ਬਿੱਟੀ ਨੂੰ ਮਿਲ ਰਿਹਾ ਵੋਟਰਾਂ ਦਾ ਭਰਪੂਰ ਸਮਰਥਨ

ss1

ਬਿੱਟੀ ਨੂੰ ਮਿਲ ਰਿਹਾ ਵੋਟਰਾਂ ਦਾ ਭਰਪੂਰ ਸਮਰਥਨ
ਨੌਜਵਾਨਾਂ ਦਾ ਮਿਲ ਰਿਹਾ ਸਮਰਥਨ ਪਾਰਟੀ ਦੀ ਲੋਕਪ੍ਰਿਅਤਾ : ਮਨਜੀਤ ਬਿੱਟੀ

ਰਾਮਪੁਰਾ ਫੂਲ 24 ਦਸੰਬਰ (ਕੁਲਜੀਤ ਸਿੰਘ ਢੀਂਗਰਾ)- ਆਮ ਆਦਮੀ ਪਾਰਟੀ ਹਲਕਾ ਰਾਮਪੁਰਾ ਫੁੂਲ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਡੋਰ-ਟੂ-ਡੋਰ ਮੁਹਿੰਮ ਦੇ ਤਹਿਤ ਰਾਮਪੁਰਾ ਅਤੇ ਭਗਤਾ ਤੋਂ ਬਾਦ ਪਿੰਡ ਸੇਲਬਰਾਹ ਵਿਖੇ ਅੱਜ ਪਿੰਡ ਵਾਸੀਆ ਨਾਲ ਘਰ-ਘਰ ਜਾਕੇ ਮੁਲਾਕਾਤ ਕੀਤੀਜਿਕਰਯੋਗ ਹੈ ਕਿ ੨੦ ਦਸੰਬਰ ਤੋਂ ਸ਼ਹਿਰ ਰਾਮਪੁਰਾ ਤੋਂ ਸੁਰੂ ਹੋਈ ਡੋਰ-ਟੂ-ਡੋਰ ਮੁਹਿੰਮ ਦੇ ਤਹਿਤ ਮਨਜੀਤ ਸਿੰਘ ਬਿੱਟੀ ਨੂੰ ਲੌਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

         ਇਸ ਮੁਹਿੰਮ ਦੇ ਤਹਿਤ ਵੱਡੀ ਗਿਣਤੀ ਵਿੱਚ ਸਮਰੱਥਕਾਂ ਸਮੇਤ ਪਹੁੰਚੇ ਮਨਜੀਤ ਸਿੰਘ ਬਿੱਟੀ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਹਨਾਂ ਦੇ ਗਲ ਵਿੱਚ ਹਾਰ ਅਤੇ ਸਿਰੋਪੇ ਪਾਏ ਗਏਇਸ ਮੌਕੇ ਉਹਨਾਂ ਨੂੰ ਅਗਾਂਹ ਵਧਣ ਲਈ ਪਿੰਡ ਵਾਸੀਆਂ ਨੇ ਭਰਪੂਰ ਥਾਪੀ ਦਿੱਤੀਗੱਲਬਾਤ ਕਰਦੇ ਹੋਏ ਸ਼੍ਰੀ ਬਿੱਟੀ ਨੇ ਕਿਹਾ ਕਿ ਪੰਜਾਬ ਦੇ ਹਰ ਆਮ ਆਦਮੀ ਨੂੰ ਅੱਜ ਤੱਕ ਹਰ ਰਾਜਨੀਤਿਕ ਪਾਰਟੀ ਨੇ ਲੁਟੱਣ ਦਾ ਕੰਮ ਕੀਤਾ ਹੈ ਅਤੇ ਹਰ ਆਮ ਆਦਮੀ ਦਾ ਦਰਦ ਅਤੇ ਤਕਲੀਫਾਂ ਘੱਟ ਹੌਣ ਦੀ ਬਜਾਏ ਵਧੀਆਂ ਹਨ ਉਹਨਾਂ ਕਿਹਾ ਕਿ ਅੱਜ ਸਾਨੂੰ ਸੱਭ ਨੂੰ ਇੱਕ ਨਵੇਂ ਪੰਜਾਬ ਦੀ ਸਿਰਜਣਾ ਲਈ ਇਕਜੁੱਟ ਹੌਕੇ ਗੁਲਾਮੀ ਦੀ ਜੰਜੀਰ ਨੂੰ ਤੌੜਨਾ ਪਵੇਗਾ ਅਤੇ ਇਸ ਲਈ ਸਮਾਜ ਦੇ ਹਰ ਵਰਗ ਨੂੰ ਆਪਣਾ ਸਹਿਜੋਗ ਦੇਣ ਦੀ ਲੌੜ ਹੈ ਸ਼੍ਰੀ ਬਿੱਟੀ ਨੇ ਕਿਹਾ ਕਿ ਸੂਬੇ ਅੰਦਰ ਆਪ ਪਾਰਟੀ ਦੀ ਸਰਕਾਰ ਆਉਣ ਤੇ ਵਿਕਾਸ ਤੋਂ ਵਾਂਝੇ ਹਲਕਾ ਰਾਮਪੁਰਾ ਫੁਲ ਦਾ ਸਰਵਪੱਖੀ ਵਿਕਾਸ ਉਹਨਾਂ ਦੀ ਪਹਿਲੀ ਤਰਜੀਹ ਹੋਵੇਗੀਇਸ ਮੌਕੇ ਗੁਰਵਿੰਦਰ ਸੇਲਬਰਾਹ, ਸਰਕਲ ਇੰਚਾਰਜ, ਮੀਤਾ ਔਲਖ, ਕੇਵਲ ਗਿੱਲ, ਜਸ਼ਨਦੀਪ, ਸੁਖਦੇਵ ਸਿੰਘ, ਗੁਰਦੀਪ ਸਿੰਘ, ਸਤਨਾਮ ਸਿੰਘ, ਮੁਖਤਿਆਰ ਸਿੰਘ, ਜਗਦੇਵ ਜੱਗੀ, ਜਗਦੀਪ, ਅਜਨ ਸਿੱਧੂ, ਮੀਤ ਸਂਘੇੜਾ, ਕਮਲ, ਦਰਸ਼ਨ ਮਾਸਟਰ, ਸੁਰੇਸ਼ ਸੁੰਦਰੀ, ਅੇਡਵੋਕੇਟ ਉਮੇਸ਼, ਰਿੰਕੂ ਗਰਗ, ਗੁਰਦਿੱਤ ਬਾਂਸਲ, ਆਸ਼ੂ ਖਾਨ, ਜਸਵਿੰਦਰ ਖਾਲਸਾ, ਅਮਨ ਗਾਂਧੀ, ਸੋਨੂੰ ਰਾਮਪੁਰਾ, ਗੋਲਡੀ ਵਰਮਾ ਅਤੇ ਉਮੇਸ਼ ਆਦਿ ਸ਼ਾਮਲ ਹੋਏ।

Share Button

Leave a Reply

Your email address will not be published. Required fields are marked *