ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਅਹਿਮ ਇਕੱਤਰਤਾ ਕੀਤੀ

ss1

ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਅਹਿਮ ਇਕੱਤਰਤਾ ਕੀਤੀ

ਤਲਵੰਡੀ ਸਾਬੋ, 14 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਤਹਿਸੀਲ ਵਿੱਚ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਤਹਿਸੀਲ ਮੁਖੀਆਂ ਦੀ ਅਹਿਮ ਮੀਟਿੰਗ ਐਸ. ਡੀ. ਐਮ ਸੁਭਾਸ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੀ. ਡੀ. ਪੀ. ਓ ਮਨਜੀਤ ਕੌਰ, ਐਸ. ਐਮ. ਓ ਦਰਸ਼ਨ ਕੌਰ, ਥਾਣਾ ਮੁਖੀ ਜਗਦੀਸ਼ ਕੁਮਾਰ, ਨਗਰ ਕੌਸਲ ਰਾਮਾਂ ਮੰਡੀ ਕ੍ਰਿਸ਼ਨ ਕੁਮਾਰ, ਬੀ. ਡੀ. ਪੀ. ਓ ਬਲਜਿੰਦਰ ਸਿੰਘ ਤੇ ਇਲਾਕੇ ਦੇ ਸਮੂਹ ਕਲੱਬਾਂ ਤੇ ਸਮਾਜ ਸੇਵੀ ਯੂਨੀਅਨ ਦੇ ਆਗੂਆਂ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਐਸ. ਡੀ. ਐਮ. ਸੁਭਾਸ ਕੁਮਾਰ ਨੇ ਵੱਖ-ਵੱਖ ਵਿਭਾਗਾਂ ਤੋਂ ਬੇਟੀਆਂ ਦੀ ਜਨਮ ਦਰ ਵਧਾਉਣ ਲਈ ਕੀਤੇ ਜਾਂਦੇ ਉਪਰਾਲਿਆਂ ਦਾ ਜਾਇਜਾ ਲੈਦੇ ਹੋਏ ਭਵਿੱਖ ਵਿੱਚ ਅਜਿਹੀਆਂ ਯੋਜਨਾਵਾਂ ਸ਼ੁਰੂ ਕਰਨ ਨੂੰ ਕਿਹਾ ਜਿਸ ਸਦਕਾ ਪਿੰਡਾਂ ਤੇ ਸ਼ਹਿਰਾਂ ਵਿੱਚ ਬੇਟੀਆਂ ਦੀ ਜਨਮ ਦਰ ਵਧਾਈ ਸਕੇ ਤੇ ਲੜਕੀਆਂ ਦੀ ਸਿੱਖਿਆ ਲਈ ਵੀ ਵਿਸ਼ੇਸ਼ ਧਿਆਨ ਦੇਣ ਲਈ ਦਿਸ਼ਾ ਨਿਰਦੇਸ ਦਿੱਤੇ ਜਿਸ ਲਈ ਸਮੂਹ ਆਂਗਣਵਾੜੀ ਵਿਭਾਗ ਨੂੰ ਸਤਰਕ ਰਹਿਣ ਦੇ ਨਿਰਦੇਸ ਜਾਰੀ ਕੀਤੇ।
ਇਸ ਮੌਕੇ ਸੁਪਰਵਾਈਜਰ ਹਰਮੇਲ ਕੌਰ, ਭੋਲੋ ਕੌਰ ਸਮੇਤ ਸਿੱਖਿਆ ਵਿਭਾਗ ਦੇ ਜਿੰਮੇਵਾਰ ਅਫਸਰ ਮੌਜੂਦ ਸਨ।

Share Button

Leave a Reply

Your email address will not be published. Required fields are marked *