ਬਾਲਮਿਕੀ ਜਯੰਤੀ ਮੋਕੇ ਕੱਢੀ ਸੋਭਾ ਯਾਤਰਾ , ਪੇਸ਼ ਕੀਤੀਆਂ ਝਾਂਕੀਆਂ

ss1

ਬਾਲਮਿਕੀ ਜਯੰਤੀ ਮੋਕੇ ਕੱਢੀ ਸੋਭਾ ਯਾਤਰਾ , ਪੇਸ਼ ਕੀਤੀਆਂ ਝਾਂਕੀਆਂ

ramਰਾਮਪੁਰਾ ਫੂਲ 15 ਅਕਤੂਬਰ (ਕੁਲਜੀਤ ਸਿੰਘ ਢੀਂਗਰਾ): ਭਗਵਾਨ ਬਾਲਮਿਕੀ ਜੀ ਦੇ ਪ੍ਰਗਟ ਦਿਵਸ ਮੋਕੇ ਭਗਵਾਨ ਬਾਲਮਿਕੀ ਧਰਮਸ਼ਾਲਾ ਅਤੇ ਵੈਲਫੇਅਰ ਸੁਸਾਇਟੀ ਵੱਲੋ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਾਲਮਿਕੀ ਜਯੰਤੀ ਮਨਾਈ ਗਈ । ਇਸ ਮੋਕੇ ਕੱਢੀ ਸੋਭਾ ਯਾਤਰਾ ਚ, ਲਬਕੁਸ਼, ਭਗਵਾਨ ਬਾਲਮਿਕੀ, ਸਰਵਨ ਪੁੱਤ ਆਦਿ ਝਾਕੀਆਂ ਬਣਾਈਆਂ ਗਈਆਂ। ਇਹ ਸ਼ੋਭਾ ਯਾਤਰਾ ਬਾਲਮਿਕੀ ਮੰਦਿਰ ਤੋਂ ਪ੍ਰਧਾਨ ਸੁਰੇਸ਼ ਕੁਮਾਰ, ਸੰਜੈ ਪਰੋਚਾ, ਵਿੱਕੀ ਤੇ ਰੌਕੀ ਦੀ ਅਗਵਾਈ ਵਿੱਚ ਸੁਰੂ ਹੋਈ ਜਿਸਦੀ ਸੁਰੂਆਤ ਲੱਡੂ ਬਾਬਾ ਨੇ ਜ਼ੋਤ ਜਗਾ ਕੇ ਕੀਤੀ ਅਤੇ ਰੀਬਨ ਕੱਟਣ ਦੀ ਰਸਮ ਨਗਰ ਕੌਸਲ ਸੁਨੀਲ ਬਿੱਟਾ ਨੇ ਨਿਭਾਈ, ਜਦਕਿ ਬੀ ਜੇ ਪੀ ਦੇ ਜਿਲਾ ਦਿਹਾਤੀ ਪ੍ਰਧਾਨ ਮੱਖਣ ਜਿੰਦਲ ਨੇ ਇਸਨੂੰ ਝੰਡੀ ਦਿਖਾ ਰਵਾਨਾ ਕੀਤਾ। ਇਹ ਸ਼ੋਭਾ ਯਾਤਰਾ ਸ਼ਹਿਰ ਦੇੇ ਵੱਖਵੱਖ ਸਥਾਨਾਂ ਤੋ ਹੁੰੰਦੀ ਹੋਈ ਵਾਪਿਸ ਬਾਲਮਿਕੀ ਮੰਦਿਰ ਆ ਕੇ ਹੀ ਖਤਮ ਹੋਈ।ਇਸ ਮੌਕੇ ਸ਼ਹਿਰ ਵਿੱਚ ਸਵਾਗਤੀ ਗੇਟ ਅਤੇ ਭੰਡਾਰੇ ਲਗਾਏ ਗਏ। ਇਸ ਸ਼ੋਭਾ ਯਾਤਰਾ ਮੌਕੇ ਸੇਵਾ ਭਾਰਤੀ ਰਾਮਪੁਰਾ ਦੇ ਪ੍ਰਧਾਨ ਰਾਜੀਵ ਗਰਗ, ਵਿਭਾਗ ਮੰਤਰੀ ਲੱਛਮਣ ਦਾਸ, ਆਰ.ਐਸ.ਐਸ. ਦੇ ਜਿਲਾ ਸਕੱਤਰ ਸੰਜੀਵ ਕੁਮਾਰ, ਨਗਰ ਪ੍ਰਧਾਨ ਰਾਕੇਸ਼ ਕੁਮਾਰ, ਮਾਰਵਾੜੀ ਸੰਘ ਦੇ ਪ੍ਰਧਾਨ ਸੁਭਾਸ਼ ਮੰਗਲਾ, ਸਰਵਹਿੱਤਕਾਰੀ ਸਕੂਲ ਦੇ ਪ੍ਰਧਾਨ ਤਰਸੇਮ ਜੇਠੀ, ਵਿਪਨ ਕੁਮਾਰ, ਬਾਜਪਾ ਰਾਮਪੁਰਾ ਦੇ ਮੰਡਲ ਪ੍ਰਧਾਨ ਸੰਜੈ ਤਨਵਰ, ਜਿਲਾ ਸਕੱਤਰ ਭਾਰਤ ਭੂਸ਼ਣ, ਅਤੁਲ ਗੋਇਲ, ਅੰਕੁਸ਼ ਰਾਈਆ, ਮਨੋਹਰ ਸਿੰਘ ਆਦਿ ਨੇ ਫੁੱਲਾਂ ਦੀ ਬਰਸਾਤ ਕੀਤੀ।

Share Button

Leave a Reply

Your email address will not be published. Required fields are marked *