ਬਾਸਕਿਟਬਾਲ ਦੇ ਫ਼ਾਈਨਲ ਮੈਚਾਂ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਚੁੰਮੀ ਟਰਾਫ਼ੀ

ss1

ਬਾਸਕਿਟਬਾਲ ਦੇ ਫ਼ਾਈਨਲ ਮੈਚਾਂ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਚੁੰਮੀ ਟਰਾਫ਼ੀ

rohitkkp02ਕੋਟਕਪੂਰਾ, 23 ਸਤੰਬਰ (ਰੋਹਿਤ)- 22ਵੇਂ ਬਾਬਾ ਫ਼ਰੀਦ ਬਾਸਕਿਟਬਾਲ ਟੂਰਨਾਮੈਂਟ ਦੇ ਤੀਜੇ ਅਰਥਾਤ ਅਖੀਰਲੇ ਦਿਨ ਸੈਮੀਫ਼ਾਈਨਲ ਮੈਚ ਫ਼ਰੀਦਕੋਟ ਤੇ ਏਅਰ ਫ਼ੋਰਸ ਦੀਆਂ ਟੀਮਾਂ ਦਰਮਿਆਨ ਹੋਇਆ, ਜਦਕਿ ਦੂਜਾ ਮੈਚ ਲੁਧਿਆਣਾ ਤੇ ਚੰਡੀਗੜ ਦੀਆਂ ਟੀਮਾਂ ਵਿਚਕਾਰ ਫ਼ਸਵਾਂ ਤੇ ਰੌਮਾਚਿਕ ਸੀ। ਕਲੱਬ ਦੇ ਪ੍ਰਧਾਨ ਡਾ.ਮਨਜੀਤ ਸਿੰਘ ਢਿੱਲੋਂ, ਮੁੱਖ ਸਰਪ੍ਰਸਤ ਇੰਜ.ਜਤਿੰਦਰ ਸਿੰਘ, ਚੇਅਰਮੈਨ ਹਰਪਾਲ ਸਿੰਘ ਪਾਲੀ ਤੇ ਕੋਆਰਡੀਨੇਟਰ ਗੁਰਦਿੱਤ ਸਿੰਘ ਸੇਖੋਂ ਅਨੁਸਾਰ ਫ਼ਰੀਦਕੋਟ ਨੂੰ ਏਅਰ ਫ਼ੋਰਸ ਨੇ 70-84, ਜਦਕਿ ਲੁਧਿਆਣਾ ਨੂੰ ਚੰਡੀਗੜ ਨੇ 74-76 ਦੇ ਫ਼ਰਕ ਨਾਲ ਹਰਾਇਆ। ਪ੍ਰੈਸ ਸਕੱਤਰ ਅਮਨਦੀਪ ਸਿੰਘ ਨੇ ਦੱਸਿਆ ਕਿ ਫ਼ਾਈਨਲ ਮੈਚ (ਲੜਕੀਆਂ) ਲੁਧਿਆਣਾ ਤੇ ਅੰਮ੍ਰਿਤਸਰ ਵਿੱਚੋਂ ਅੰਮ੍ਰਿਤਸਰ ਦੀ ਟੀਮ ਨੇ 62 ਦੇ ਮੁਕਾਬਲੇ 68 ਨਾਲ ਜਿੱਤ ਪ੍ਰਾਪਤ ਕੀਤੀ, ਜਦਕਿ ਏਅਰ ਫ਼ੋਰਸ ਤੇ ਚੰਡੀਗੜ ਦਰਮਿਆਨ ਲੜਕਿਆਂ ਦੀਆਂ ਟੀਮਾਂ ਦੇ ਦਿਲਚਸਪ ਮੁਕਾਬਲੇ ਅਜੇ ਜਾਰੀ ਸਨ। ਡਾ.ਪ੍ਰੀਤਮ ਸਿੰਘ ਛੋਕਰ ਤੇ ਰਾਜਬੀਰ ਸਿੰਘ ਗਿੱਲ ਨੇ ਦੱਸਿਆ ਕਿ ਬੈਸਟ ਪਲੇਅਰ ਨੰ.13 ਸ਼ਿਖਾ ਅੰਮ੍ਰਿਤਸਰ ਨੂੰ ਚੁਣਿਆ ਗਿਆ, ਉਨਾਂ ਦੱਸਿਆ ਕਿ ਜੇਤੂਆਂ ਨੂੰ ਇਨਾਮ ਵੰਡਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਕੁਲਤਾਰ ਸਿੰਘ ਸੰਧਵਾਂ ਤੇ ਪਰਮਬੰਸ ਸਿੰਘ ਰੋਮਾਣਾ ਨੇ ਲੜਕੀਆਂ ਦੀ ਜੇਤੂ ਟੀਮ ਨੂੰ 25,000 ਰੁਪਏ ਨਗਦ ਤੇ ਟਰਾਫ਼ੀ, ਜਦਕਿ ਰਨਰਅੱਪ ਨੂੰ 15,000 ਰੁਪਏ ਨਗਦ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।

Share Button

Leave a Reply

Your email address will not be published. Required fields are marked *