ਬੈਂਕ ਆਫ ਇੰਡੀਆ ਦੇ ਮੁਲਾਜ਼ਮਾਂ ਖਿਲਾਫ ਲੋਕਾਂ ਨੇ ਕੀਤੀ ਨਾਅਰੇਬਾਜ਼ੀ

ss1

ਬੈਂਕ ਆਫ ਇੰਡੀਆ ਦੇ ਮੁਲਾਜ਼ਮਾਂ ਖਿਲਾਫ ਲੋਕਾਂ ਨੇ ਕੀਤੀ ਨਾਅਰੇਬਾਜ਼ੀ

ਆਪਣੇ ਚਹੇਤਿਆਂ ਨੂੰ ਦੇ ਰਹੇ ਨੇ ਖਾਸ ਰਿਆਇਤਾਂ

_20161201_134554ਰਾਮਪੁਰਾ ਫੂਲ 1 ਦਸੰਬਰ(ਕੁਲਜੀਤ ਸਿੰਘ ਢੀਗਰਾ) ਮੋਦੀ ਸਰਕਾਰ ਵਲੋ ਨੋਟਬੰਦੀ ਦੇ ਫੈਸਲੇ ਕਾਰਨ ਆਮ ਲੋਕਾਂ ਲਈ ਪੈਦਾ ਹੋਈਆਂ ਸਮੱਸਿਆ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਬੈਂਕ ਮੁਲਾਜ਼ਮਾਂ ਵਲੋਂ ਆਮ ਲੋਕਾਂ ਤੇ ਵੱਡੇ ਲੋਕਾਂ ਲਈ ਬਣਾਏ ਆਪਣੇ ਕਾਨੂੰਨ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੇ ਨੇ। ਸਥਾਨਕ ਸਹਿਰ ਦੇ ਬੈਂਕ ਬਾਜ਼ਾਰ ਚ ਸਥਿਤ ਬੈਂਕ ਆਫ ਇੰਡੀਆ ਚ ਅੱਜ ਬੈਂਕ ਮੁਲਾਜਮਾਂ ਵਲੋਂ ਕੀਤੀਆ ਜਾ ਰਹੀਆਂ ਆਪ ਹੁਦਰੀਆਂ ਵਿਰੁੱਧ ਲੋਕਾਂ ਨੇ ਜੰਮਕੇ ਰੌਲਾ ਪਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੰਡੀ ਕਲਾਂ ਦੇ ਸੱਤਪਾਲ , ਜਸਵੰਤ , ਗੁਰਜੰਟ ਸਿੰਘ ਨੇ ਦੱਸਿਆ ਬੈਂਕ ਮੁਲਾਜ਼ਮ ਆਪਣੇ ਚਹੇਤਿਆਂ ਤੇ ਵੱਡੇ ਲੋਕਾਂ ਨੂੰ ਲਾਇਨਾਂ ਚ ਲੱਗਣ ਦੀ ਬਜਾਏ ਨੋਟ ਬਦਲਣ ਲਈ ਖਾਸ ਰਿਆਇਤਾਂ ਦੇ ਰਹੇ ਸਨ। ਉਨਾਂ ਦੱਸਿਆ ਕਿ ਬੈਂਕ ਮੁਲਾਜਮ ਵੱਡੇ ਲੋਕਾਂ ਦੇ ਸਪੈਸਲ ਚੈੱਕ ਲੈ ਰਹੇ ਸਨ ।ਪੈਸੇ ਜਮਾ ਕਰਵਾਉਣ ਤੇ ਕਢਵਾਉਣ ਲਈ ਬੈਂਕ ਮੁਲਾਜ਼ਮਾਂ ਨੇ ਉਂਜ ਤਾਂ ਗੇਟ ਬੰਦ ਕਰ ਰੱਖਿਆ ਸੀ ,ਤੇ ਆਮ ਲੋਕ ਲਾਇਨਾਂ ਖੜੇ ਸਨ । ਪਰ ਜਦ ਖਾਸ ਬੰਦਾ ਤੇ ਆਪਣਾ ਚਹੇਤਾ ਆੳਂਦਾ ਸੀ ਤਾਂ ਬੈਂਕ ਮੁਲਾਜ਼ਮ ਗੇਟ ਖੋਲ ਦਿੰਦੇ ਸਨ । ਬੈਂਕ ਮੁਲਾਜ਼ਮਾਂ ਦੇ ਇਸ ਵਤੀਰੇ ਤੋ ਲੋਕ ਭੜਕ ਉੱਠੇ ਤੇ ਬੈਂਕ ਮਲਾਜ਼ਮਾ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ । ਲੋਕਾਂ ਦੇ ਵਿਰੋਧ ਦੀ ਖਬਰ ਸੁਣਦਿਆਂ ਥਾਣਾ ਰਾਮਪੁਰਾ ਸਿਟੀ ਦੇ ਇੰਚਾਰਜ਼ ਪਰਮਜੀਤ ਸਿੰਘ ਮੌਕੇ ਤੇ ਪਹੁੰਚੇ ਤੇ ਲੋਕਾਂ ਨੂੰ ਭਰੋਸੇ ਚ ਲੈਣ ਤੋ ਬਾਅਦ ਉਨਾਂ ਬੈਂਕ ਮੁਲਾਜਮਾਂ ਨੂੰ ਵੀ ਹਿਦਾਇਤ ਕੀਤੀ ਕਿ ਉਹ ਆਮ ਲੋਕਾਂ ਨੂੰ ਪਰੇਸਾਨ ਨਾ ਕਰਨ । ਬੈਂਕ ਮੁਲਾਜਮਾਂ ਵਲੋ ਇਸ ਮੌਕੇ ਐਸ . ਐਚ. ੳ ਦੀ ਹਿਦਾਇਤ ਤੇ ਪੈਸੇ ਖਤਮ ਹੋਣ ਕਾਰਨ ਬਾਕੀ ਰਹਿ ਗਏ ਲੋਕਾਂ ਦੀ ਲਿਸਟ ਬਣਾਈ ਜਿੰਨਾਂ ਨੂੰ ਸਨਿਚਰਵਾਰ ਨੂੰ ਲਿਸਟ ਦੇ ਹਿਸਾਬ ਨਾਲ ਪੈਸੇ ਦਿਤੇ ਜਾਣਗੇ।ਉਧਰ ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਬੈਂਕ ਮੁਲਾਜ਼ਮਾ ਦੀਆਂ ਹੁਦਰੀਆਂ ਦੀ ਤਿੱਖੇ ਸ਼ਬਦਾਂ ਚ ਨਿੰਦਾ ਕੀਤੀ ਤੇ ਮੰਗ ਕੀਤੀ ਕਿ ਆਮ ਲੋਕਾਂ ਨਾਲ ਹੋ ਰਹੇ ਇਸ ਧੱਕੇ ਨੂੰ ਖਤਮ ਕੀਤਾ ਜਾਵੇ।

Share Button

Leave a Reply

Your email address will not be published. Required fields are marked *