ਬੀਬਾ ਕੈਰੋਂ ਵੱਲੋਂ ਪੱਟੀ ਵਿਖੇ ਨਵੇਂ ਬਣੇ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ

ss1

ਬੀਬਾ ਕੈਰੋਂ ਵੱਲੋਂ ਪੱਟੀ ਵਿਖੇ ਨਵੇਂ ਬਣੇ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ

ਟਰੇਨਿੰਗ ਪ੍ਰਾਪਤ ਕਰਨ ਵਾਲੇ ਸਿੱਖਿਆਰਥੀਆਂ ਨੂੰ ਸਰਕਾਰ ਵੱਲੋਂ ਦਿੱਤੇ ਜਾਣਗੇ ਪਹਿਲ ਦੇ ਅਧਾਰ ‘ਤੇ ਕਰਜੇ: ਡੀ.ਸੀ

ਡੀ.ਸੀ. ਵੱਲੋਂ ਬਿਨਾਂ ਭੇਦ ਭਾਵ ਸਿਖਿਆਰਥੀਆਂ ਨੂੰ ਟ੍ਰੇਨਿੰਗ ਦੇਣ ਲਈ ਪ੍ਰਬੰਧਕਾਂ ਨੂੰ ਦਿੱਤੇ ਨਿਰਦੇਸ਼

29-patti-04ਪੱਟੀ, 29 ਨਵਬੰਰ (ਅਵਤਾਰ ਸਿੰਘ) ਵਿਧਾਨ ਸਭਾ ਹਲਕਾ ਪੱਟੀ ਵਿਚ ਨੌਜਵਾਨਾਂ ਕਿੱਤਾ ਮੁੱਖੀ ਕੋਰਸਾਂ ਬਾਰੇ ਟਰੇਨਿੰਗ ਦੇਣ ਲਈ ਖੋਲੇ ਗਏ ਨਵੇਂ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਬੀਬਾ ਪ੍ਰਨੀਤ ਕੌਰ ਧਰਮ ਪਤਨੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਕੀਤਾ ਗਿਆ। ਇਸ ਮੌਕੇ ਇੰਜੀਨੀਅਰ ਡੀ.ਪੀ.ਐਸ. ਖਰਬੰਦਾ ਡਿਪਟੀ ਕਮਿਸ਼ਨਰ, ਐਸ.ਪੀ. ਆਂਗਰਾ ਏ.ਡੀ.ਸੀ. ਵਿਕਾਸ, ਰਜਤ ਓਬਰਾਏ ਐਸ.ਡੀ.ਐਮ. ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

