ਬੇਗਮਪੁਰਾ ਮਾਨਵ ਸੇਵਾ ਸੁਸਾਇਟੀ ਨੇ 9 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ

ss1

ਬੇਗਮਪੁਰਾ ਮਾਨਵ ਸੇਵਾ ਸੁਸਾਇਟੀ ਨੇ 9 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ
ਸੰਸਥਾਵਾਂ ਦੇ ਸਾਹਿਯੋਗ ਨਾਲ 20 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਹੋਰ ਕੀਤੇ ਜਾਣਗੇਮੰਗਤ ਰਾਏ ਬਾਂਸਲ

mansaਮਾਨਸਾ 7 ਨਵੰਬਰ (ਜਗਦੀਸ ਬਾਂਸਲ)ਮਾਨਸਾ ਜਿਲ੍ਹੇ ਦੇ ਪਿੰਡ ਗੁਰਨੇ ਕਲਾਂ ਵਿਖੇ ਬੇਗਮਪੁਰਾ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਮਾਨਸਾ ਵੱਲੋਂ ਵੱਖਵੱਖ ਪਿੰਡਾਂ ਦੇ ਗਰੀਬ ਪਰਿਵਾਰਾਂ ਦੀਆਂ 9 ਲੜਕੀਆਂ ਦਾ ਵਿਆਹ ਪੂਰੇ ਰੀਤੀ ਰਿਵਾਜ਼ਾ ਅਨੁਸਾਰ ਕੀਤਾ ਗਿਆ। ਇਸ ਸਮਾਗਮ ਵਿੱਚ ਜੋੜਿਆ ਦਾ ਇੱਕੋ ਸਮੇਂ ਆਨੰਦ ਕਾਰਜ ਕਰਨ ਉਪਰੰਤ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਵਿਧਾਇਕ ਮਹੁੰਮਦ ਸਦੀਕ ਤੇ ਸੰਤ ਤਿਲਕ ਰਾਜ ਮਲੇਰਕੋਟਲਾ ਵਾਲਿਆ ਨੇ ਜੋੜਿਆ ਨੂੰ ਅਸ਼ੀਰਵਾਦ ਦਿੱਤਾ। ਮੰਗਤ ਰਾਏ ਬਾਂਸਲ ਨੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਸਮੇਂ ਸੰਬੋਧਨ ਕਰਦਿਆ ਕਿਹਾ ਕਿ ਲੜਕੀਆਂ ਦਾ ਕੰਨ੍ਹਿਆ ਦਾਨ ਸਭ ਤੋ ਵੱਡਾ ਦਾਨ ਹੈ, ਉਨ੍ਹਾਂ ਸੰਸਥਾਵਾਂ ਨੂੰ ਅਪੀਲ ਕਰਦਿਆ ਕਿਹਾ ਕਿ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਅਜਿਹੇ ਕਾਰਜ ਕਰਾਉਣੇ ਚਾਹੀਦੇ ਹਨ, ਅਜਿਹੇ ਕਾਰਜ਼ਾ ਸਮੇਂ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਬਣਦੀ ਹੈ, ਸੁਸਾਇਟੀ ਵੱਲੋਂ ਕਰਵਾਏ ਇਸ ਕਾਰਜ ਸਲਾਘਾ ਕਰਦਿਆ ਸੁਸਾਇਟੀ ਨੂੰ ਆਰਥਿਕ ਸਹਾਹਿਤਾ ਵੀ ਦਿੱਤੀ ਅਤੇ ਐਲਾਨ ਕੀਤਾ ਕਿ ਸੰਸਥਾਵਾਂ ਦੇ ਸਾਹਿਯੋਗ ਨਾਲ 20 ਲੋੜਵੰਦ ਪਰਿਵਾਰਾਂ ਦੀਆ ਲੜਕੀਆ ਦੇ ਵਿਆਹਾਂ ਤੋ ਇਲਾਵਾ ਹੋਰ ਸਮਾਜਿਕ ਕਾਰਜ ਵੀ ਕੀਤੇ ਜਾਣਗੇ। ਸਮਾਗਮ ਸਮੇਂ ਸੰਤ ਤਿਲਕ ਰਾਜ ਮਲੇਰਕੋਟਲਾ ਵਾਲੇ, ਵਿਧਾਇਕ ਮਹੁੰਮਦ ਸਦੀਕ, ਗੁਰਪ੍ਰੀਤ ਕੌਰ ਗਾਗੋਵਾਲ, ਪੰਜਾਬ ਖੇਤ ਮਜ਼ਦੂਰ ਦੇ ਜਿਲ੍ਹਾ ਪ੍ਰਧਾਨ ਕ੍ਰਿਸ਼ਨ ਚੌਹਾਨ, ਸੁਰਿੰਦਰ ਨਿਪੋਰੀਆ ਐਮ.ਸੀ. ਮਾਨਸਾ, ਮਨਦੀਪ ਗੋਰਾ ਐਮ.ਸੀ. ਨੇ ਜੋੜਿਆਂ ਨੂੰ ਅਸ਼ੀਰਵਾਦ ਦਿੰਦਿਆ ਸੁਸਾਇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕੀਤੀ। ਰਾਜ ਪੱਧਰੀ ਭਾਸ਼ਣ ਮੁਕਾਬਲੇ ਵਿੱਚ ਜੇਤੂ ਏ.ਐਸ.ਆਈ ਬਲਵੰਤ ਸਿਘ ਭੀਖੀ ਵੱਲੋਂ ਸਟੇਜ਼ ਦੀ ਕਾਰਵਾਈ ਬੜੇ ਹੀ ਸਚੁੱਜੇ ਢੰਗ ਨਾਲ ਨਿਭਾਈ । ਸੁਸਾਇਟੀ ਦੇ ਪ੍ਰਧਾਨ ਹਰਭਜਨ ਸਿੰਘ, ਸਕੱਤਰ ਬਿੱਟੂ ਸਿੰਘ ਰੰਘੜਿਆਲ ਤੇ ਖਜ਼ਾਨਚੀ ਗੁਰਦੀਪ ਸਿੰਘ ਗੁਰਨੇ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਿਆਹ ਦੌਰਾਨ ਜਿੱਥੇ ਸੁਸਾਇਟੀ ਟਰੱਸਟ ਵੱਲੋਂ ਘਰ ਦੀਆ ਲੋੜਾਂ ਮੁਤਾਬਿਕ ਪੂਰਾ ਸਮਾਨ ਦਿੱਤਾ ਗਿਆ, ਉਥੇ ਹੀ ਜੋੜਿਆਂ ਦੇ ਪਰਿਵਾਰਾਂ ਅਤੇ ਸੰਗਤਾਂ ਲਈ ਵਿਸ਼ੇਸ ਤੌਰ ਤੇ ਚਾਹ ਪਾਣੀ, ਮਿਠਾਈ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਸਮਾਗਮ ਵਿੱਚ ਪੁੱਜੇ ਸਹਿਯੋਗੀ ਸੱਜਣਾਂ ਦੇ ਨਾਲ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦਾ ਵਿਸ਼ੇਸ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕੇ ਸੁਸਾਇਟੀ ਵੱਲੋਂ ਹੋਰ ਕੀਤੇ ਜਾਣ ਵਾਲੇ ਲੋਕ ਭਲਾਈ ਕੰਮਾਂ ਵਿੱਚ ਆਪਣਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਜਰਨੈਲ ਸਿੰਘ ਫਰਵਾਹੀ ਅਤੇ ਕਮੇਟੀ ਮੈਂਬਰ ਬਲਕਾਰ ਸਿੰਘ ਮੰਡੇਰ, ਸਾਦੀ ਸਿੰਘ ਹੀਰੋਂ ਖੁਰਦ, ਮਹਿੰਦਰ ਸਿੰਘ ਕਾਹਨਗੜ੍ਹ, ਕੇਵਲ ਸਿੰਘ ਬੁਰਜ ਰਾਠੀ, ਮਨਪ੍ਰੀਤ ਸਿੰਘ ਬੀਰੋਕੇ, ਜੱਗਾ ਸਿੰਘ ਗੁਰਨੇ, ਬਿੰਦਰ ਸਿੰਘ ਦਾਤੇਵਾਸ, ਨਾਥਾ ਸਿੰਘ ਦਲੇਲ ਵਾਲਾ, ਮੰਗਤ ਸਿੰਘ ਉੱਭਾ ਆਦਿ ਤੋ ਇਲਾਵਾ ਆਸਪਾਸ ਦੇ ਪਿੰਡਾਂ ਦੀਆ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ, ਵੱਖਵੱਖ ਪਾਰਟੀ ਦੇ ਆਗੂ ਅਤੇ ਸੰਤ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *