ਬਿਜਲੀ ਕੱਟਾਂ ਨੇ ਪੰਜਾਬ ਸਰ ਪਲੱਸ ਹੋਣ ਦੇ ਦਾਅਵੇ ਕੀਤੇ ਖੋਖਲੇ – ਗੁਰਪ੍ਰੀਤ ਮਹਿਰਾਜ

ss1

ਬਿਜਲੀ ਕੱਟਾਂ ਨੇ ਪੰਜਾਬ ਸਰ ਪਲੱਸ ਹੋਣ ਦੇ ਦਾਅਵੇ ਕੀਤੇ ਖੋਖਲੇ – ਗੁਰਪ੍ਰੀਤ ਮਹਿਰਾਜ

91-98763-20690-20161110_162833ਬਠਿੰਡਾ 1 ਦਸੰਬਰ (ਜਸਵੰਤ ਦਰਦ ਪ੍ਰੀਤ) ਪਿਛਲੇ ਇਕ ਹਫਤੇ ਤੋਂ ਮਾਲਵਾ ਪੱਟੀ ਚ ਲੱਗ ਰਹੇ ਬਿਜਲੀ ਦੇ ਅਣ-ਐਲਾਨੇ ਕੱਟਾਂ ਨੇ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਨੂੰ ਸਰ ਪਲੱਸ ਸੂਬਾ ਹੋਣ ਦੇ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ, ਇੰਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਰਾਮਪੁਰਾ ਫੂਲ ਤੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਮਹਿਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨਾਂ ਕਿਹਾ ਪਾਵਰ ਕਾਮ ਵਲੋਂ ਏਨੀ ਦਿਨੀ ਲਾਏ ਜਾ ਰਹੇ ਇਹ ਕੱਟਾਂ ਨੇ ਕਿਸਾਨਾਂ ਲਈ ਵੱਡੀ ਸਮੱਸਿਆ ਖੜੀ ਕਰ ਦਿੱਤੀ ਹੈ ।ਉਨਾਂ ਦੱਸਿਆ ਕਿ ਉਹ ਖੁਦ ਆਲੂ ਉਤਪਾਦਕ ਹਨ ,ਜਿੰਂਨਾਂ ਨੇ ਲੱਗਭਗ 100 ਏਕੜ ਆਲੂਆਂ ਦੀ ਬਿਜਾਈ ਕੀਤੀ ਹੈ , ਉਨਾਂ ਦੱਸਿਆ ਕਿ ਏਨੀ ਦਿਨੀ ਆਲੂਆਂ ਨੂੰ ਸਿੰਚਾਈ ਦੀ ਬੇਹੱਦ ਲੋੜ ਹੁੰਦੀ ਹੈ ।ਪਰ ਬਿਜਲੀ ਕੱਟਾਂ ਨੇ ਛੋਟੇ ਤੇ ਵੱਡੇ ਆਲੂ ਉਤਪਾਦਕਾਂ ਦੀਆਂ ਮੁਸ਼ਿਕਲਾਂ ਵਧਾ ਦਿੱਤੀਆਂ ਨੇ ਤੇ ਮਜਬੂਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜਲ ਫੂਕ ਕੇ ਸਿੰਚਾਈ ਕਰਨੀ ਪੈ ਰਹੀ ਹੈ । ਗੁਰਪ੍ਰੀਤ ਨੇ ਦੱਸਿਆ ਪੂਰੇ ਮਾਲਵਾ ਪੱਟੀ ਚ ਆਲੂ ਉਤਪਾਦਕਾਂ ਤੋ ਇਲਾਵਾ ਆਮ ਕਿਸਾਨਾਂ ਨੂੰ ਵੀ ਬਿਜਲੀ ਕੱਟਾਂ ਨੇ ਚਿੰਤਾ ਚ ਡੋਬ ਦਿੱਤਾ ਹੈ ।ਉਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਟੁਟ ਚੁੱਕੀ ਕਿਰਸਾਨੀ ਕਾਰਨ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ ,ਦੂਜੇ ਪਾਸੇ ਕਿਸਾਨਾਂ ਨੂੰ ਬਿਜਲੀ ਕੱਟ ਤੇ ਮਹਿੰਗੇ ਭਾਅ ਦਾ ਡੀਜਲ ਹੋਰ ਮੁਸ਼ਕਿਲਾਂ ਵਧਾ ਰਿਹਾ ਹੈ ।ਇਸ ਸਬੰਧੀ ਸੀਨੀਅਰ ਐਕਸੀਅਨ ਐਲ. ਕੇ . ਬਾਂਸਲ ਨਾਲ ਇੰਨਾਂ ਕੱਟਾਂ ਸਬੰਧੀ ਗੱਲ ਕੀਤੀ ਤਾਂ ਉਨਾਂ ਮੰਨਿਆ ਕਿ ਕਟ ਲੱਗ ਰਹੇ ਹਨ ਜਿਸਦਾ ਕਾਰਨ ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਦੇ ਯੂਨਿਟ ਬੰਦ ਹੋਣਾ ਹੈ ।ਉਨਾਂ ਦੱਸਿਆ ਕਿ ਜਲਦੀ ਇੰਨਾਂ ਕੱਟਾਂ ਤੋ ਨਿਜਾਤ ਮਿਲ ਜਾਵੇਗੀ ।

Share Button

Leave a Reply

Your email address will not be published. Required fields are marked *