ਬੀਬਾ ਪ੍ਰਨੀਤ ਕੌਰ ਕੈਰੋਂ ਨੇ ਪੱਟੀ ਹਲਕੇ ਦੇ ਪਿੰਡਾਂ ਵਿੱਚ ਪੈਨਸ਼ਨਾਂ ਦੇ ਕਾਰਡ ਅਤੇ ਨਵੇਂ ਨੀਲੇ ਕਾਰਡ ਵੰਡੇ

ss1

ਬੀਬਾ ਪ੍ਰਨੀਤ ਕੌਰ ਕੈਰੋਂ ਨੇ ਪੱਟੀ ਹਲਕੇ ਦੇ ਪਿੰਡਾਂ ਵਿੱਚ ਪੈਨਸ਼ਨਾਂ ਦੇ ਕਾਰਡ ਅਤੇ ਨਵੇਂ ਨੀਲੇ ਕਾਰਡ ਵੰਡੇ

ਪੱਟੀ, 12 ਦਸੰਬਰ (ਅਵਤਾਰ ਢਿਲੋ) ਪੱਟੀ ਹਲਕੇ ਦੇ ਲੋੜਵੰਦ ਬੁਢਾਪਾ, ਵਿਧਵਾ ਤੇ ਅੰਗਹੀਣ ਲੋਕਾ ਦੀ ਖੱਜਲ ਖੁਆਰੀ ਮੁਕਾਉਣ ਲਈ ਜਿਥੇ ਪਹਿਲਾਂ ਪਿੰਡ ਪਿੰਡ ਜਾ ਕੇ ਫਾਰਮ ਭਰੇ ਗਏ ਸਨ, ਉਨਾਂ ਪੈਨਸ਼ਨਾਂ ਦੇ ਕਾਰਡ ਘਰ ਘਰ ਪਹੁੰਚਾਉਣ ਲਈ ਮੈਂ ਆਪ ਜਾ ਰਹੀ ਹਾਂ। ਇਸੇ ਤਰਾਂ ਕਣਕ-ਦਾਲ ਸਕੀਮ ਦੇ ਨਵੇਂ ਨੀਲੇ ਕਾਰਡ ਦਿੱਤੇ ਜਾ ਰਹੇ ਹਨ। ਇਹਨਾਂ ਸ਼ਬਦ ਬੀਬਾ ਪ੍ਰਨੀਤ ਕੌਰ ਕੈਰੋਂ ਪਤਨੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਖੁਰਾਕ ਸਪਲਾਈ ਮੰਤਰੀ ਪੰਜਾਬ ਨੇ ਪੱਟੀ ਹਲਕੇ ਦੇ ਪਿੰਡਾਂ ਵਿੱਚ ਪੈਨਸ਼ਨਾਂ ਦੇ ਕਾਰਡ ਅਤੇ ਨੀਲੇ ਕਾਰਡ ਵੰਡਣ ਸਮੇਂ ਇੱਕਠ ਨੂੰ ਸੰਬੋਧਨ ਕਰਦੇ ਕਹੇ । ਉਨਾਂ ਕਿਹਾ ਕਿ ਇਸ ਦਾ ਮਕਸਦ ਹਰ ਜਰੂਰਤਮੰਦ ਤੱਕ ਉਸਦੀ ਸਹੂਲਤ ਪਹੁੰਚਾਉਣਾ ਹੈ। ਪੱਟੀ ਹਲਕੇ ਨੂੰ ਸੂਬੇ ਦੇ ਮੋਹਰੀ ਅਤੇ ਵਿਕਸਿਤ ਹਲਕਿਆਂ ਵਿੱਚ ਸ਼ਾਮਿਲ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪੱਟੀ ਹਲਕੇ ਦੇ ਲੋਕਾਂ ਦੀ ਵੱਖ ਵੱਖ ਸਰਕਾਰੀ ਦਫਤਰਾਂ ਵਿੱਚ ਵੱਖ ਵੱਖ ਜਗਾ ਜਾਣ ਦੀ ਮੁਸ਼ਕਿਲ ਨੂੰ ਖਤਮ ਕਰਨ ਲਈ ਇੱਕ ਹੀ ਬਿਲਡਿੰਗ ਵਿੱਚ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਇਸ ਮਿੰਨੀ ਸੈਕਟਰੀਏਟ ਦਾ ਨਿਰਮਾਣ ਵੀ ਪੱਟੀ ਸ਼ਹਿਰ ਵਿੱਚ ਜੰਗੀ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਦੇ ਲੱਖਾਂ ਜਰੂਰਤਮੰਦ ਲੋਕ ਪੰਜਾਬ ਸਰਕਾਰ ਦੀ ਕਣਕ-ਦਾਲ ਸਕੀਮ ਦਾ ਲਾਭ ਲੈ ਰਹੇ ਹਨ। ਵਿਧਾਨ ਸਭਾ ਚੋਣਾਂ ਲਈ ਪੱਟੀ ਹਲਕੇ ਦੇ ਸਮੂਹ ਵੋਟਰਾਂ ਦੇ ਸਹਿਯੋਗ ਨਾਲ ਕੈਰੋਂ ਜਿੱਤ ਪ੍ਰਾਪਤ ਕਰਕੇ ਪੱਟੀ ਹਲਕੇ ਅਤੇ ਪੰਜਾਬ ਦੀ ਸੇਵਾ ਕਰਦੇ ਰਹਿਣਗੇਂ। ਇਸ ਮੌਕੇ ਸੋਨੂੰ ਚੀਮਾਂ ਜ਼ੋਨ ਇੰਚਾਰਜ, ਇਕਬਾਲ ਮੈਣੀ, ਕੁਲਦੀਪ ਸਿੰਘ ਕੈਰੋਂ, ਬੂਟਾ ਸਿੰਘ ਪੀ.ਐਸ.ਓ, ਇੰਦਰਮੋਹਨ ਸਿੰਘ, ਹਰਜੀਤ ਸਿੰਘ, ਏ.ਐਫ.ਓ ਗੁਰਪਾਲ ਸਿੰਘ, ਹਰਵਿੰਦਰ ਸਿੰਘ, ਸਰਪੰਚ ਹਰਵੰਤ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ ਵਿਭਾਗ ਦੇ ਅਧਿਕਾਰੀ ਅਤੇ ਪਿੰਡ ਵਾਸੀ ਹਾਜਿਰ ਸਨ।

Share Button

Leave a Reply

Your email address will not be published. Required fields are marked *