ਬੇਟੀ ਬਚਾਓ ਬੇਟੀ ਪੜਾਓ ਸਬੰਧੀ ਪੋਸਟਰ ਮੁਕਾਬਲੇ

ss1

ਬੇਟੀ ਬਚਾਓ ਬੇਟੀ ਪੜਾਓ ਸਬੰਧੀ ਪੋਸਟਰ ਮੁਕਾਬਲੇ

img-20161104-wa0009ਮਲੋਟ, 4 ਨਵੰਬਰ (ਆਰਤੀ ਕਮਲ): ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮਲੋਟ ਵਿਖੇ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਦੀ ਅਗਵਾਈ ਹੇਠ ਬੇਟੀ ਬਚਾਓ ਬੇਟੀ ਪੜਾਓ ਸਬੰਧੀ ਪੋਸਟਰ ਮੁਕਾਬਲੇ ਕਰਵਾਏ ਗਏ । ਇਸ ਵਿੱਚ ਛੇਵੀਂ ਤੋਂ ਦਸਵੀ ਤੱਕ ਦੇ ਬੱਚਿਆ ਨੇ ਭਾਗ ਲਿਆ । ਇਹਨਾਂ ਬੱਚਿਆ ਨੇ ਬੇਟੀ ਬਚਾਓ ਸਬੰਧੀ ਅਲੱਗ ਅਲੱਗ ਤਰਾਂ ਦੇ ਪੋਸਟਰ ਤਿਆਰ ਕੀਤੇ । ਬੱਚਿਆਂ ਨੇ ਪੂਰੀ ਰੁਚੀ ਦਿਖਾਉਦੇ ਹੋਏ ਇਸ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ । ਇਸ ਮੁਕਾਬਲੇ ਵਿੱਚ ਜੇਤੂ ਰਹੇ ਬੱਚਿਆਂ ਨੂੰ ਸ੍ਰੀ ਗਰਗ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਸੈਮੀਨਰ ਵਿੱਚ ਕੋ੍ਰਆਰਡੀਨੇਟਰ ਸ: ਹਰਜੀਤ ਮੌਂਗਾ ਨੇ ਕਿਹਾ ਕਿ ਬੇਟੀ ਪੜਾਉਣ ਨਾਲ ਪੂਰੀ ਕੁਲ ਪੜ੍ਹ ਜਾਂਦੀ ਹੈ ਅਤੇ ਬੇਟਾ ਪੜਾਉਣ ਨਾਲ ਕੇਵਲ ਬੇਟਾ ਹੀ ਪੜਦਾ ਹੈ । ਇਸ ਸੈਮੀਨਰ ਵਿੱਚ ਮਿਸ ਪੂਨਮ ਕੁਮਾਰੀ, ਮਿਸ ਕਰਮਜੀਤ ਕੌਰ ਅਤੇ ਸ੍ਰੀਮਤੀ ਨੀਰੂ ਮਲਿਕ ਵਿਸ਼ੇਸ਼ ਤੌਰ ਤੇ ਮੌਜੂਦ ਸਨ ।

Share Button

Leave a Reply

Your email address will not be published. Required fields are marked *