ਬੀਬੀ ਮੁਖਮੈਲਪੁਰ ਵੱਲੋਂ ਪਿੰਡ ਨੇਪਰਾਂ ਵਿੱਚ ਲਾਭਪਾਤਰੀਆਂ ਨੂੰ ਵੰਡੇ ਨੀਲੇ ਕਾਰਡ

ss1

ਬੀਬੀ ਮੁਖਮੈਲਪੁਰ ਵੱਲੋਂ ਪਿੰਡ ਨੇਪਰਾਂ ਵਿੱਚ ਲਾਭਪਾਤਰੀਆਂ ਨੂੰ ਵੰਡੇ ਨੀਲੇ ਕਾਰਡ
-ਹਲਕਾ ਸਨੋਰ ਤੋਂ ਭਜਾਏ ਸੰਧੂ ਦੀਆਂ ਗੱਲਾਂ ਵਿੱਚ ਨਹੀ ਆਉਣਗੇ ਘਨੋਰ ਵਾਸੀ

15-oct-saini-photo-2ਰਾਜਪੁਰਾ, 15 ਅਕਤੂਬਰ (ਐਚ.ਐਸ.ਸੈਣੀ)-ਇਥੋਂ ਨੇੜਲੇ ਪਿੰਡ ਨੇਪਰਾਂ ਵਿੱਚ ਪੰਚਾਇਤ ਯੂਨੀਅਨ ਰਾਜਪੁਰਾ ਦੇ ਪ੍ਰਧਾਨ ਤੇ ਸਰਪੰਚ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਤਹਿਤ ਲਾਭਪਾਤਰੀਆਂ ਨੂੰ ਨੀਲੇ ਕਾਰਡ ਵੰਡਣ ਲਈ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਘਨੋਰ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਪਹੁੰਚੇ ਤੇ ਉਨਾਂ ਦੇ ਨਾਲ ਜਿਲਾ ਜਨਰਲ ਸਕੱਤਰ ਹਰਪਾਲ ਸਿੰਘ ਸਰਾਉ, ਮਾਰਕਿਟ ਕਮੇਟੀ ਮੈਂਬਰ ਨਿਸ਼ਾਨ ਸਿੰਘ ਪਹਿਰ, ਗੁਰਦੀਪ ਸਿੰਘ ਸ਼ੇਖੁਪੁਰ ਪ੍ਰਧਾਨ ਬੀ.ਸੀ ਵਿੰਗ ਪਟਿਆਲਾ, ਸਰਪੰਚ ਵਕੀਲ ਸਿੰਘ ਮੋਜੂਦ ਸਨ।
ਸਮਾਗਮ ਦੌਰਾਨ ਬੀਬੀ ਮੁਖਮੈਲਪੁਰ ਵੱਲੋਂ ਪਿੰਡ ਨੇਪਰਾਂ ਦੇ 160 ਅਤੇ ਨੇੜਲੇ ਪਿੰਡ ਪਹਿਰ ਕਲਾਂ ਦੇ 172 ਲੌੜਵੰਦ ਪਰਿਵਾਰਾਂ ਨੂੰ ਨੀਲੇ ਕਾਰਡ ਵੰਡਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਚਲਾਈ ਸਕੀਮ ਤਹਿਤ ਹਲਕਾ ਘਨੌਰ ਵਿਚ 4550 ਨਵੇਂ ਬਣਾਏ ਨੀਲੇ ਕਾਰਡ ਵੰਡੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਹਲਕਾ ਘਨੋਰ ਦੇ ਵਿਕਾਸ ਲਈ ਪੰਜਾਬ ਸਰਕਾਰ ਤੋਂ ਪਾਸ ਕਰਵਾਏ 15 ਕਰੋੜ ਰੁਪਏ ਸੜਕਾਂ, ਸੀਵਰੇਜ਼ ਸਿਸਟਮ ਤੇ ਹੋਰ ਵਿਕਾਸ ਦੇ ਕੰਮਾਂ ਲਈ ਖਰਚੇ ਜਾਣਗੇ। ਬੀਬੀ ਮੁਖਮੈਲਪੁਰ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਹਲਕਾ ਘਨੋਰ ਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਫੋਟੋਆਂ ਖਿਚਵਾ ਰਹੇ ਹਲਕਾ ਸਨੋਰ ਤੋਂ ਭਜਾਏ ਸੰਧੂ ਦੀਆਂ ਗੱਲਾਂ ਵਿੱਚ ਹਲਕਾ ਘਨੋਰ ਦੇ ਲੋਕ ਨਹੀ ਆਉਣਗੇ ਸਗੋਂ ਉਹ ਇਸ ਹਲਕੇ ਤੋਂ ਜਿੱਤੇ ਹੋਏ ਵਿਧਾਇਕ ਹਨ ਤੇ ਦੁਬਾਰਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਿਣਗੇ। ਸਮਾਗਮ ਦੌਰਾਨ ਕੁਝ ਲੌੜਵੰਦ ਪਰਿਵਾਰਾਂ ਨੇ ਉਨਾਂ ਦੇ ਨੀਲੇ ਕਾਰਡ ਨਾ ਬਣਨ ਸਬੰਧੀ ਰੋਸ ਪ੍ਰਗਟ ਕੀਤਾ। ਇਸ ਮੌਕੇ ਪਿੰਡ ਪਹਿਰ ਕਲਾਂ ਦੀ ਸਰਪੰਚ ਅਨੂਪ ਕੌਰ, ਕਿਸਾਨ ਵਿੰਗ ਦੇ ਆਗੂ ਜਗੀਰ ਸਿੰਘ ਪਹਿਰ, ਗੁਰਨਾਮ ਸਿੰਘ ਪੰਚ, ਤੇਜ਼ ਕੌਰ, ਸਵਰਨ ਸਿੰਘ, ਸੰਪੂਰਨ ਸਿੰਘ, ਪ੍ਰਧਾਨ ਹਰਭਜਨ ਸਿੰਘ, ਚੰਦਰ ਭਾਨ, ਜ਼ਸਬੀਰ ਕੌਰ, ਕਮਲਜੀਤ ਸਿੰਘ ਸਮੇਤ ਹੋਰ ਹਾਜਰ ਸਨ।

Share Button

Leave a Reply

Your email address will not be published. Required fields are marked *