ਬੇਟੀ ਬਚਾਓ ਬੇਟੀ ਪੜਾਓ ਅਭਿਆਨ ਤਹਿਤ ਪ੍ਰੋਗਰਾਮ ਕਰਵਾਇਆ

ss1

ਬੇਟੀ ਬਚਾਓ ਬੇਟੀ ਪੜਾਓ ਅਭਿਆਨ ਤਹਿਤ ਪ੍ਰੋਗਰਾਮ ਕਰਵਾਇਆ

ਰਾਮਪੁਰਾ ਫੂਲ 23 ਦਸੰਬਰ (ਮਨਦੀਪ ਢੀਗਰਾ) : ਬੇਟੀ ਬਚਾਓ ਬੇਟੀ ਪੜਾਓ ਅਭਿਆਨ ਤਹਿਤ ਇਸਤਰੀ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਲਾਕ ਰਾਮਪੁਰਾ ਵੱਲੋਂ ਸਥਾਨਿਕ ਰਵਿਦਾਸ ਧਰਮਸ਼ਾਲਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ । ਇਸ ਸਮਾਰੋਹ ‘ਚ ਹਾਜ਼ਰ ਹੋਏ ਸੀ. ਡੀ. ਪੀ. ਓ. ਅਮਰੀਸ਼ ਕੁਮਾਰ ਜੈਨ, ਸੁਪਰਵਾਈਜ਼ਰ ਸ੍ਰੀਮਤੀ ਸਵਿੰਦਰ ਕੌਰ, ਕੁਲਵੰਤ ਕੌਰ, ਗਗਨਦੀਪ ਕੌਰ ਅਤੇ ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਜੰਡਵਾਲਾ ਦੇ ਪ੍ਰਿਸੀਪਲ ਰੰਧਾਵਾ ਸਿੰਘ ਨੇ ਆਪਣੇ ਸੰਬੋਧਨ ‘ਚ ਆਖਿਆ ਕਿ ਲੜਕੀਆਂ ਮੌਜੂਦਾ ਸਮੇਂ ‘ਚ ਲੜਕਿਆਂ ਵਾਂਗ ਅੱਗੇ ਹੋ ਕੇ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਜੋ ਔਰਤ ਜਾਤੀ ਲਈ ਮਾਣ ਵਾਲੀ ਗੱਲ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਬੇਟੀ ਨੂੰ ਬਚਾਉਣ ਦੇ ਨਾਲ-ਨਾਲ ਪੜਾ ਕੇ ਸਮੇਂ ਦੀ ਹਾਣੀ ਬਣਾਉਣਾ ਚਾਹੀਦਾ ਹੈ ਕਿਉਂਕਿ ਲੜਕੀਆਂ ਤੋਂ ਬਿਨਾਂ ਸਮਾਜ਼ਿਕ ਰਸਮਾਂ ਰਿਵਾਜ਼ ਅਧੂਰੇ ਹਨ । ਇਸ ਸਮਾਰੋਹ ਦੌਰਾਨ ਨਵ ਜੰਮੀਆਂ 113 ਬੇਟੀਆਂ ਦੇ ਮਾਪਿਆਂ ਸਮੇਤ ਛੋਟੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ । ਇਸ ਮੋਕੇ ਸਟੇਟ ਸੈਕਟਰੀ ਸੋਨਾ ਰਾਣੀ ਆਦਿ ਸਮੇਤ ਸਮੂਹ ਬਲਾਕ ਦੀਆਂ ਆਂਗਣਵਾੜੀ ਵਰਕਰਾਂ, ਪਿੰਡਾਂ ਦੇ ਵੱਖ-ਵੱਖ ਪੰਚ-ਸਰਪੰਚ ਤੇ ਸਕੂਲ ਸਟਾਫ਼ ਸਮੇਤ ਇਲਾਕੇ ਦੀਆ ਨਵ ਵਿਆਹੁਤਾ ਅਤੇ ਬਜ਼ੁਰਗ ਔਰਤਾਂ ਹਾਜ਼ਰ ਸਨ ।

Share Button

Leave a Reply

Your email address will not be published. Required fields are marked *