ਬਿਜਲੀ ਬੋਰਡ ਦੇ ਟੈਕਨੀਕਲ ਕਾਮਿਆਂ ਵੱਲੋਂ ਰੈਲੀ ਉਪਰੰਤ ਅਰਥੀ ਫੂਕ ਮੁਜਾਹਰਾ

ss1

ਬਿਜਲੀ ਬੋਰਡ ਦੇ ਟੈਕਨੀਕਲ ਕਾਮਿਆਂ ਵੱਲੋਂ ਰੈਲੀ ਉਪਰੰਤ ਅਰਥੀ ਫੂਕ ਮੁਜਾਹਰਾ

14malout03ਮਲੋਟ, 14 ਅਕਤੂਬਰ (ਆਰਤੀ ਕਮਲ) : ਪੰਜਾਬ ਰਾਜ ਬਿਜਲੀ ਬੋਰਡ ਜੋਆਇੰਟ ਫਾਰਮ ਪੰਜਾਬ ਦੇ ਸੱਦੇ ‘ਤੇ ਵਿੱਢੇ ਗਏ ਸੰਘਰਸ਼ ਤਹਿਤ ਅੱਜ ਟੈਕਨੀਕਲ ਸਰਵਿਸ ਯੂਨੀਅਨ ਮਲੋਟ ਮੰਡਲ ਦੇ ਸਮੂਹ ਕਾਮਿਆਂ ਨੇ ਮੰਡਲ ਪੱਧਰ ‘ਤੇ ਅਰਥੀ ਫੂਕ ਰੈਲੀ ਅਤੇ ਮੁਜਾਹਰਾ ਕੀਤਾ ਗਿਆ। ਜਿਸ ਵਿਚ ਸਾਰੇ ਸਾਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਅਰਥੀ ਫੂਕ ਪ੍ਰਦਾਰਸ਼ਨ ਤੋਂ ਪਹਿਲਾਂ ਬਿਜਲੀ ਘਰ ਦੇ ਗੇਟ ‘ਤੇ ਧਰਨੇ ਦੌਰਾਨ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਬੋਰਡ ਮੈਨੇਜਮੈਂਟ ਵੱਲੋਂ ਅਦਾਰੇ ਦੇ ਚੱਲ ਰਹੇ 4 ਨੰਬਰ ਥਰਮਲ 6 ਮਹੀਨੇ ਲਈ ਬੰਦ ਕਰ ਦਿੱਤੇ ਹਨ ਅਤੇ 66 ਕੇ.ਵੀ ਸਬ ਡਵੀਜਨ ਜੋ ਸਾਰੇ ਪੰਜਾਬ ਦੇ ਨਿੱਜੀ ਹੱਥਾਂ ਵਿੱਚ ਠੇਕੇ ‘ਤੇ ਦਿੱਤੇ ਗਏੇ ਹਨ। ਬੁਲਾਰਿਆਂ ਨੇ ਦੱਸਿਆ ਕਿ ਪਹਿਲਾਂ ਸਾਡੀਆਂ ਸਰਕਾਰਾਂ ਵੱਲੋਂ ਅਰਬਾ ਰੁਪਏ ਲਾ ਕੇ ਇਹ ਗਰਿਡ ਬਣਾਏ ਗਏ ਹਨ ਤੇ ਹੁਣ ਸਿਰਫ਼ ਬੋਰਡ ਵਿੱਚ ਭਰਤੀ ਕਰਨ ਦੀ ਬਜਾਏ ਬੋਰਡ ਦੀ ਅਰਬਾਂ ਰੁਪਏ ਦੀ ਜਾਇਦਾਦ ਆਪਣੇ ਨਿੱਜੀ ਮੁਨਾਫ਼ੇ ਦੀ ਖਾਤਰ ਪ੍ਰਾਈਵੇਟ ਹੱਥਾਂ ਵਿੱਚ ਦੇ ਰਹੇ ਹਨ ਅਤੇ ਅਦਾਰੇ ਦੇ ਜੋ ਥਰਮਲ ਸਹੀ ਹਾਲਾਤਾਂ ਵਿੱਚ ਚੱਲ ਰਹੇ ਸੀ ਅਤੇ ਬਿਜਲੀ ਪੈਦਾਵਾਰ ਵੀ ਘੱਟ ਰੇਟਾਂ ਤੇ ਕਰ ਰਹੇ ਸੀ,ਉਹ ਥਰਮਲ ਇਕ ਛੇ ਮਹੀਨੇ ਦੀ ਬਰੇਕ ਪਾਉਣ ਦੇ ਨਾਂਅ ਥੱਲੇ ਥਰਮਲ ਬੰਦ ਕਰਕੇ ਆਪਣੇ ਨਿੱਜੀ ਹਿੱਤਾਂ ਖਾਤਰ ਨਵੇਂ ਥਰਮਲ ਜੋ ਮਹਿੰਗੇ ਰੇਟਾਂ ‘ਤੇ ਬਿਜਲੀ ਪੈਦਾ ਕਰਦੇ ਹਨ। ਉਨਾਂ ਨੂੰ ਕਮਿਸ਼ਨਾਂ ਲਈ ਚਲਾ ਕੇ ਬੋਰਡ ਨੂੰ ਅਰਬਾ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਉਨਾਂ ਇਹ ਵੀ ਕਿਹਾ ਕਿ ਜੇਕਰ ਸਾਡੀ ਜਥੇਬੰਦੀ ਦੇ ਆਗੂਆਂ ਨੇ ਸੰਜੀਦਗੀ ਨਾਲ ਲੈਂਦੇ ਹੋਏ ਬੋਰਡ ਖਿਲਾਫ਼ ਲੜਨਾ ਚਾਹਿਆ ਤਾਂ ਉਨਾਂ ਆਗੂਆਂ ਨੂੰ ਬਿੰਨਾਂ ਕਿਸੇ ਵਜਾਹ ਦੇ ਸਸਪੈਂਡ ਕੀਤਾ ਗਿਆ ਹੈ,ਜਿਵੇਂ ਕਿ ਸਾਡੇ ਜਨਰਲ ਸਕੱਤਰ ਜਗਤਾਰ ਸਿੰਘ ਉੱਪਲ, ਸਰਕਲ ਪ੍ਰਧਾਨ ਤਰਨਤਾਰਨ ਦੀਪਕ ਕੁਮਾਰ ਸ਼ਰਮਾ ਅਤੇ ਸਰਕਲ ਸਕੱਤਰ ਤਰਨਤਾਰਨ ਜਸਵੰਤ ਸਿੰਘ ਆਦਿ ਅਜੇ ਬਹਾਲ ਨਹੀਂ ਕੀਤੇ ਗਏ। ਬੁਲਾਰਿਆਂ ਨੇ ਦੱਸਿਆ ਕਿ ਜੇਕਰ ਜਲਦ ਹੀ ਸਾਡੀ ਜਥੇਬੰਦੀ ਨਾਲ ਗੱਲਬਾਤ ਕਰਕੇ ਮੈਨੇਜਮੈਂਟ ਵੱਲੋਂ ਇਹ ਫੈਸਲੇ ਨਾ ਬਦਲੇ ਗਏ ਤਾਂ ਮਜ਼ਬੂਰਨ ਜਥੇਬੰਦੀ ਨੂੰ ਆਪਣੇ ਸ਼ੰਘਰਸ਼ ਨੂੰ ਹੋਰ ਤਿੱਖਾ ਕਰਨਾ ਪਵੇਗਾ। ਜਿਸ ਦੀ ਜਿੰਮੇਵਾਰੀ ਬੋਰਡ ਮੈਨੇਜਮੈਂਟ ਅਤੇ ਸਰਕਾਰ ਦੀ ਹੋਵੇਗਾ। ਇਸ ਰੈਲੀ ਨੂੰ ਬਲਵਿੰਦਰ ਸਿੰਘ ਦਿਹਾਤੀ ਪ੍ਰਧਾਨ, ਰਾਜਿੰਦਰ ਸਿੰਘ ਪ੍ਰਧਾਨ ਸ਼ਹਿਰੀ, ਜਸਬੀਰ ਸਿੰਘ ਸਕੱਤਰ ਦਿਹਾਤੀ, ਜੌਤ ਸਿੰਘ ਸਕੱਤਰ ਸ਼ਹਿਰੀ, ਕੇਸ਼ਵ ਸਿੰਘ ਮੀਤ ਪ੍ਰਧਾਨ ਅਬੁੱਲਖੁਰਾਣਾ, ਕ੍ਰਿਸ਼ਨ ਲਾਲ ਮੰਡਲ ਕੈਸ਼ੀਅਰ, ਹਰਜਿੰਦਰ ਸਿੰਘ ਮੰਡਲ ਸਕੱਤਰ, ਬਿੱਕਰ ਸਿੰਘ ਮੰਡਲ ਪ੍ਰਧਾਨ, ਸਾਬਕਾ ਪ੍ਰਧਾਨ ਮਾਤਾ ਫ਼ੇਰ ਅਤੇ ਅਮਰੀਕ ਸਿੰਘ ਸਰਕਲ ਪ੍ਰਧਾਨ ਤੋਂ ਇਲਾਵਾ ਐਮ.ਐਸ.ਯੁ ਦੇ ਆਗੂ ਸਾਥੀ ਸੱਤਪਾਲ ਮਿੱਡਾ ਨੇ ਵੀ ਸੰਬੋਧਨ ਕੀਤਾ। ।

Share Button

Leave a Reply

Your email address will not be published. Required fields are marked *