ਬਿਜਲੀ ਸ਼ਾਟ ਕਾਰਨ ਘਰ ਨੂੰ ਲੱਗੀ ਅੱਗ

ss1

ਬਿਜਲੀ ਸ਼ਾਟ ਕਾਰਨ ਘਰ ਨੂੰ ਲੱਗੀ ਅੱਗ
ਲੜਕੀ ਦੇ ਦਾਜ ਲਈ ਲਿਆਉਂਦਾ ਸਮਾਨ ਸੜ ਕੇ ਸੁਆਹ
ਗਰੀਬ ਪਰਿਵਾਰ ਮਜਦੂਰੀ ਕਰਕੇ ਕਰਦਾ ਹੈ ਗੁਜਾਰਾ

picture4ਸ਼੍ਰੀ ਅਨੰਦਪੁਰ ਸਾਹਿਬ, 22 ਅਕਤੂਬਰ(ਦਵਿੰਦਰਪਾਲ ਸਿੰਘ/ ਅੰਕੁਸ਼): ਸ਼੍ਰੀ ਅਨੰਦਪੁਰ ਸਾਹਿਬ ਦੇ ਘੁੱਗ ਵਸਦੇ ਮੁਹੱਲਾ ਗੁ:ਸੀਸ ਗੰਜ ਸਾਹਿਬ ਵਿਖੇ ਅੱਜ ਸਵੇਰੇ ਬਿਜਲੀ ਸ਼ਾਟ ਕਾਰਨ ਇਕ ਘਰ ਨੂੰ ਅੱਗ ਲਗ ਗਈ ਜਿਸ ਕਰਕੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਰੋ ਰੋ ਕੇ ਆਪਣੀ ਵਿਥਿਆ ਦਸਦਿਆਂ ਵਿਧਵਾ ਜਮੁਨਾ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰਾਂ ਸਵੇਰੇ 9 ਵਜੇ ਦੇ ਕਰੀਬ ਆਪਣੇ ਘਰ ਤੋ ਕੰਮ ਕਰਨ ਲਈ ਨਿਕਲੀ ਹੀ ਸੀ ਤੇ ਪਿਛੇ ਬੱਚੇ ਘਰ ਵਿਚ ਸਨ। ਥੋੜੀ ਦੇਰ ਬਾਅਦ ਹੀ ਬਿਜਲੀ ਦੀਆਂ ਤਾਰਾਂ ਸੜਣ ਲਗ ਪਈਆਂ ਤੇ ਦੇਖਦਿਆਂ ਹੀ ਦੇਖਦਿਆਂ ਅੱਗ ਸਾਰੇ ਘਰ ਵਿਚ ਲਗ ਗਈ। ਉਨਾਂ ਦੱਸਿਆ ਕਿ ਅਸੀ ਸਾਰੇ ਘਬਰਾ ਗਏ ਤੇ ਰੋਲਾ ਪਾਉਣ ਲਗ ਗਏ ਪਰ ਏਨੇ ਚਿਰ ਨੂੰ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਰਾਜਸਥਾਨ ਤੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿਛਲੇ 10 ਸਾਲਾਂ ਤੋ ਰਹਿ ਰਹੀ ਜਮੁਨਾ ਨੇ ਦੱਸਿਆ ਕਿ ਉਹ ਵਿਧਵਾ ਹੈ ਤੇ ਆਪਣੀ ਲੜਕੀ ਦੇ ਵਿਆਹ ਲਈ ਦਾਜ ਦਾ ਸਮਾਨ ਇਕੱਠਾ ਕਰ ਰਹੀ ਸੀ ਪਰ ਇਸ ਅੱਗ ਕਾਰਨ ਦਾਜ ਦਾ ਇਕੱਠਾ ਕੀਤਾ ਸਮਾਨ ਵੀ ਸੜ ਗਿਆ। ਉਨਾਂ ਸਰਕਾਰ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਸਾਡਾ ਸਾਥ ਦੇਣ ਤੇ ਮਦਦ ਕਰਨ। ਇਸ ਮੋਕੇ ਸ਼ੰਕਰ, ਖਿੱਲੂ, ਸੰਨੀ, ਰਵੀ, ਜੱਗਾ ਰਾਮ, ਲਛੋ ਦੇਵੀ ਆਦਿ ਮੋਜੂਦ ਸਨ।

Share Button

Leave a Reply

Your email address will not be published. Required fields are marked *