ਬੁਰਜ ਸਿੱਧਵਾਂ ਸਕੂਲ ਵਿਖੇ ਸਵਾਈਨ ਫਲੂ ਤੋਂ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ss1

ਬੁਰਜ ਸਿੱਧਵਾਂ ਸਕੂਲ ਵਿਖੇ ਸਵਾਈਨ ਫਲੂ ਤੋਂ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

10malout03ਮਲੋਟ, 10 ਨਵੰਬਰ (ਆਰਤੀ ਕਮਲ) : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਅਤੇ ਜਿਲਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਪ੍ਰਿੰਸੀਪਲ ਸੰਤ ਰਾਮ ਦੀ ਅਗਵਾਈ ਵਿਚ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ । ਸਵੇਰ ਦੀ ਸਭਾ ਵਿਚ ਸਾਇੰਸ ਮਿਸਟ੍ਰੈਸ ਸ੍ਰੀਮਤੀ ਗੁਰਮੀਤ ਕੌਰ ਨੇ ਵਿਦਿਆਰਥੀਆਂ ਨੂੰ ਸਵਾਈਨ ਫਲੂ ਬਾਰੇ ਵਿਸਥਾਰ ਨਾਲ ਦੱਸਿਆ । ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਪੈਨਡੈਮਿਕ ਫੇਜ-6 ਐਲਾਨੀ ਜਾ ਚੁੱਕੀ ਮਹਾਂਮਾਰੀ ਇਨਫਲੂਏਜਾ ਏ (ਐਚ-1 ਐਨ-1) ਜਿਸਨੂੰ ਸਵਾਈਨ ਫਲੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੇ 2009 ਵਿਚ ਦੁਨੀਆ ਭਰ ਵਿਚ ਫੈਲਣ ਉਪਰੰਤ ਲੱਖਾਂ ਲੋਕਾਂ ਦੀਅ ਜਾਨਾਂ ਲੈ ਲਈਆਂ ਹਨ ਜਿਸ ਕਰਕੇ ਇਸ ਬਿਮਾਰੀ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ । ਮੈਡਮ ਗੁਰਮੀਤ ਕੌਰ ਨੇ ਇਸ ਬਿਮਾਰੀ ਦੇ ਫੈਲਣ ਦੇ ਮੁੱਖ ਕਾਰਨ ਅਤੇ ਬਿਮਾਰੀ ਦੇ ਲੱਛਣਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ । ਇਸ ਤੋਂ ਇਲਾਵਾ ਬਿਮਾਰੀ ਤੋਂ ਬਚਾਉ ਦੇ ਤਰੀਕਿਆਂ ਬਾਰੇ ਦੱਸਦਿਆਂ ਉਹਨਾਂ ਵਿਦਿਆਰਥੀਆਂ ਦੇ ਸ਼ੰਕੇ ਵਾਲੇ ਸਵਾਲਾਂ ਨੂੰ ਵੀ ਬੜੇ ਹੀ ਨਰਮ ਅਤੇ ਵਿਸਥਾਰਿਤ ਜਵਾਬਾਂ ਨਾਲ ਨਿਵਰਤ ਕੀਤਾ ।

Share Button

Leave a Reply

Your email address will not be published. Required fields are marked *