ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਕੱਢੇ ਜਾਣਦੇ ਰੋਸ਼ ਵਜੋਂ ਟੋਲ ਵਰਕਰਾਂ ਨੇ ਕੀਤੀ ਕੰਪਨੀ ਵਿਰੁੱਧ ਰੋਸ਼ ਨਾਹਰੇਬਾਜੀ

ss1

ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਕੱਢੇ ਜਾਣਦੇ ਰੋਸ਼ ਵਜੋਂ ਟੋਲ ਵਰਕਰਾਂ ਨੇ ਕੀਤੀ ਕੰਪਨੀ ਵਿਰੁੱਧ ਰੋਸ਼ ਨਾਹਰੇਬਾਜੀ
ਜੇ ਮੰਗਾਂ ਵੱਲਧਿਆਨ ਨਾ ਦਿੱਤਾ ਤਾਂ ਅਣਮਿਥੇ ਸਮੇਂ ਲਈ ਦਿੱਤਾ ਜਾਵੇਗਾ ਧਰਨਾ:- ਸੂਬਾ ਪ੍ਰਧਾਨ ਲਾਡੀ

27-14
ਮਹਿਲ ਕਲਾਂ 26 ਜੂਨ (ਪਰਦੀਪ ਕੁਮਾਰ ) – ਸਥਾਨਕ ਟੋਲ ਪਲਾਜਾ ਵਿਖੇ ਕੰਮ ਕਰਦੀਆਂ ਵਰਕਰਾਂ ਨੂੰ ਬਿਨਾਂ ਕਿਸੇ ਅਗਾਊਂ ਨੋਟਿਸ ਦੇ ਕੰਮ ਤੋਂ ਜਵਾਬ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਟੋਲ ਪਲਾਜਾ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਦੀ ਅਗਵਾਈ ਹੇਠ ਟੋਲ ਟੈਕਸ ਮਹਿਲ ਕਲਾਂ ਦੇ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਡੀ ਐਸ ਪੀ (ਡੀ) ਗੁਰਵਿੰਦਰ ਸਿੰਘ ਸੰਘਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਪੱਤਰਕਾਰਾਂਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਟੋਲ ਪਲਾਜਾ ਮਹਿਲ ਕਲਾਂ ਵਿਖੇ ਪਰਚੀ ਕੱਟਣ ਦਾ ਕੰਮ ਕਰਦੀਆਂ ਲੜਕੀਆਂ ਨੂੰ ਕੰਪਨੀ ਵੱਲੋਂ ਬਿਨਾਂ ਕਿਸੇ ਨੋਟਿਸ ਦਿੱਤੇ ਕੰਪਨੀ ਵਿੱਚੋ ਕੱਢਿਆ ਗਿਆ ਹੈ। ਉਨਾਂ ਕਿਹਾ ਕਿ ਜੇਕਰ ਕੱਢੀਆਂ ਵਰਕਰਾਂ ਨੂੰ ਕੰਮ ਤੇ ਵਾਪਿਸ ਨਾ ਰੱਖਿਆਂ ਗਿਆ ਤਾਂ ਉਹ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਟੋਲ ਪਲਾਜਾ ਮਹਿਲ ਕਲਾਂ ਖ਼ਿਲਾਫ਼ ਸੰਘਰਸ਼ ਵਿੱਢਣਗੇ। ਇਸ ਮੌਕੇ ਪੰਜਾਬ ਸੀਟੂ ਦੇ ਸੂਬਾਈ ਆਗੂ ਸਾਥੀ ਸੇਰ ਸਿੰਘ ਫਰਵਾਹੀ,ਦਿਹਾਤੀ ਮਜ਼ਦੂਰ ਸਭਾ ਦੇ ਜਿਲਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ, ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਨਛੱਤਰ ਸਿੰਘ ਕਲਕੱਤਾ, ਬਾਬੂ ਸੁਭਾਸ਼ ਚੰਦ ਬਾਂਸਲ,ਐਸ ਸੀ ਵਿੰਗ ਦੇ ਕੁਲਵੰਤ ਸਿੰਘ ਪੰਡੋਰੀ, ਯੂਥ ਆਗੂ ਗਗਨਦੀਪ ਸਰਾਂ ਕੁਰੜ, ਪ੍ਰੀਤਮ ਸਿੰਘ ਸਹਿਜੜਾ ਤੇ ਮਾਨ ਸਿੰਘ ਗੁਰਮ ਆਦਿ ਨੇ ਵਰਕਰਾਂ ਨੂੰ ਕੰਮ ਤੋਂ ਕੱਢੇ ਜਾਣ ਦੀ ਨਿੰਦਿਆ ਕਰਦਿਆਂ ਟੋਲ ਪਲਾਜਾ ਵਰਕਰਾਂ ਦੇ ਸੰਘਰਸ਼ ਨੂੰ ਹਰ ਪੱਖੋਂ ਹਮਾਇਤ ਦੇਣ ਦਾ ਐਲਾਨ ਕੀਤਾ। ਇਸ ਮੌਕੇ ਬਹਾਦਰ ਸਿੰਘ, ਕਰਮਜੀਤ ਸਿੰਘ, ਕੁਲਵਿੰਦਰ ਕੌਰ, ਸੰਦੀਪ ਕੌਰ, ਅਮਨਦੀਪ ਕੌਰ ਤੇ ਗਗਨਦੀਪ ਕੌਰ, ਪ੍ਰਗਟ ਸਿੰਘ ਮਹਿਲ ਖੁਰਦ ਆਦਿ ਵੀ ਹਾਜ਼ਰ ਸਨ।
ਇਸ ਸਮੇਂ ਕੰਮ ਤੋਂ ਕੱਢੇ ਜਾਣ ਦੇ ਰੋਸ ਵਜੋਂ ਟੋਲ ਪਲਾਜਾ ਵਰਕਰਾਂ ਵੱਲੋਂਂ ਨੈਸ਼ਨਲ ਹਾਈਵੇ ਤੇ ਅੱਜ ਧਰਨਾ ਦੇਣ ਦਾ ਪੋ੍ਰਗਰਾਮ ਵੀ ਉਲੀਕਿਆ ਗਿਆ ਸੀ। ਇਸ ਮੌਕੇ ਡੀ ਐਸ ਪੀ (ਡੀ) ਗੁਰਵਿੰਦਰ ਸਿੰਘ ਸੰਘਾ , ਐਸ ਐਚ ਓ ਮਹਿਲ ਕਲਾਂ ਬਲਜੀਤ ਸਿੰਘ ਢਿੱਲੋਂ, ਐਸ ਐਚ ਓ ਠੁੱਲੀਵਾਲ ਰਘਬੀਰ ਸਿੰਘ ਅਤੇ ਐਸ ਐਚ ਓ ਟੱਲੇਵਾਲ ਸਰਦਾਰਾ ਸਿੰਘ ਨੇ ਮੌਕੇ ਤੇ ਪੁੱਜ ਕੇ ਐਸ ਐਸ ਪੀ ਬਰਨਾਲਾ ਗੁਰਪ੍ਰੀਤ ਸਿੰਘ ਤੂਰ ਨਾਲ ਸੰਪਰਕ ਕਰਕੇ ਧਰਨਾਕਾਰੀਆਂ ਦੀ ਜਲਦ ਹੀ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਉਕਤ ਧਰਨਾ ਦੇਣ ਦਾ ਪੋ੍ਰਗਰਾਮ ਰੱਦ ਕਰ ਦਿੱਤਾ।
ਕੀ ਕਹਿੰਦੇ ਹਨ ਟੋਲ ਅਧਿਕਾਰੀ-ਇਸ ਸਬੰਧੀ ਜਦ ਟੋਲ ਪਲਾਜਾ ਦੇ ਜੀ.ਐਮ.ਪ੍ਰਸ਼ਾਂਤ ਪੁਰੋਹਿਤ ਨਾਲ ਸੰਪਰਕ ਕੀਤਾ ਤਾਂ ਉਨਾਂ ਦੱਸਿਆ ਕਿ ਵਰਕਰਾਂ ਨੂੰ ਟੋਲ ਪਲਾਜਾ ‘ਤੇ ਪਰਚੀਆਂ ਕੱਟਣ ਲਈ ਆਰਜ਼ੀ ਤੌਰ ‘ਤੇ ਰੱਖਿਆ ਗਿਆ ਸੀ । ਇਸ ਸਬੰਧੀ ਵਰਕਰਾਂ ਨੂੰ ਕੱਢਣ ਸਬੰਧੀ ਨੋਟਿਸ ਵਗੈਰਾ ਦੇਣ ਲਈ ਕੰਪਨੀ ਕਿਸੇ ਤਰਾਂ ਵੀ ਪਾਬੰਦ ਨਹੀਂ ਹੈ।

Share Button

Leave a Reply

Your email address will not be published. Required fields are marked *