ਬਿਕਰਮ ਸਿੰਘ ਮਲਹੋਤਰਾ ਸੇਲ ਟੈਕਸ ਬਾੱਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਚੁਣੇ ਗਏ

ss1

ਬਿਕਰਮ ਸਿੰਘ ਮਲਹੋਤਰਾ ਸੇਲ ਟੈਕਸ ਬਾੱਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਚੁਣੇ ਗਏ

ਜੰਡਿਆਲਾ ਗੁਰੁ 24 ਮਈ ਵਰਿੰਦਰ ਸਿੰਘ :- ਜਿਲ੍ਹਾ ਅੰਮ੍ਰਿਤਸਰ ਸੇਲ ਟੈਕਸ ਬਾੱਰ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਅੱਜ ਸਰਵਿਸ ਕਲੱਬ ਵਿੱਚ ਸ਼੍ਰੀ ਰਾਜੀਵ ਕਪੂਰ ਪ੍ਰਧਾਨ ਦੀ ਰਹਿਨੁਮਾਈ ਹੇਠ ਹੋਈ । ਸ਼੍ਰੀ ਰਾਜੇਸ਼ ਮਹਾਜਨ ਸੈਕਟਰੀ ਅਤੇ ਗੋਰਵ ਮਹਾਜਨ ਜਾਇੰਟ ਸੈਕਟਰੀ ਵਲੋਂ ਸਾਲ 2016-17 ਦੀ ਸਾਰੀ ਰਿਪੋਰਟ ਪੇਸ਼ ਕੀਤੀ ਗਈ। ਉਪਰੰਤ ਸਰਬਸੰਮਤੀ ਨਾਲ 2017-18 ਲਈ ਨਵੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਬਿਕਰਮ ਸਿੰਘ ਮਲਹੋਤਰਾ [ਜੰਡਿਆਲੇ ਵਾਲੇ] ਨੂੰ ਪ੍ਰਧਾਨ, ਸੰਜੈ ਸ਼ਰਮਾ ਵਾਈਸ ਪ੍ਰਧਾਨ, ਅਸ਼ਵਨੀ ਮਜੀਠੀਆ ਸੈਕਟਰੀ, ਗੋਰਵ ਮਹਾਜਨ ਜਾਇੰਟ ਸੈਕਟਰੀ ਚੁਣੇ ਗਏ। ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਅਤੇ ਹਾਜਿਰ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸ੍ਰ: ਬਿਕਰਮ ਸਿੰਘ ਮਲਹੋਤਰਾ ਨੇ ਕਿਹਾ ਕਿ ਸਮੁੱਚੀ ਟੀਮ ਨੇ ਜੋ ਉਹਨਾਂ ਨੂੰ ਜਿੰਮੇਵਾਰੀ ਸੋਂਪੀ ਹੈ ਉਹ ਪੂਰੀ ਤਨਦੇਹੀ ਨਾਲ ਇਸਨੂੰ ਪੂਰਾ ਕਰਨਗੇ। ਉਹਨਾਂ ਕਿਹਾ ਕਿ ਜਲਦੀ ਹੀ ਜੀ. ਐਸ. ਟੀ. ਸਬੰਧੀ ਪਬਲਿਕ ਮੀਟਿੰਗਾਂ ਕਰਕੇ ਜਨਤਾ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੋਕੇ ਮੀਟਿੰਗ ਵਿੱਚ ਜੀ ਐਸ ਚਾਵਲਾ, ਸਤਿਆ ਪਾਲ, ਅਮਰੀਕ ਸਿੰਘ ਮਲਹੋਤਰਾ, ਰਾਜਕੁਮਾਰ ਮਲਹੋਤਰਾ, ਸੰਜੇ ਸ਼ਰਮਾ, ਟੀ ਐਸ ਅਰੋੜਾ, ਐਮ ਕੇ ਚੋਪੜਾ, ਰਿਸ਼ੀ ਸ਼ਰਮਾ, ਡੀ ਐਸ ਢਿਲੋ, ਸੁਧੀਰ ਚੋਪੜਾ ਆਦਿ ਸ਼ਾਮਿਲ ਸਨ

Share Button

Leave a Reply

Your email address will not be published. Required fields are marked *