ਬੈਂਕ ਅਧਿਕਾਰੀ ਗੈਰ ਕਾਨੂੰਨੀ ਤਰੀਕੇ ਨਾਲ ਅਮੀਰ ਲੋਕਾਂ ਦਾ ਪੈਸਾ ਕਰਦੇ ਨੇ ਬਦਲੀ
ਬੈਂਕ ਅਧਿਕਾਰੀ ਗੈਰ ਕਾਨੂੰਨੀ ਤਰੀਕੇ ਨਾਲ ਅਮੀਰ ਲੋਕਾਂ ਦਾ ਪੈਸਾ ਕਰਦੇ ਨੇ ਬਦਲੀ
ਆਮ ਲੋਕ ਹੁੰਦੇ ਨੇ ਖੱਜਲ ਖੁਆਰ
ਮਹਿਲ ਕਲਾਂ 17 ਅਕਤੂਬਰ (ਪ੍ਰਦੀਪ ਕੁਮਾਰ)ਦੇਸ਼ ਦੇ ਪ੍ਰਧਾਨ ਮੰਂਤਰੀ ਨਰਿੰਦਰ ਮੋਦੀ ਵੱਲੋਂ ਕਾਲੇ ਧਨ ਨੂੰ ਖਤਮ ਕਰਨ ਲਈ 500 ਅਤੇ 1000 ਦੇ ਨੋਟਾਂ ਨੂੰ ਅਚਨਚੇਤ ਬੰਦ ਕਰਕੇ ਜਿੱਥੇ ਕਾਲਾ ਧਨ ਸਾਂਭੀ ਬੈਠੇ ਸੁਦਾਗਰਾ ਨੂੰ ਭਾਜੜਾ ਪਾ ਦਿੱਤੀਆਂ ਹਨ ਉੱਥੇ ਹੀ ਆਮ ਲੋਕਾਂ ਦਾ ਜਨ-ਜੀਵਨ ਵੀ ਪ੍ਰਭਾਵਿਤ ਹੋਇਆ ਹੈ।ਲੋਕ ਆਪਣੀਆਂ ਘਰੇਲੂ ਜਰੂਰਤਾ ਦੀ ਪੂਰਤੀ ਲਈ ਸਾਰਾ-ਸਾਰਾ ਦਿਨ ਬੈਂਕ ਦੀਆ ਲੰਬੀਆਂ ਲਾਈਨਾਂ ਵਿੱਚ ਲੱਗਕੇ ਆਪਣਾ ਸਮਾਂ ਬਰਬਾਦ ਕਰ ਰਹੇ ਹਨ ਪਰ ਬੈਂਕ ਮੁਲਾਜਿਮ ਇੰਨਾਂ ਲੋਕਾਂ ਨੂੰ ਅੰਦਰ ਵੀ ਨਹੀ ਵੜਣ ਦਿੰਦੇ।ਅਮੀਰ ਲੋਕ(ਕਾਲੇ ਧਨ ਵਾਲੇ)ਅਜੇ ਵੀ ਕਿਸੇ ਲਾਈਨ ਚ ਨਹੀਂ ਲੱਗ ਰਹੇ ਉਹ ਆਪਣੇ ਨੋਟ ਤਬਦੀਲ ਕਰਨ ਲਈ ਆਉਦੇ ਹਨ ਅਤੇ ਬੈਂਕ ਦੇ ਅਧਿਕਾਰੀ ਇੰਨਾਂ ਲੋਕਾਂ ਨੂੰ ਬੜੀ ਸ਼ਾਨੋ-ਸ਼ੋਕਤ ਨਾਲ ਬੈਂਕ ਦੇ ਪਿਛਲੇ ਗੇਟ ਰਾਹੀਂ ਅੰਂਦਰ ਲਿਜਾਕੇ ਵੱਡੀ ਗਿਣਤੀ ਵਿੱਚ ਨੋਟ ਤਬਦੀਲ ਕਰਕੇ ਮਿੰਟਾ ਸਕਿੰਟਾਂ ਵਿੱਚ ਹੀ ਇੰਨਾਂ ਨੂੰ ਗੱਡੀ ਵਿੱਚ ਬਿਠਾਕੇ ਜਾਂਦੇ ਹਨ।ਪਰ ਗਰੀਬ ਲੋਕ ਜੋ ਪਿਛਲੇ ਕਾਫੀ ਦਿਨਾਂ ਤੋਂ ਬੈਂਕਾਂ ਅੱਗੇ ਲਾਇਨਾਂ ਲਗਾਈ ਖੜੇ ਹਨ ਉਨਾਂ ਦੀ ਕੋਈ ਸੁਣਵਾਈ ਨਹੀਂ।ਬੈਂਕਾ ਦੇ ਏ.ਟੀ.ਐੱਮ ਵੀ ਖਾਲੀ ਪਏ ਹਨ।ਬੈਂਕ ਦੇ ਅਧਿਕਾਰੀ ਸਰਕਾਰ ਅਤੇ ਆਰ.ਬੀ.ਆਈ ਦੀਆਂ ਸ਼ਰੇਆਮ ਧੱਜੀਆਂ ਉਡਾਉਦੇ ਹੋਏ ਗੈਰ ਕਾਨੂੰਨੀ ਤਰੀਕੇ ਰਾਹੀਂ ਅਮੀਰ ਲੋਕਾਂ ਦਾ ਪੈਸਾ ਵੱਡੀ ਗਿਣਤੀ ਵਿੱਚ ਬਦਲਕੇ ਦੇ ਰਹੇ ਹਨ।ਅਤੇ ਆਮ ਪਬਲਿਕ ਨੂੰ ਬੈਂਕ ਅੰਦਰ ਕੈਸ਼ ਖਤਮ ਹੋਣ ਦੇ ਬਹਾਨੇ ਲਗਾਕੇ ਖੱਜਲ ਖੁਆਰ ਕਰ ਰਹੇ ਹਨ।ਜਦੋਂ ਪੱਤਰਕਾਰਾ ਦੀ ਟੀਮ ਭਾਰਤੀ ਸਟੇਟ ਬੈਂਕ ਮਹਿਲ ਕਲਾਂ ਵਿਖੇ ਪਹੁੰਚੀ ਤਾਂ ਉਥੇ ਲਾਈਨਾਂ ਚ ਲੱਗੇ ਲੋਕਾਂ ਨੇ ਦੱਸਿਆ ਕਿ ਅਸੀ ਸਵੇਰੇ ਬੈਂਕ ਖੁੱਲਣ ਤੋਂ ਪਹਿਲਾਂ ਦੇ ਖੜੇ ਹਾਂ ਘਰ ਦੀਆਂ ਜਰੂਰਤਾਂ ਲਈ ਕੋਈ ਪੈਸਾ ਕੋਲੇ ਨਹੀਂ ਘਰੇ ਆਟਾ,ਦਾਲ ਖਤਮ ਹੈ ਅਤੇ ਬੈਂਕਾਂ ਵਾਲੇ ਕੈਸ਼ ਖਤਮ ਦਾ ਬਹਾਨਾਂ ਲਗਾ ਰਹੇ ਹਨ ਅਤੇ ਸਾਡੀ ਕੋਈ ਸੁਣਵਾਈ ਨਹੀਂ ਹੈ।ਕਈ ਬਿਮਾਰ ਬਜੁਰਗ ਵੀ ਲਾਈਨਾਂ ਵਿੱਚ ਖੜੇ ਬੈਂਕ ਅਧਿਕਾਰੀਆਂ ਨੂੰ ਕੋਸ ਰਹੇ ਸਨ।