ਬੀਤ ਭਲਾਈ ਕਮੇਟੀ ਨੇ ਐਸ.ਡੀ.ਐਮ ਨਾਲ ਕੀਤੀ ਮੀਟਿੰਗ

ss1

ਬੀਤ ਭਲਾਈ ਕਮੇਟੀ ਨੇ ਐਸ.ਡੀ.ਐਮ ਨਾਲ ਕੀਤੀ ਮੀਟਿੰਗ
ਬੀਤ ਨੂੰ ਸਬ ਤਹਿਸੀਲ ਬਣਾਉਣ ਦੀ ਕੀਤੀ ਮੰਗ

03ਗੜ੍ਹਸ਼ੰਕਰ 14 ਅਕਤੂਬਰ (ਅਸ਼ਵਨੀ ਸ਼ਰਮਾ) ਬੀਤ ਇਲਾਕੇ ਦੀਆਂ ਸਮਸਿਆਵਾਂ ਨੂੰ ਲੈ ਕੇ ‘ਬੀਤ ਭਲਾਈ ਕਮੇਟੀ’ ਦੇ ਅਹੁਦੇਦਾਰਾਂ ਨੇ ਐਸ.ਡੀ.ਐਮ ਗੜ੍ਹਸ਼ੰਕਰ ਹਰਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਕੀਤੀ। ਕਮੇਟੀ ਦੇ ਪ੍ਰਧਾਨ ਸੰਦੀਪ ਰਾਣਾ, ਜਰਨਲ ਸਕੱਤਰ ਰੋਸ਼ਨ ਲਾਲ ਨੈਨਵਾਂ ਨੇਬੀਤ ਦੀਆਂ ਮੰਗਾਂ ਵਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੇ ਕਰੀਬ 8 ਸਾਲ ਪਹਿਲਾ ਬੀਤ ਇਲਾਕੇ ਨੂੰ ਸਬ ਤਹਿਸੀਲ ਬਣਾਉਣ ਦਾ ਐਲਾਨ ਕੀਤਾ ਸੀ ਪਰ ਐਨਾ ਸਮਾ ਬੀਤ ਜਾਣ ਤੋ ਬਾਅਦ ਵੀ ਇਹ ਸਿਰਫ ਐਲਾਨ ਹੀ ਬਣਕੇ ਰਹਿ ਗਿਆ। ਉਹਨਾਂ ਨੇ ਦੱਸਿਆ ਕਿ ਇਲਾਕੇ ਨੂੰ ਸਬ ਤਹਿਸੀਲ ਦਾ ਦਰਜਾਂ ਦੇ ਕੇ ਸਬੰਧਤ ਦਫਤਰੀ ਕੰਮ ਕਾਜ ਸ਼ੁਰੂ ਕਰਵਾਏ ਜਾਣ, ਪਿੰਡਾਂ ਵਿੱਚ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ, ਵਾਟਰ ਸਪਲਾਈ ਤੇ ਲੱਗੀਆਂ ਮੋਟਰਾਂ ਦੇ ਵਾਰ-ਵਾਰ ਖਰਾਬ ਹੋਣ ਦੀ ਜਾਚ ਕਰਵਾਉਣ, ਲਿੰਕ ਸੜਕਾਂ ਜਿਵੇ ਹੈਬੋਵਾਲ ਤੋ ਸਿੰਘਪੁਰ, ਨੈਨਵਾਂ ਤੋ ਪੋਜੇਵਾਲ, ਗਰਲਜ ਕਾਲਜ ਤੋਜਗਤਪੁਰ, ਨੰਗਲ ਰੋੜ ਤੋ ਮਹਿੰਦਵਾਣੀ, ਪੰਡੋਰੀ ਅੱਡੇ ਤੋ ਭਡਿਆਰ, ਝੁੰਗੀਆਂ ਤੋ ਪਿੱਪਲੀਵਾਲ, ਕੋਕੋਵਾਲ, ਝੁੰਗੀਆਂ ਤੋ ਬੀਣੇਵਾਲ, ਅਤੇ ਬਾਰਾਪੁਰ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ , ਸਰਕਾਰੀ ਹਸਪਤਾਲ ਬੀਣੇਵਾਲ ਵਿੱਚ ਸਟਾਫ ਦੀ ਕਮੀ ਪੂਰੀ ਕਰਨ ਦੇ ਨਾਲ 24 ਘੰਟੇਸਿਹਤ ਸਹੂਲਤਾ ਦੇਣ, ਕੰਢੇ ਵਾਲੀ ਤਾਰ ਬਿਨਾਂ ਸ਼ਰਤ 100ਫੀਸਦੀ ਸਬ ਸਿਡੀ ਤੇ ਦੇਣ, ਬੀਤ ਦੀਆਂ ਸਾਰੀਆਂ ਬੱਸਾ ਮੁੱਖ ਬੱਸ ਅੱਡੇ ਦੀ ਲਿਜਾਉਣ ਨੂੰ ਯਕੀਨੀ ਬਣਾਉਣ, ਤਕਨੀਕੀ ਸਿੱਖਿਆਂ ਦਾ ਸਰਕਾਰੀ ਕਾਲ ਖੋਲਣ, ਬੱਸਾ ਅਤੇ ਹੋਰ ਵਾਹਨਾਂ ਤੇ ਪ੍ਰੈਸ਼ਰ ਹਾਰਨ ਬੰਦ ਕਰਵਾਉਣ ਅਤੇ ਪਿੰਡਾਂ ਵਿੱਚ ਨਜਾਇਜ ਖੁੱਲੇ ਸਰਾਬ ਦੇ ਠੇਕੇ ਬੰਦ ਕਰਵਾਉਣ ਦੀ ਮੰਗ ਕੀਤੀ ਗਈ।
ਇਸ ਮੌਕੇ ਐਸ.ਡੀ.ਐਮ ਸ.ਧਾਲੀਵਾਲ ਨੇ ਸਬੰਧਤ ਅਧਿਕਾਰੀਆਂ ਨੂੰ ਸਮਸਿਆਵਾਂ ਦਾ ਹੱਲ ਜਲਦੀ ਕਰਨ ਦੇ ਨਿਰਦੇਸ਼ ਦਿਤੇ ਅਤੇ ਹੋਰ ਮੰਗਾਂ ਨੂੰ ਸਰਕਾਰ ਦੇ ਪਾਸ ਪ੍ਰਪੋਜਲ ਬਣਾਕੇ ਭੇਜਣ ਦਾ ਵਿਸ਼ਵਾਸ਼ ਦਵਾਇਆ। ਮੀਟਿੰਗ ਦੌਰਾਨ ਤਹਿਸੀਲਦਾਰ ਭੁਪਿੰਦਰ ਸਿੰਘ, ਬੀ.ਡੀ.ਪੀ.ਉ ਗੜ੍ਹਸ਼ੰਕਰ, ਡੀ.ਐਸ.ਪੀ ਰਣਜੀਤ ਸਿੰਘ ਬਦੇਸ਼ਾ ਤੋ ਇਲਾਵਾਂ ਕਮੇਟੀ ਪ੍ਰਧਾਨ ਸੰਦੀਪ ਰਾਣਾ, ਜਰਨਲ ਸਕੱਤਰ ਰੋਸ਼ਨ ਲਾਲ ਨੈਨਵਾਂ ਤੋ ਇਲਾਵਾਂ ਸਤੀਸ਼ ਰਾਣਾ, ਮਹਿੰਦਰ ਸਿੰਘ ਪਿੱਪਲੀਵਾਲ, ਕਮਲ ਕਟਾਰੀਆਂ, ਤੀਰਥ ਸਿੰਘ ਮਾਨ ਅਤੇ ਅਜਾਇਬ ਸਿੰਘ ਬੋਪਾਰਾਏ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *