ਬੀ ਪੀ ਐਲ ਕਾਰਡ ਧਾਰਕ ਗੈਸ ਏਜੰਸੀ ਨਾਲ ਤੁਰੰਤ ਸੰਪਰਕ ਕਰਨ: ਜਸਵਿੰਦਰ ਸਿੰਘ ਢਿੱਲੌਂ

ss1

ਬੀ ਪੀ ਐਲ ਕਾਰਡ ਧਾਰਕ ਗੈਸ ਏਜੰਸੀ ਨਾਲ ਤੁਰੰਤ ਸੰਪਰਕ ਕਰਨ: ਜਸਵਿੰਦਰ ਸਿੰਘ ਢਿੱਲੌਂ

jaswinder-singh-dhillonਸ਼੍ਰੀ ਅਨੰਦਪੁਰ ਸਾਹਿਬ, 21 ਨਵੰਬਰ(ਦਵਿੰਦਰਪਾਲ ਸਿੰਘ/ ਅੰਕੁਸ਼): ਪ੍ਰਧਾਨ ਮੰਤਰੀ ਵਲੋਂ ਉਜਵਲ ਸਕੀਮ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਨਾਗਰਿਕਾਂ ਨੂੰ ਮੁਫਤ ਕਨੈਕਸ਼ਨ ਦਿੱਤੇ ਜਾਣੇ ਹਨ, ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਅਨੰਦਪੁਰ ਸਾਹਿਬ ਗੈਸ ਏਜੰਸੀ ਦੇ ਮਾਲਕ ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸਦੀ ਲਿਸਟ ਪਿੰਡਾਂ ਵਿਚ ਸਰਪੰਚਾਂ ਅਤੇ ਸ਼ਹਿਰਾਂ ਵਿਚ ਕੌਂਸਲਰਾਂ ‘ਤੇ ਮੋਹਤਬਰ ਵਿਅੱਕਤੀਆਂ ਨੂੰ ਦੇ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਮੁਤਾਬਿਕ ਗੈਸ ਏਜੰਸੀ ਦੇ ਵਰਕਰਾਂ ਅਤੇ ਪੰਚਾਇਤ ਸਕੱਤਰਾਂ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ ਤਾਂ ਜੋ ਲਿਸਟ ਵਿਚ ਦਰਜ ਵਿਅੱਕਤੀਆਂ ਦੇ ਫਾਰਮ ਭਰੇ ਜਾ ਸਕਣ। ਸz:ਢਿੱਲੌਂ ਨੇ ਬੀ ਪੀ ਐਲ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਗੈਸ ਏਜੰਸੀ ਸ਼੍ਰੀ ਅਨੰਦਪੁਰ ਸਾਹਿਬ ਨਾਲ ਸੰਪਰਕ ਕਰਨ ਤੇ ਪ੍ਰਧਾਨ ਮੰਤਰੀ ਵਲੋਂ ਚਲਾਈ ਸਕੀਮ ਦਾ ਲਾਭ ਉਠਾਉਣ।

Share Button

Leave a Reply

Your email address will not be published. Required fields are marked *