ਬੀਕੇਯੂ ਉਗਰਾਹਾਂ ਵੱਲੋਂ ‘ਕਰਜ਼ਾ ਮੁਕਤੀ ਮੋਰਚੇ’ ਲਈ ਪਿੰਡਾਂ ਵਿੱਚ ਕਿਸਾਨਾਂ-ਮਜ਼ਦੂਰਾਂ ਦੀ ਲਾਮਬੰਦੀ

ਬੀਕੇਯੂ ਉਗਰਾਹਾਂ ਵੱਲੋਂ ‘ਕਰਜ਼ਾ ਮੁਕਤੀ ਮੋਰਚੇ’ ਲਈ ਪਿੰਡਾਂ ਵਿੱਚ ਕਿਸਾਨਾਂ-ਮਜ਼ਦੂਰਾਂ ਦੀ ਲਾਮਬੰਦੀ

ਭਾਈਰੂਪਾ 2 ਜੂਨ(ਅਵਤਾਰ ਸਿੰਘ ਧਾਲੀਵਾਲ):ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਰਜ਼ਾ ਮੁਕਤੀ ਅਤੇ ਕਿਸਾਨ ਖੁਦਕਸ਼ੀਆਂ ਦੇ ਮਾਮਲੇ ਨੂੰ ਲੈ ਕੇ ਬਠਿੰਡਾ ਵਿਖੇ ਸ਼ੁਰੂ ਹੋਏ ਅਣਮਿਥੇ ਸਮੇਂ ਦੇ ‘ਕਰਜ਼ਾ ਮੁਕਤੀ ਮੋਰਚੇ’ ਸਬੰਧੀ ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਦੀ ਅਗਵਾਈ ਵਿੱਚ ਬਲਾਕ ਫੂਲ ਦੇ ਪਿੰਡਾਂ ਢਪਾਲੀ, ਫੂਲੇਵਾਲਾ, ਸੰਧੂ ਖੁਰਦ, ਘੰਡਾਬੰਨਾ, ਭਾਈਰੂਪਾ, ਸੇਲਬਰਾਹ, ਸਿਧਾਨਾ, ਗੁੰਮਟੀ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ ਮੁਨਿਆਦੀ ਕਰਵਾਕੇ ਬਠਿੰਡਾ ਵਿੱਚ ਚੱਲ ਰਹੇ ‘ਕਰਜ਼ਾ ਮੁਕਤੀ ਮੋਰਚੇ’ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।ਇਸ ਮੌਕੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਰਾਜਿੰਦਰਪਾਲ ਰਾਜਾ ਭਾਈਰੂਪਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਕਰਜ਼ੇ ਦੇ ਬੋਝ ਕਾਰਨ ਕਿਸਾਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਰਜ਼ਾ ਮੋੜਨ ਤੋਂ ਅਸਮੱਰਥ ਕਿਸਾਨਾਂ ਅਤੇ ਮਜਦੂਰਾਂ ਦੇ ਸਾਰੇ ਕਰਜ਼ੇ ਤੇ ਲੀਕ ਮਾਰੀ ਜਾਵੇ ਅਤੇ ਲੰਮੀ ਮਿਆਦ ਵਾਲੇ ਵਿਆਜ ਰਹਿਤ ਕਰਜ਼ੇ ਦਿੱਤੇ ਜਾਣ, ਕਰਜ਼ੇ ਵਿੱਚ ਘਰਾਂ ਅਤੇ ਜ਼ਮੀਨ ਦੀ ਕੁਰਕੀ-ਨਿਲਾਮੀ ਬੰਦ ਕੀਤੀ ਜਾਵੇ, ਆਰਥਿਕ ਤੰਗੀ ਤੋਂ ਦੁਖੀ ਖੁਦਕਸ਼ੀ ਪੀੜਿਤ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਸਾਨ ਅਤੇ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾ ਕੇ ਖੁਦਕਸ਼ੀਆਂ ਦੇ ਭਿਆਨਕ ਵਰਤਾਰੇ ਨੂੰ ਰੋਕਿਆ ਜਾਵੇ।ਇਸ ਤੋਂ ਇਲਾਵਾ ਢਾਈ ਏਕੜ ਵਾਲੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਸਰਕਾਰੀ ਖਰਚੇ ‘ਤੇ ਦੇਣ, ਅਵਾਰਾ ਪਸ਼ੂ ਜੋ ਕਿਸਾਨਾਂ ਦੀ ਆਰਥਿਕਤਾ ਨੂੰ ਬਹੁਤ ਵੱਡੀ ਸੱਟ ਮਾਰ ਰਹੇ ਹਨ ਇਸ ਮਸਲੇ ਦਾ ਕੋਈ ਠੋਸ ਹੱਲ ਕਰਨ ਦੀ ਮੰਗ ਕੀਤੀ।ਇਸ ਮੌਕੇ ਬਸੰਤ ਸਿੰਘ ਕੋਠਾਗੁਰੂ, ਭੋਲਾ ਸਿੰਘ ਬੁੱਗਰ, ਸੁਖਦੇਵ ਸਿੰਘ ਸਿਧਾਨਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: