ਬੀਜ ਲੈਣ ਆਏ ਕਿਸਾਨ ਦਾ ਮੋਟਰਸਾਈਕਲ ਹੋਇਆ ਚੋਰੀ

ss1

ਬੀਜ ਲੈਣ ਆਏ ਕਿਸਾਨ ਦਾ ਮੋਟਰਸਾਈਕਲ ਹੋਇਆ ਚੋਰੀ

02malout03ਮਲੋਟ, 2 ਨਵੰਬਰ (ਆਰਤੀ ਕਮਲ) : ਮਲੋਟ ਸ਼ਹਿਰ ਦੇ ਰਾਸ਼ਟਰੀ ਰਾਜ ਮਾਰਗ ਤੇ ਇਕ ਚੁਬਾਰੇ ਤੇ ਸਥਿਤ ਖੇਤੀਬਾੜੀ ਦਫਤਰ ਵਿਖੇ ਬੀਜ ਲੈਣ ਆਏ ਇਕ ਕਿਸਾਨ ਦਾ ਚੰਦ ਮਿੰਟਾਂ ਵਿਚ ਹੀ ਕੋਈ ਮੋਟਰਸਾਈਕਲ ਚੁਰਾ ਕੇ ਲੈ ਗਿਆ । ਕਿਸਾਨ ਪਰਮਿੰਦਰ ਸਿੰਘ ਪੁੱਤਰ ਹਰਮੀਤ ਸਿੰਘ ਵਾਸੀ ਪਿੰਡ ਸ਼ੇਰਗੜ ਨੇ ਦੱਸਿਆ ਕਿ ਦੁਪਹਿਰ ਡੇਢ ਵਜੇ ਦੇ ਕਰੀਬ ਜਦ ਉਹ ਜੀਟੀ ਰੋਡ ਮਲੀ ਹਸਪਤਾਲ ਦੇ ਪਿਛਲੇ ਪਾਸੇ ਖੇਤੀਬਾੜੀ ਮਹਿਕਮੇ ਦੇ ਦਫਤਰ ਥੱਲੇ ਮੋਟਰਸਾਈਕਲ ਖੜਾ ਕਰਕੇ ਉਪਰ ਕੋਈ ਕੰਮ ਗਿਆ ਅਤੇ ਕੁਝ ਕੁ ਮਿੰਟਾਂ ਪਿਛੋਂ ਹੀ ਥੱਲੇ ਆਇਆ ਤਾਂ ਮੋਟਰਸਾਈਕਲ ਗਾਇਬ ਸੀ । ਪਰਮਿੰਦਰ ਨੇ ਦੱਸਿਆ ਕਿ ਉਹ ਮੋਟਰਸਾਈਕਲ ਸਪਲੈਂਡਰ ਪਲੱਸ ਨੂੰ ਚੰਗੀ ਤਰਾਂ ਲਾਕ ਵੀ ਕਰਕੇ ਗਿਆ ਸੀ ਪਰ ਇਸਦੇ ਬਾਵਜੂਦ ਵੀ ਕੋਈ ਨਾਮਲੂਮ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ । ਉਸ ਵੱਲੋਂ ਇਸ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਦਰਖਾਸਤ ਦੇ ਦਿੱਤੀ ਗਈ ਹੈ ।

Share Button

Leave a Reply

Your email address will not be published. Required fields are marked *