ਬੀ.ਐੱਡ. ਅਧਿਆਪਕ ਫਰੰਟ ਵੱਲੋਂ ਅਧਿਆਪਕਾਂ ਦੀਆਂ ਬੀ.ਐਲ.ਓ. ਡਿਊਟੀਆਂ ਦੇ ਵਿਰੋਧ ਵਿੱਚ ਡੀ.ਸੀ. ਪਟਿਆਲਾ ਨੂੰ ਦਿੱਤਾ ਮੰਗ ਪੱਤਰ

ss1

ਬੀ.ਐੱਡ. ਅਧਿਆਪਕ ਫਰੰਟ ਵੱਲੋਂ ਅਧਿਆਪਕਾਂ ਦੀਆਂ ਬੀ.ਐਲ.ਓ. ਡਿਊਟੀਆਂ ਦੇ ਵਿਰੋਧ ਵਿੱਚ ਡੀ.ਸੀ. ਪਟਿਆਲਾ ਨੂੰ ਦਿੱਤਾ ਮੰਗ ਪੱਤਰ

img_5157ਪਟਿਆਲਾ 07 ਨਵੰਬਰ 2016 (ਢਿੱਲੋਂ) : ਅਧਿਆਪਕਾਂ ਦੀਆਂ ਵੱਡੇ ਪੱਧਰ ਤੇ ਬੀ.ਐਲ.ਓ. ਡਿਊਟੀਆਂ ਲਗਾਉਣ ਦੇ ਵਿਰੋਧ ਵਜੋਂ ਬੀ. ਐੱਡ. ਅਧਿਆਪਕ ਫਰੰਟ ਪੰਜਾਬ ਦੀ ਇਕਾਈ ਪਟਿਆਲਾ ਵੱਲੋਂ ਜਿਲ੍ਹਾ ਪ੍ਰਧਾਨ ਨਵਨੀਤ ਅਨਾਇਤਪੁਰੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਂ ਮੰਗ ਪੱਤਰ ਤਹਿਸੀਲਦਾਰ ਸ੍ਰੀ ਹਰਸਿਮਰਨ ਸਿੰਘ ਨੂੰ ਦਿੱਤਾ । ਜਿਸ ਵਿੱਚ ਅਧਿਆਪਕਾਂ ਦੀਆਂ ਦੂੂਰ ਦੁਰਾਡੇ ਲਗਾਈਆਂ ਡਿਊਟੀਆਂ ਰੱਦ ਕਰਨ, ਮਹਿਲਾ ਅਧਿਆਪਕਾਂ ਦੀਆਂ ਡਿਊਟੀਆਂ ਨਾ ਲਗਾਉਣ, ਵਿਸ਼ੇਸ਼ ਹਾਲਤਾਂ ਵਿੱਚ ਡਿਊਟੀ ਨਿਯੁਕਤੀ ਵਾਲੇ ਸਥਾਨ ਤੇ ਹੀ ਲਗਾਉਣ ਦੀ ਮੰਗ ਕੀਤੀ ਗਈ ਅਤੇ ਬੀ.ਐਲ.ਓ. ਦੀ ਡਿਊਟੀ ਲਈ ਅੱਧੇ ਦਿਨ ਦੀ ਛੋਟ ਦੀ ਮੰਗ ਰੱਖੀ ਗਈ । ਇਸ ਸਬੰਧੀ ਤਹਿਸੀਲਦਾਰ ਹਰਸਿਮਰਨ ਸਿੰਘ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਮੰਗਾਂ ਉੱਪਰ ਕਾਰਵਾਈ ਜਲਦ ਕੀਤੀ ਜਾਵੇਗੀ । ਇਸ ਮੌਕੇ ਤੇ ਬਲਵਿੰਦਰ ਸਿੰਘ, ਰਾਜਵੰਤ ਸਿੰਘ, ਸੰਜੇ ਕੁਮਾਰ, ਦਿਲਬਰਜੀਤ ਸਿੰਘ, ਕੁਲਵਿੰਦਰ ਸਿੰਘ, ਵਿਕਰਮਦੇਵ ਸਿੰਘ, ਗੁਰਪਿਆਰ ਸਿੰਘ, ਸੁਰੇਸ਼ ਕੁਮਾਰ, ਸਤਬੀਰ ਸਿੰਘ, ਹਰਵਿੰਦਰ ਸੰਧੂ, ਜਸਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਗੁਰਦੇਵ ਸਿੰਘ, ਅਸ਼ਵਨੀ ਕਪੂਰ, ਲਖਵੀਰ ਸਿੰਘ, ਰਾਜਿੰਦਰ ਸੰਧੂ ਆਦਿ ਅਧਿਆਪਕ ਹਾਜ਼ਰ ਸਨ ।

Share Button

Leave a Reply

Your email address will not be published. Required fields are marked *