        ਇਸ ਮੌਕੇ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਰਾਹੀਂ ਵਿਸ਼ੇਸ਼ ਟ੍ਰੇਨਿੰਗ ਦੇ ਕੇ ਹੁਨਰਮੰਦ ਬਣਾਉਨ ਲਈ ਚਲਾਏ ਗਏ ‘ਪੰਜਾਬ ਹੁਨਰ ਵਿਕਾਸ ਮਿਸ਼ਨ ਪ੍ਰੋਗਰਾਮ’ ਅਧੀਨ ਤਰਨਤਾਰਨ ਜ਼ਿਲੇ ਵਿਚ 13 ਹੁਨਰ ਵਿਕਾਸ ਸੈਂਟਰ ਖੋਲੇ ਜਾ ਰਹੇ ਹਨ ਤਾਂ ਜੋ ਜ਼ਿਲੇ ਦੇ ਨੌਜਵਾਨ ਇਨਾਂ ਸੈਂਟਰਾਂ ਤੋਂ ਮੁਫਤ ਟ੍ਰੇਨਿੰਗ ਪ੍ਰਾਪਤ ਕਰਕੇ ਆਪਣੇ ਪੈਰਾਂ ‘ਤੇ ਖੜੇ ਹੋ ਸਕਣ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਲਈ ‘ਓਰੀਅਨ ਐਜੂਟੈਕ ਪ੍ਰਾਇਵੇਟ ਲਿਮਟਿਡ ਕੰਪਨੀ’ ਵਲੋਂ ਮੁਫਤ ਟਰੇਨਿੰਗ ਦਿੱਤੀ ਜਾਵੇਗੀ ਅਤੇ ਟਰੇਨਿੰਗ ਪ੍ਰਾਪਤ ਕਰਨ ਵਾਲਿਆਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਬੀਬਾ ਕੈਰੋਂ ਨੇ ਕਿਹਾ ਕਿ ਇਸ ਹੁਨਰ ਵਿਕਾਸ ਕੇਂਦਰ ਵਿਚ ਕੰਪਨੀ ਵਲੋਂ ਮੁੱਢਲੇ ਤੌਰ ਤੇ 90 ਸਿੱਖਿਆਰਥੀਆਂ ਨੂੰ ‘ਕਸਟਮਰ ਕੇਅਰ ਐਗਜੀਕਿਊਟਿਵ’ ਦੇ ਤਿੰਨ ਮਹੀਨਿਆਂ ਦੇ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸਤੋਂ ਇਲਾਵਾ ਕੰਪਨੀ ਵੱਲੋਂ ਨੌਜਵਾਨਾਂ ਨੂੰ ਸਪੋਕਨ ਇੰਗਲਿਸ਼, ਸੋਫਟ ਸਕਿੱਲ, ਕੰਪਿਊਟਰ ਸਕਿੱਲ, ਇੰਡਸਟਰੀਅਲ ਨੋਲੇਜ, ਇੰਟਰਵਿਊ ਸਕਿੱਲ ਦੇ ਕੋਰਸ ਵੀ ਕਰਵਾਏ ਜਾਣੇ ਹਨ। ਉਨਾਂ ਦੱਸਿਆ ਕਿ ਇਹ ਕੋਰਸ ਕਰਨ ਤੇ ਕੰਪਨੀ ਵਲੋਂ ਸਿਖਿਆਰਥੀਆਂ ਦੀ 100 ਫੀਸਦੀ ਵੱਖ ਵੱਖ ਕੰਪਨੀਆਂ ਵਿਚ ਪਲੇਸਮੈਂਟ ਕਰਵਾਈ ਜਾਂਦੀ ਹੈ ਤਾਂ ਜੋ ਇਨਾਂ ਗਰੀਬ ਬੱਚਿਆਂ ਨੂੰ ਵਧੀਆ ਰੁਜਗਾਰ ਮਿਲ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਇੰਜੀਨੀਅਰ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਇਸ ਹੁਨਰ ਵਿਕਾਸ ਕੇਂਦਰ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਵੱਖ ਵੱਖ ਧੰਦੇ ਸਥਾਪਿਤ ਕਰਨ ਲਈ ਸਰਕਾਰ ਵੱਲੋਂ ਪਹਿਲ ਦੇ ਅਧਾਰ ‘ਤੇ 15 ਹਜ਼ਾਰ ਰੁਪਏ ਤੋਂ 25 ਲੱਖ ਰੁਪਏ ਤੱਕ ਦੇ ਨਾਮਤਰ ਵਿਆਜ ਦਰ ‘ਤੇ ਕਰਜੇ ਦਿੱਤੇ ਜਾਣਗੇ ਤਾਂ ਜੋ ਇਹ ਨੌਜਵਾਨ ਆਪਣੇ ਹੁਨਰ ਦਾ ਵਿਕਾਸ ਕਰਦੇ ਹੋਏ ਆਪਣੇ ਅਤੇ ਆਪਣੇ ਪਰਿਵਾਰ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਕਰ ਸਕਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸੈਂਟਰ ਵਿਚ ਦਾਖਲੇ ਲਈ ਪੂਰੀ ਪਾਰਦਰਸ਼ਤਾ ਨਾਲ 90 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ ਅਤੇ ਇਨਾਂ ਵਿਦਿਆਰਥੀਆਂ ਨੂੰ ਪੂਰੀ ਤਰਾਂ ਨਾਲ ਹੁਨਰਮੰਦ ਬਣਾਇਆ ਜਾਵੇਗਾ। ਇਸ ਮੌਕੇ ‘ਤੇ ਗੁਰਮੁੱਖ ਸਿੰਘ ਘੁੱਲਾ ਬਲੇਹਰ, ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ, ਕੰਵਲਜੀਤ ਸਿੰਘ, ਗੁਰਭਜਨ ਸਿੰਘ ਲਾਸਾਨੀ ਜ਼ਿਲਾ ਸਿੱਖਿਆ ਅਫ਼ਸਰ, ਸੁਖਜੀਤ ਸਿੰਘ ਬਾਜਵਾ ਬੀ.ਡੀ.ਪੀ.ਓ., ਸ਼ਦੇਸ਼ ਰਾਣੀ, ਬਲਜੀਤ ਕੌਰ, ਗੁਰਚਰਨ ਸਿੰਘ ਕੋਸਲਰ, ਅਜੇ ਕੁਮਾਰ ਕੋਸਲਰ, ਗੁਰਮੁੱਖ ਸਿੰਘ ਘੁੱਲਾ, ੳਪਿੰਦਰਜੀਤ ਸਿੰਘ ਪੰਚਾਇਤ ਅਫਸਰ ਪੱਟੀ, ਮੰਗਤ ਰਾਮ, ਹਰਬੰਸ ਸਿੰਘ , ਦਲੀਪ ਕੁਮਾਰ ਸੰਦੀਪ ਪੁਰੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *