Mon. Jul 22nd, 2019

ਬਾਸਕਿਟਬਾਲ ਟੂਰਨਾਮੈਂਟ ਵਿੱਚ ਏਅਰ ਫ਼ੋਰਸ ਦੀ ਟੀਮ ਨੇ ਚੁੰਮਿਆ ਕੱਪ

ਬਾਸਕਿਟਬਾਲ ਟੂਰਨਾਮੈਂਟ ਵਿੱਚ ਏਅਰ ਫ਼ੋਰਸ ਦੀ ਟੀਮ ਨੇ ਚੁੰਮਿਆ ਕੱਪ

rohitkkp02ਕੋਟਕਪੂਰਾ, 24 ਸਤੰਬਰ ( ਰੋਹਿਤ ਆਜ਼ਾਦ)- 22ਵੇਂ ਬਾਬਾ ਫ਼ਰੀਦ ਬਾਸਕਿਟਬਾਲ ਟੂਰਨਾਮੈਂਟ ਦੇ ਅਖੀਰਲੇ ਦਿਨ ਲੜਕਿਆਂ ਦੇ ਫ਼ਾਈਨਲ ਮੁਕਾਬਲਿਆਂ ਵਿੱਚ ਏਅਰ ਫ਼ੋਰਸ ਦੀ ਟੀਮ ਨੇ ਚੰਡੀਗੜ ਨੂੰ 86-70 ਦੇ ਫ਼ਰਕ ਨਾਲ ਹਰਾ ਕੇ ਟਰਾਫ਼ੀ ਨੂੰ ਚੁੰਮਿਆ। ਕਲੱਬ ਦੇ ਪ੍ਰਧਾਨ ਡਾ.ਮਨਜੀਤ ਸਿੰਘ ਢਿੱਲੋਂ, ਮੁੱਖ ਸਰਪ੍ਰਸਤ ਇੰਜ.ਜਤਿੰਦਰ ਸਿੰਘ, ਚੇਅਰਮੈਨ ਹਰਪਾਲ ਸਿੰਘ ਪਾਲੀ ਤੇ ਕੋਆਰਡੀਨੇਟਰ ਗੁਰਦਿੱਤ ਸਿੰਘ ਸੇਖੋਂ ਅਨੁਸਾਰ ਉਕਤ ਫ਼ਾਈਨਲ ਮੁਕਾਬਲਿਆਂ ਵਿੱਚ ਜੇਤੂ ਟੀਮ ਨੂੰ ਸਨਮਾਨਿਤ ਕਰਨ ਲਈ ਮੁੱਖ ਮਹਿਮਾਨ ਵਜੋਂ ਪੁੱਜੇ ਮੈਂਬਰ ਪਾਰਲੀਮੈਂਟ ਪ੍ਰੋ.ਸਾਧੂ ਸਿੰਘ ਤੇ ਵਿਸ਼ੇਸ਼ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਨੇ ਸਨਮਾਨ ਸਮਾਰੋਹ ਮੌਕੇ ਆਪਣੇ ਸੰਬੋਧਨ ਵਿੱਚ ਆਖ਼ਿਆ ਕਿ ਕਲੱਬ ਦੇ ਮੈਂਬਰਾਂ ਵੱਲੋਂ ਲਗਾਤਾਰ 22 ਟੂਰਨਾਮੈਂਟ ਕਰਵਾਉਣੇ ਪ੍ਰਸੰਸਾਯੋਗ ਹਨ। ਉਨਾਂ ਕਲੱਬ ਪ੍ਰਬੰਧਕਾਂ ਦੀ ਚੰਗੀ ਕਾਰਗੁਜਾਰੀ ਦੀ ਸ਼ਲਾਘਾ ਕਰਦਿਆਂ ਜੇਤੂ ਟੀਮ ਨੂੰ 41,000 ਰੁਪਏ ਤੇ ਉੱਪ ਜੇਤੂ ਟੀਮ ਨੂੰ 31,000 ਰੁਪਏ ਦੀ ਨਗਦੀ ਤੇ ਕੱਪ ਦੇ ਕੇ ਸਨਮਾਨਿਤ ਕੀਤਾ। ਮਦਨ ਲਾਲ, ਰਜਿੰਦਰ ਸਿੰਘ ਖਜਾਨਚੀ ਤੇ ਅਮਨਦੀਪ ਸਿੰਘ ਬਾਬਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਖਿਡਾਰੀ ਚੰਡੀਗੜ ਦੇ ਵਸਨੀਕ ਰਾਠੌਰ ਨੂੰ ਬੈਸਟ ਪਲੇਅਰ ਐਲਾਨਿਆ ਗਿਆ। ਅੰਤ ਵਿੱਚ ਕਲੱਬ ਪ੍ਰਬੰਧਕਾਂ ਵੱਲੋਂ ਡਾ.ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪ੍ਰੋ.ਸਾਧੂ ਸਿੰਘ ਸਮੇਤ ਹੋਰ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: