ਬੀਤ ਭਲਾਈ ਕਮੇਟੀ ਦੀ ਮੀਟਿੰਗ 2 ਅਕਤੂਬਰ ਨੂੰ

ss1

ਬੀਤ ਭਲਾਈ ਕਮੇਟੀ ਦੀ ਮੀਟਿੰਗ 2 ਅਕਤੂਬਰ ਨੂੰ

ramjidass-1ਗੜਸ਼ੰਕਰ 30 ਸਤੰਬਰ (ਅਸ਼ਵਨੀ ਸ਼ਰਮਾ) ਬੀਤ ਭਲਾਈ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ 2 ਅਕਤੂਬਰ ਦਿਨ ਐਤਵਾਰ ਨੂੰ ਸਾਮ 4 ਵਜੇ ਕਮੇਟੀ ਦੇ ਅੱਚਲਪੁਰ ਸਥਿਤ ਦਫਤਰ ਵਿਖੇ ਬੁਲਾਈ ਗਈ ਹੈ ਜਿਸ ਵਿੱਚ ਇਲਾਕਾ ਬੀਤ ਦੇ ਲੋਕਾ ਦੀਆ ਸਮੱਸਿਆਵਾ ਤੇ ਗੰਭੀਰ ਵਿਚਾਰ ਵਟਾਦਰੇ ਕੀਤੇ ਜਾਣਗੇ ਅਤੇ ਇਲਾਕਾ ਬੀਤ ਦੇ ਇਤਹਾਸਿਕ ਮੇਲੇ ਛਿੰਜ ਛਰਾਹਾ ਦੀ ਤੇ ਖੇਡ ਅਤੇ ਸੱਭਿਆਚਕ ਮੇਲਾ ਕਰਵਾਉਣ ਸਬੰਧੀ ਪ੍ਰੋਗ੍ਰਾਮ ਉਲੀਕੇ ਜਾਣਗੇ ਇਸ ਸਬੰਧੀ ਜਾਣਕਾਰੀ ਦਿੰਦਿਆ ਬੀਤ ਭਲਾਈ ਕਮੇਟੀ ਦੇ ਪ੍ਰੈਸ ਸਕੱਤਰ ਰਾਮ ਜੀ ਦਾਸ ਚੋਹਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਇਲਾਕੇ ਵਿੱਚ ਫਸਲਾ ਦਾ ਜੰਗਲੀ ਜਾਨਵਰਾ ਤੋ ਉਜਾੜਾ ਰੋਕਣ ਲਈ ਐਲਾਨ ਕੀਤੀ ਜਾਲ ਲਗਾਉਣ ਲਈ ਸਬਸਿਡੀ ਦੇਣ ਦੀ ਸਕੀਮ ਅੱਧ ਵਾਟੇ ਲਟਕੀ ਹੋਈ ਹੈ ਅਤੇ ਵਾਟਰ ਸਪਲਾਈ ਦੀਆ ਸਕੀਮਾ ਤੋ ਪੀਣ ਵਾਲਾ ਸੁੱਧ ਪਾਣੀ ਨਾ ਮਿਲ ਕਾਰਣ ਇਲਾਕੇ ਦੇ ਲੋਕ ਕੈਸ਼ਰ ,ਕਾਲਾ ਪੀਲੀਆ ਆਦਿ ਵਰਗੀਆ ਭਿਆਨਕ ਬੀਮਾਰੀਆ ਦੀ ਗ੍ਰਿਫਤ ਵਿੱਚ ਆ ਰਹੇ ਹਨ ਅਤੇ ਇਨਾ ਬੀਮਾਰੀਆ ਦੇ ਇਲਾਜ ਲਈ ਲੋਕਾ ਨੂੰ ਲੋੜੀਦੀਆ ਸਹੂਲਤਾ ਉਪਲੱਬਦ ਨਹੀ ਹਨ ਚੋਹਾਨ ਨੇ ਬੀਤ ਭਲਾਈ ਕਮੇਟੀ ਦੇ ਸਾਰੇ ਆਹੁਦੇਦਾਰਾ ਅਤੇ ਕਮੇਟੀ ਦੇ ਮੈਬਰਾ ਨੂੰ 2 ਅਕਤੂਬਰ ਐਤਵਾਰ 4 ਵਜੇ ਬੀਤ ਭਲਾਈ ਕਮੇਟੀ ਦੇ ਦਫਤਰ ਅੱਚਲਪੁਰ ਵਿਖੇ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ

Share Button

Leave a Reply

Your email address will not be published. Required fields are marked *