹੀ ਹੈ ਇਸੇ ਤਰ੍ਹਾਂ ਦਿੜ੍ਹਬਾ ਵਿਖੇ ਵੀ ਕਿਸ਼ਾਨਾ ਨੇ ਵੱਖ ਵੱਖ ਬੈਂਕ ਮਨੇਜਰਾਂ ਉੱਪਰ ਇਲਜ਼ਾਮ ਲਗਾਉਦੇ ਕਹਿਆ ਕਿ ਮਨੇਜਰ ਵੱਲੋਂ ਫੋਨ ਤੇ ਚਹੇਤਿਆਂ ਨੂੰ ਬੁਲਾਕੇ ਪੈਸੇ ਵੰਡੇ ਜਾ ਰਹੇ ਹਨ ਤੇ ਸਾਨੂੰ ਖੱਜ਼ਲ ਖੁਆਰ ਕੀਤਾ ਜਾ ਰਿਹਾਂ ਹੈ ।

          ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਕਿਸ਼ਾਨਾਂ ਵਿਪਾਰੀਆਂ ਤੇ ਆਮ ਲੋਕਾਂ ਨੂੰ ਬੈਂਕਾਂ ਵਿੱਚੋਂ ਪੈਸ਼ੇ ਕਢਵਾਉਣ ਵੱਖ ਵੱਖ ਤਰੀਕਿਆ ਨਾਲ ਵਿੱਚ ਵੰਡਿਆ ਹੈ ਤਾਂ ਕਿ ਕਿਸੇ ਵੀ ਵਰਗ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾਂ ਨਾ ਕਰਨਾਂ ਪਵੇ ਪਰ ਲੋਕਾਂ ਵੱਲੋਂ ਕੁੱਝ ਬੈਂਕ ਮਨੇਜਰਾਂ ਉੱਪਰ ਮੌਦੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਂਕੇ ਸਿਰਫ ਚਹੇਤਿਆਂ ਨੂੰ ਹੀ ਪੈਸੇ ਵੰਡਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਦਿੜ੍ਹਬਾ ਵਿਖੇ ਸਟੇਟ ਬੈਂਕ ਆਂਫ ਪਟਿਆਲਾ ਤੇ ਪੰਜਾਬ ਨੈਸ਼ਨਲ ਬੈਂਕ ਮਨੇਜਰਾਂ ਉੱਪਰ ਇਲਜ਼ਾਮ ਲਗਾਉਦੇ ਪਰਵਿੰਦਰ ਸਿੰਘ ਦਿੜ੍ਹਬਾ ਬਲਜੀਤ ਸਿੰਘ ਹਰਪ੍ਰੀਤ ਸਿੰਘ ਖੇਤਲਾਂ ਤੋਂ ਇਲਾਵਾਂ ਲਾਇਨਾਂ ਵਿੱਚ ਖੜੇ ਦਰਜ਼ਨਾਂ ਲੋਕਾਂ ਨੇ ਪੱਤਰਕਾਰਾਂ ਅੱਗੇ ਆਪਣੀ ਦਾਸ਼ਤਾਨ ਸੁਣਾਉਦੇ ਦੱਸਿਆਂ ਕਿ ਉਕਤ ਮਨੇਜਰਾਂ ਵੱਲੋਂ ਆਪਣੇ ਚਹੇਤਿਆਂ ਨੂੰ ਫੋਨ ਤੇ ਬੁਲਾਕੇ ਪੈਸੇ ਵੰਡੇ ਜਾ ਰਹੇ ਹਨ ਅਤੇ ਸਾਨੂੰ ਬੈਂਕ ਅੰਦਰ ਬੜ੍ਹਨ ਨਹੀ ਦਿੱਤਾਂ ਜਾ ਰਿਹਾਂ ਜਦ ਪੱਤਰਕਾਰਾਂ ਦੀ ਟੀਮ ਬੈਂਕ ਵਿਖੇ ਪਹੁੰਚੀ ਤਾਂ ਪੀ.ਅੇਨ.ਬੀ ਬੈਂਕ ਦੇ ਮਨੇਜਰ ਅਸ਼ਵਨੀ ਕੁਮਾਰ ਨੂੰ ਤੇ ਬਾਕੀ ਸਟਾਫ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਤੇ ਉਹ ਫਿਰ ਫੋਨ ਕਰਕੇ ਚਹੇਤਿਆ ਨੂੰ ਰੋਦੇ ਨਜ਼ਰ ਆਏ ।

        ਜਦ ਇਸ ਮਾਮਲੇ ਸਬੰਧੀ ਪੰਜਾਬ ਨੈਸ਼ਨਲ ਬੈਂਕ ਦੇ ਮਨੇਜਰ ਅਸ਼ਵਨੀ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕਿਹਾਂ ਕਿ ਮੈਂ ਕੁੱਝ ਨਹੀ ਦੱਸ ਸਕਦਾ ਪਰ ਜਦ ਲੋਕਾਂ ਨੇ ਮਨੇਜਰ ਤੋਂ ਵਿਤਕਾਂ ਕਰਨ ਦੇ ਸਵਾਲ ਪੁੱਛੇ ਤਾਂ ਤੁਸ਼ੀ ਖੁਦ ਹੀ ਸੁਣ ਲਵੋਂ ਕਿ ਮਨੇਜਰ ਸਾਹਿਬ ਆਮ ਲੋਕਾਂ ਨਾਲ ਕੀ ਬਤੀਰਾਂ ਕਰ ਰਹੇ ਹਨ ।

         ਸਰਕਾਰ ਵੱਲੋਂ ਲੋਕਾਂ ਦੇ ਹਿਤ ਲਈ ਨੋਟ ਬਦਲੀ ਦਾ ਸਮਾਂ ੧੧ ਨਵੰਬਰ ਤੋਂ ਵਧਾਕੇ ੧੪ ਨਵੰਬਰ ਕਰ ਦਿੱਤਾਂ ਸੀ ਤੇ ਫਿਰ ੨੪ ਨਵੰਬਰ ਤੇ ਹਣ ੧੫ ਨਵੰਬਰ ਪਰ ਕੁੱਝ ਬੈਂਕ ਮਨੇਜਰਾਂ ਸਿਰਫ ਚਹੇਤਿਆਂ ਨੂੰ ਹੀ ਪੈਸੇ ਦੇਕੇ ਕਿਸ਼ਾਨ ਅਤੇ ਆਮ ਲੋਕਾਂ ਨੂੰ ਖੱਜ਼ਲ ਖੁਆਰ ਕੀਤਾ ਜਾ ਰਿਹਾਂ ਹੈ ਜਿਸ ਕਾਰਨ ਇਹਨਾਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਨਾਂ ਕਰਨਾਂ ਪੈ ਰਿਹੈ ਲੌੜ ਹੈ ਅਜਿਹੇ ਅਧਿਕਾਰੀਆਂ ਖਲਾਫ ਸਖਤ ਕਾਰਵਾਈ ਕਰਕੇ ਲੋਕਾਂ ਨੂੰ ਉਹਨਾਂ ਦਾ ਹੱਕ ਦਵਾਉਣ ਦੀ ਤਾਂ ਕਿ ਸਰਕਾਰ ਨੂੰ ਲੋਕਾਂ ਦੇ ਵਿਰੌਧ ਦਾ ਸਾਹਮਣਾਂ ਨਾ ਕਰਨਾਂ ਪਵੇ ।

Share Button

Leave a Reply

Your email address will not be published. Required fields are marked *

%d bloggers like this: