Fri. Apr 19th, 2019

ਬਿਆਸ ਵਿਖੇ ਏ.ਟੀ.ਐਮ ਮਸ਼ੀਨਾ ਵਿੱਚ ਕੈਸ਼ ਪ੍ਰਿਆਪਤ ਮਾਤਰਾ ਵਿੱਚ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਬਿਆਸ ਵਿਖੇ ਏ.ਟੀ.ਐਮ ਮਸ਼ੀਨਾ ਵਿੱਚ ਕੈਸ਼ ਪ੍ਰਿਆਪਤ ਮਾਤਰਾ ਵਿੱਚ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ 

atm-photoਬਿਆਸ 23 ਨਵੰਬਰ ( ਜਸਵਿੰਦਰ ਪਾਲ ਜੱਸੀ ) – ਕੇਂਦਰ ਸਰਕਾਰ ਵੱਲੋ ਕਾਲੇ ਧੰਨ ਨੂੰ ਨਕੇਲ ਪਾਉਣ ਲਈ ਕੀਤੀ ਨੋਟ ਬੰਦੀ ਦੀ ਭਾਂਵੇ ਹਰ ਵਰਗ ਵੱਲੋ ਸਲਾਘਾ ਕੀਤੀ ਜਾ ਰਹੀ ਹੈ । ਪਰ ਏ.ਟੀ.ਐਮ ਅਤੇ ਬੈਂਕਾ ਵਿੱਚ ਕੈਸ਼ ਭਰਪੂਰ ਮਾਤਰਾ ਵਿੱਚ ਨਾ ਹੋਣ ਕਾਰਣ ਲੋਕਾ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅੱਤ ਤਾ ਉਸ ਵੇਲੇ ਹੁੰਦੀ ਜਦੋ ਘੰਟਿਆ ਬੱਧੀ ਲਾਇਨ ਵਿੱਚ ਲੱਗਣ ਤੋ ਬਾਅਦ ਵਾਰੀ ਆਉਣ ਤੇ ਪਤਾ ਲੱਗਦਾ ਕੇ ਕੈਸ਼ ਖਤਮ ਹੋ ਗਿਆ । ਅਜਿਹਾ ਹੀ ਨਜਾਰਾ ਬੀਤੇ ਦਿੰਨ ਬਿਆਸ ਵਿਖੇ ਐਚ.ਡੀ.ਐਫ.ਸੀ ਬੈਂਕ ਦੇ ਏ.ਟੀ.ਐਮ ਦੇ ਬਾਹਰ ਵੇਖਣ ਨੂੰ ਮਿਲਿਆ, ਜਿੱਥੇ ਪੈਸੇ ਕੱਢਵਾਉਣ ਲਈ ਲੋਕਾ ਦੀ ਭਾਰੀ ਭੀੜ ਲਾਈਨ ‘ਚ ਖੜੀ ਆਪਣੀ ਵਾਰੀ ਦਾ ਇੰਤਜਾਰ ਕਰ ਰਹੀ ਸੀ, ਪਰ ੨੦ੁ੨੫ ਲੋਕਾਂ ਨੂੰ ਭੁਗਤਾਨ ਕਰਨ ਤੋ ਬਾਅਦ ਜਦ ਏ.ਟੀ.ਐਮ ਵਿੱਚ ਕੈਸ਼ ਖਤਮ ਹੋ ਗਿਆ ਤਾ ਲੋਕਾ ਨੂੰ ਨਿਰਾਸ਼ ਹੋ ਕੇ ਆਪਣੇ ਘਰਾ ਨੂੰ ਪਰਤਣਾ ਪਿਆ । ਇਸ ਮੌਕੇ ਗੱਲਬਾਤ ਕਰਦਿਆ ਪਰਮਜੀਤ ਸਿੰਘ ਰੱਖੜਾ, ਸੋਹਣ ਲਾਲ ਵਾਲਿਆ, ਬਲਕਾਰ ਸਿੰਘ, ਫੋਜੀ ਮਹਿੰਦਰ ਸਿੰਘ, ਪੰਡਿਤ ਅਸ਼ੋਕ ਕੁਮਾਰ ਆਦਿ ਨੇ ਦ’ਸਿਆ ਕੇ ਸਰਕਾਰ ਦਾ ਨੋਟਬੰਦੀ ਦਾ ਕੰਮ ਸ਼ਲਾਘਾ ਯੋਗ ਹੈ, ਪਰ ਸਰਕਾਰ ਨੂੰ ਲੋਕਾ ਦੀਆ ਪ੍ਰੇਸਾਨੀਆ ਨੂੰ ਦੇਖਦਿਆ ਏ.ਟੀ.ਐਮ ਮਸ਼ੀਨਾ ਚ ਕੈਸ਼ ਵਧੇਰੇ ਮਾਤਰਾ ਵਿੱਚ ਉਪਲਬਧ ਕਰਵਾਉਣਾ ਚਾਹੀਦਾ ਹੈ, ਤਾ ਜੋ ਘੰਟਿਆ ਬੱਧੀ ਲਾਇਨਾਂ ਵਿੱਚ ਖਲੋਣ ਤੋ ਬਾਅਦ ਕਿਸੇ ਨੂੰ ਨਿਰਾਸ਼ ਹੋ ਕੇ ਵਾਪਿਸ ਨਾ ਜਾਣਾ ਪਵੇ ।

Share Button

Leave a Reply

Your email address will not be published. Required fields are marked *

%d bloggers like this: