ਬੁਰਜਸਿੱਧਵਾਂ ਸਕੂਲ ਦਾ ”ਸੰਗਤ ਦਰਪਣ-ਸਕੂਲ ਦਰਸ਼ਨ” ਪ੍ਰੋਗਰਾਮ ਤਹਿਤ ਵਿਸ਼ੇਸ਼ ਟੀਮ ਵੱਲੋਂ ਦੌਰਾ

ss1

ਬੁਰਜਸਿੱਧਵਾਂ ਸਕੂਲ ਦਾ ”ਸੰਗਤ ਦਰਪਣ-ਸਕੂਲ ਦਰਸ਼ਨ” ਪ੍ਰੋਗਰਾਮ ਤਹਿਤ ਵਿਸ਼ੇਸ਼ ਟੀਮ ਵੱਲੋਂ ਦੌਰਾ

19malout01ਮਲੋਟ, 19 ਨਵੰਬਰ (ਆਰਤੀ ਕਮਲ) : ਐਸ.ਸੀ.ਟੀ.ਆਰ.ਟੀ ਪੰਜਾਬ ਦੇ ਸਹਿਯੋਗ ਨਾਲ ਚੱਲ ਰਹੇ ‘ਸੰਗਤ ਦਰਪਣ-ਸਕੂਲ ਦਰਸ਼ਨ’ ਪ੍ਰੋਗਰਾਮ ਤਹਿਤ ਸਿੱਖਿਆ ਵਿਭਾਗ ਦੀ ਵਿਸ਼ੇਸ਼ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜਸਿੱਧਵਾਂ ਦਾ ਦੌਰਾ ਕੀਤਾ। ਇਸ ਟੀਮ ਦੀ ਅਗਵਾਈ ਜਗਜੀਤ ਸਿੰਘ ਐਮ.ਆਰ.ਪੀ (ਦੀ-ਦਰਸ਼ਨ) ਨੇ ਕੀਤੀ ਅਤੇ ਇਸ ਮੌਕੇ ਉਹਨਾਂ ਨਾਲ ਨਵਜੀਤ ਕੌਰ ਸਰਪੰਚ, ਪਰਮਜੀਤ ਕੌਰ ਸਿੱਖਿਆ ਮਾਹਿਰ, ਹਰਦੀਸ਼ ਕੌਰ ਰਿਟਾ. ਅਧਿਆਪਕਾ, ਕੁਲਬੀਰ ਸਿੰਘ ਮੈਂਬਰ ਪੰਚਾਇਤ, ਬਲਕਾਰ ਸਿੰਘ ਮੈਂਬਰ, ਸੁਰਿੰਦਰ ਕੌਰ ਰਿਟਾ. ਟੀਚਰ ਅਤੇ ਦਲਬੀਰ ਸਿੰਘ ਰਿਟਾ ਲੈਕਚਰਾਰ ਸ਼ਾਮਿਲ ਸਨ । ਟੀਮ ਵੱਲੋਂ ਪੂਰੇ ਸਕੂਲ ਦੇ ਕੀਤੇ ਦੌਰੇ ਦੌਰਾਨ ਸਕੂਲ ਲਾਇਬ੍ਰੇਰੀ, ਕੰਪਿਊਟਰ ਲੈਬ, ਸਾਇੰਸ ਲੈਬ, ਮਿਡ-ਡੇ-ਮੀਲ, ਮੈਥ ਲੈਬ ਕਾਰਨਰ, ਵਿਦਿਆਰਥੀਆਂ ਦੀਆਂ ਜਮਾਤਾਂ ਅਤੇ ਸਕੂਲ ਗਰਾਂਊਡ ਦਾ ਜਾਇਜਾ ਲਿਆ ਗਿਆ। ਇਸ ਤੋਂ ਇਲਾਵਾ ਟੀਮ ਨੇ ਵਿਦਿਆਰਥੀਆਂ ਤੋਂ ਜੁਬਾਨੀ ਅਤੇ ਲਿਖਤੀ ਪ੍ਰਸ਼ਨ ਪੁੱਛੇ । ਸਕੂਲ ਦੇ ਪ੍ਰਿੰਸੀਪਲ ਸੰਤ ਰਾਮ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਰਕਾਰੀ ਸਕੂਲ ਵਿਚ ਮਿਲਨ ਵਾਲੀਆਂ ਸਹੂਲਤਾਂ ਤੇ ਚਾਨਣਾ ਪਾਇਆ । ਵਿਸ਼ੇਸ਼ ਟੀਮ ਵੱਲੋਂ ਸਕੂਲ ਸਟਾਫ ਨੂੰ ਸਕੂਲ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਤੇ ਰਹਿੰਦੀਆਂ ਕਮੀਆਂ ਸਬੰਧੀ ਜਾਣੂ ਕਰਵਾਇਆ ਗਿਆ ਤਾਂ ਜੋ ਆਉਣ ਵਾਲੇ ਭਵਿੱਖ ਵਿਚ ਵਿਦਿਆਰਥੀਆਂ ਨੂੰ ਸਰਕਾਰੀ ਸਕੂਲ ਵਿਚ ਵਧੀਆ ਵਿਦਿਅਕ ਢਾਂਚਾ ਦਿੱਤਾ ਜਾ ਸਕੇ । ਇਸ ਮੌਕੇ ਮਹਿੰਦਰ ਸਿੰਘ ਲੈਕਚਰਾਰ, ਗੁਰਪਾਲ ਜੋਤ ਲੈਕਚਰਾਰ, ਕੰਵਲਜੀਤ ਕੌਰ, ਗੁਰਮੀਤ ਕੌਰ ਅਤੇ ਅਮਨਦੀਪ ਸਿੰਘ ਸਮੇਤ ਸਮੁੱਚਾ ਸਟਾਫ ਮੌਜੂਦ ਸੀ ।

Share Button

Leave a Reply

Your email address will not be published. Required fields are marked *