Wed. Aug 21st, 2019

ਬੇਟੀ ਬਚਾੳ,ਬੇਟੀ ਪੜ੍ਹਾੳ ਤਹਿਤ ਕਰਵਾਏ ਪੇਟਿੰਗ ਮੁਕਾਬਲੇ

ਬੇਟੀ ਬਚਾੳ,ਬੇਟੀ ਪੜ੍ਹਾੳ ਤਹਿਤ ਕਰਵਾਏ ਪੇਟਿੰਗ ਮੁਕਾਬਲੇ

8-patti-news-2-beti-bchaoਪੱਟੀ,08 ਅਕਤੂਬਰ(ਅਵਤਾਰ ਸਿੰਘ ਢਿੱਲੋ) ਜਿਲ੍ਹਾ ਸਿੱਖਿਆ ਅਫਸਰ(ਸੈ:ਸਿ:)ਤਰਨ ਤਾਰਨ ਪਰਮਜੀਤ ਸਿੰਘ,ਜਿਲ੍ਹਾ ਸਾਇੰਸ ਸੁਪਰਵਾਇਜ਼ਰ ਮੈਡਮ ਰਜਿੰਦਰ ਕੋਰ ਅਤੇ ਡਿਪਟੀ ਡੀਈੳ ਰਜੇਸ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤੇ ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਸਟੇਟ ਅਵਾਰਡੀ ਪ੍ਰਿੰਸੀਪਲ ਮੁਕੇਸ ਚੰਦਰ ਜੋਸ਼ੀ ਦੀ ਅਗਵਾਈ ਹੇਠ ਸਕੂਲ ਵਿਦਿਆਰਥਣਾਂ ਦੇ ਬੇਟੀ ਬਚਾੳ,ਬੇਟੀ ਪੜ੍ਹਾੳ ਤਹਿਤ ਪੇਟਿੰਗ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ।ਜਿਸ ਵਿਚ ਵੱਖ੍ਰਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ ਗਿਆ ।ਇਸ ਮੋਕੇ ਵਾਈਸ ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ,ਸਾਇੰਸ ਅਧਿਆਪਕ ਮੈਡਮ ਮਨਜੀਤ ਕੋਰ ਲੈਕਚਰਾਰ ਬਾਇੳ,ਮੈਡਮ ਜਸਬੀਰ ਕੋਰ ਲੈਕ:ਕਮਿਸਟਰੀ ਅਤੇ ਪ੍ਰੇਮ ਲਤਾ,ਮਨਦੀਪ ਕੋਰ ਸਾਇੰਸ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਭਾਸ਼ਣ ਦਿੱਤੇ ਗਏ ਕਿ ਭਰੂਣ ਹੱਤਿਆ ਸਰਾਪ ਹੈ ਤੇ ਪਾਪ ਹੈ ।ਅੱਜੋਕੇ ਸਮੇਂ ਵਿਚ ਧੀਆਂ ਪੁੱਤਰਾਂ ਨਾਲੋਂ ਕੀਤੇ ਅੱਗੇ ਹਨ,ਇਸ ਲਈ ਇਨ੍ਹਾਂ ਦੀ ਪੜ੍ਹਾਈ ਵੱਲ ਧਿਆਨ ਦੇਣਾ ਹਰੇਕ ਮਾਂ ਬਾਪ ਦਾ ਮੁੱਢਲਾ ਫਰਜ਼ ਹੈ ਕਿ ਉਹ ਧੀਆਂ ਨੂੰ ਵੀ ਪੁੱਤਰਾਂ ਵਾਂਗ ਪੜ੍ਹਾ ਲਿਖਾ ਕੇ ਆਪਣੇ ਪੈਰ੍ਹਾਂ ਤੇ ਖੜਾ ਕਰਨ ।ਅਖੀਰ ਵਿਚ ਪ੍ਰਿੰਸੀਪਲ ਜੋਸ਼ੀ ਵਲੋਂ ਧੀਆਂ ਦੀ ਲਾਜ਼ਮੀ ਸਿੱਖਿਆ ਤੇ ਜੋਰ ਦਿੰਦੇ ਹੋਇਆਂ ਭਾਸ਼ਣ ਅਤੇ ਪੇਟਿੰਗ ਮੁਕਾਬਲਿਆਂ ਵਿਚ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ,ਤੇ ਕਿਹਾ ਕਿ ਜਿਲ੍ਹਾਂ ਸਾਇੰਸ ਸੁਪਰਵਾਇਜ਼ਰ ਮੈਡਮ ਰਜਿੰਦਰ ਕੋਰ ਦਾ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਸਕੂਲਾਂ ਵਿਚ ਇਹ ਵਿਦਿੱਅਕ ਮੁਕਾਬਲੇ ਕਰਵਾ ਕੇ ਵਿਦਿਆਰਥੀ ਮਾਪੇ ਅਤੇ ਵਿਦਿਆਰਥੀਆਂ ਵਿਚ ਜਾਗ੍ਰਤੀ ਲਿਆਂਦੀ ਜਾ ਰਹੀ ਹੈ ।ਇਸ ਮੋਕੇ ਸਮੂਹ ਸਕੂਲ ਸਟਾਫ ਸੁਖਜਿੰਦਰਪਾਲ ਸਿੰਘ,ਰਵੀ ਪ੍ਰਕਾਸ ਸ਼ਰਮਾ,ਅਨਿਲ ਕੁਮਾਰ,ਦੀਕਸ਼ਤ ਕੁਮਾਰ,ਉਜੱਲਦੀਦਾਰ ਸਿੰਘ,ਰੁਪਿੰਦਰ ਕੋਰ,ਮੈਡਮ ਰਾਜਬੀਰ ਕੋਰ,ਜਸਪ੍ਰੀਤ ਕੋਰ,ਬਾਬਾ ਬਲਵਿੰਦਰ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: