ਬਿਨਾਂ ਆਧਾਰ ਕਾਰਡ ਤੋਂ ਨਹੀਂ ਮਿਲੇਗਾ ਗੈਸ ਦੀ ਸਬਸਿਡੀ

ss1

ਬਿਨਾਂ ਆਧਾਰ ਕਾਰਡ ਤੋਂ ਨਹੀਂ ਮਿਲੇਗਾ ਗੈਸ ਦੀ ਸਬਸਿਡੀ

ਰਾਮਪੁਰਾ ਫੂਲ, 19 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਭਾਰਤ ਸਰਕਾਰ ਵੱਲੋਂ ਗੈਸ ਦੀ ਸਬਸਿਡੀ ਲੈਣ ਲਈ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਹੈ। ਕੌਈ ਵੀ ਖਪਤਕਾਰ ਜਿਸ ਦਾ ਆਧਾਰ ਕਾਰਡ ਨਹੀਂ ਬਣਿਆ ਹੈ, ਉਹ ਆਪਣਾ ਆਧਾਰ ਕਾਰਡ ਨੇੜੇ ਦੇ ਸੁਵਿਧਾ ਸੈਂਟਰ ਵਿੱਚੋਂ ਬਣਾ ਸਕਦਾ ਹੈ।
ਭਾਰਤ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਸੈਕਸ਼ਨ 7 ਆਫ਼ ਅਧਾਰ ਐਕਟ 2016 ਦੇ ਨਵੇਂ ਆਦੇਸ਼ ਅਨੁਸਾਰ ਗੈਸ ਸਬਸਿਡੀ ਕੇਵਲ ਉਨ੍ਹਾਂ ਖਪਤਕਾਰਾਂ ਨੂੰ ਹੀ ਮਿਲੇਗੀ ਜਿਨ੍ਹਾਂ ਦੇ ਆਧਾਰ ਕਾਰਡ ਦਾ ਲਿੰਕ ਬੈਂਕ ਅਤੇ ਗੈਸ ਏਜੰਸੀ ਰਾਹੀਂ ਬਣਿਆ ਹੈ।
ਸਿੰਗਲਾ ਗੈਸ ਸਰਵਿਸ ਫੂਲ ਟਾਊਨ ਦੇ ਐਮ yਡੀ yਦਵਿੰਦਰ ਸਿੰਗਲਾ ਅਤੇ ਅਜੀਤ ਇੰਡੇਨ ਸਰਵਿਸ ਦੇ ਸਿਦਾਰਥ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਰਾਹੀਂ ਸਬਸਿਡੀ ਲੈਣ ਲਈ ਆਧਾਂਰ ਕਾਰਡ ਜਰੂਰੀ ਕਰ ਦਿੱਤਾ ਹੈ। ਉਹਨਾਂ ਘਰੇਲੂ ਖਪਤਕਾਰਾਂ ਨੂੰ ਆਧਾਰ ਕਾਰਡ ਜਮਾਂ ਕਰਵਾਉਣ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *