Tue. May 21st, 2019

ਬੀਬੀ ਰਜਨੀ ਸਕੂਲ ਵਿਖੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਾਇਆ

ਬੀਬੀ ਰਜਨੀ ਸਕੂਲ ਵਿਖੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਾਇਆ 
ਨੌਜਵਾਨ ਪਤਿਪੁਣੇ ਤੋ ਵਾਪਿਸ ਸਿੱਖੀ ਵੱਲ ਮੁੜਨ: ਭਾਟੀਆ

ਪੱਟੀ, 22 ਦਸਬੰਰ (ਅਵਤਾਰ ਸਿੰਘ/ ਕੁਲਵਿੰਦਰ ਬੱਬੂ) ਸ਼੍ਰੌਮਣੀ ਗੁਰਦਆਰਾ ਪ੍ਰਬਧੰਕ ਕਮੇਟੀ ਅਧੀਨ ਚੱਲ ਰਹੇ ਬੀਬੀ ਰਜਨੀ ਸੀਨੀ: ਸੰਕੈ: ਸਕੂਲ ਪੱਟੀ ਵਿਖੇ ਸਾਹਿਬ- ਏ-ਕਮਾਲ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ , ਮਾਤਾ ਗੁਜਰੀ ਜੀ, ਅਤੇ ਚਮਕੌਰ ਸਾਹਿਬ ਚੌ ਸ਼ਹੀਦ ਹੋਏ ਸਮੂਹ ਸਿੰਘ, ਸਿੰਘਣੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਬੀਬੀ ਰਜਨੀ ਸਕੂਲ ਪੱਟੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਸ੍ਰੀ ਜੁਪਜੀ ਸਾਹਿਬ, ਅਤੇ ਚੌਪਈ ਸਾਹਿਬ ਦੇ ਪਾਠ ਸਕੂਲ ਦੇ ਵਿਦਿਆਰਥੀਆ ਅਤੇ ਸਟਾਫ ਵੱਲੋ ਮਿਲ ਕਿ ਕੀਤੇ ਗਏ ਉਪਰੰਤ ਸਕੂਲ ਦੇ ਵਿਦਿ, ਵਿਦਿਆਰਥਣਾਂ ਵੱਲੋ ਸਾਹਿਬਜਾਦਿਆ ਦੀ ਕੁਰਬਾਨੀ ਨੂੰ ਸਮਰਪਿਤ ਕਵਿਤਾਵਾ ਪੇਸ਼ ਕੀਤੀਆ। ਇਸ ਧਾਰਮਿਕ ਸਮਾਗਮ ਵਿੱਚ ਸਰਕਾਰੀ ਸਕੂਲ ਬਹਾਮਣੀ ਵਾਲਾ ਦੇ ਬੱਚਿਆ ਨੇ ਵੀ ਭਾਗ ਲਿਆ। ਇਸ ਮੌਕੇ ਖੁਸ਼ਵਿੰਦਰ ਸਿੰਘ ਭਾਟੀਆ ਮੈਬਰ ਸ਼੍ਰੌਮਣੀ ਗੁਰਆਰਾ ਪ੍ਰਬੰਧਿਕ ਕਮੇਟੀ ਨੇ ਕਿਹਾ ਗੁਰੁ ਗੋਬਿੰਦ ਸਿੰਘ ਜੀ ਸਿੱਖ ਕੌਮ ਅਤੇ ਪੰਥ ਉਪਰੋ ਆਪਣਾ ਸਾਰਾ ਪ੍ਰੀਵਾਰ ਨਿਸ਼ਾਵਰ ਕਰ ਦਿੱਤਾ।ਸਾਡਾ ਵੀ ਫਰਜ ਬਨਦਾ ਹੈ ਕਿ ਅਸੀ ਉਨਾਂ ਦੀ ਸ਼ਹੀਦੀ ਨੂੰ ਯਾਦ ਰੱਖਦਿਆ ਹੋਇਆ ।ੳਨਾਂ ਵੱਲੋ ਪਾਏ ਪੂਰਨਿਆ ਦੀ ਸਿਖਿਆ ਲੈ ਕਿ ਪਤਿਪੁਣੇ ਦਾ ਤਿਆਗ ਕਰਕੇ ਸਿੱਖੀ ਸਰੂਪ ਵਿੱਚ ਰਹੀਏ । ਇਸ ਮੌਕੇ ਸਕੂਲ ਦੇ ਵਿਦਿਆਰਥੀਆ ਨੂੰ ਧਾਰਮਿਕ ਗੁਟਕੇ ਵੰਡੇ ਗਏ। ਇਸ ਮੌਕੇ ਗੁਰੁ ਕਾ ਲੰਗਰ ਅਤੁੱਟ ਵਰਤਿਆ । ਇਸ ਮੌਕੇ ਪ੍ਰਿ: ਸਰਬਜੀਤ ਕੌਰ,ਬਲਬੀਰ ਸਿੰਘ ਲੁਹਾਰੀਆ, ਰਾਜਿੰਦਰ ਸਿੰਘ ਕੇ. ਪੀ, ਹਰਪਾਲ ਸਿੰਘ, ਅਮਨਦੀਪ ਸਿੰਘ ਹਾਜਿਰ ਸਨ।

Leave a Reply

Your email address will not be published. Required fields are marked *

%d bloggers like this: