ਬਾਰ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਦੀ ਚੋਣ 23 ਦਸੰਬਰ ਨੂੰ

ss1

ਬਾਰ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਦੀ ਚੋਣ 23 ਦਸੰਬਰ ਨੂੰ
ਸੈਕਟਰੀ ਆਹੁਦੇ ਲਈ ਰਾਜਿੰਦਰ ਸੈਣੀ,ਮੀਤ ਪ੍ਰਧਾਨ ਪਰਮਵੀਰ ਚੋਧਰੀ,ਕੈਸੀਅਰ ਕਰਨਵੀਰ ਭੋਗਲ ਦੀ ਬਿਨ੍ਹਾ ਮੁਕਾਬਲੇ ਹੋਈ ਚੋਣ

ਰਾਜਪੁਰਾ,20 ਦਸੰਬਰ (ਧਰਮਵੀਰ ਨਾਗਪਾਲ)ਬਾਰ ਐਸੋਸੀਏਸ਼ਨ ਰਾਜਪੁਰਾ ਦੀ ਪ੍ਰਧਾਨਗੀ ਸਮੇਤ ਹੋਰ ਆਹੁਦਿਆ ‘ਤੇ 23 ਦਸੰਬਰ ਨੂੰ ਹੋਣ ਵਾਲੀ ਚੋਣ ਦੇ ਚਲਦੇ ਅੱਜ ਨਾਮਜਦਗੀ ਫਾਰਮ ਭਰੇ ਗਏ ।ਇਸ ਮੋਕੇ ਬਾਰ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ‘ਤੇ ਚੋਣ ਅਧਿਕਾਰੀ ਬਲਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਅਤੇ ਹੋਰ ਆਹੁਦਿਆਂ ‘ਤੇ 23 ਦਸੰਬਰ ਨੂੰ ਹੋਣ ਵਾਲੀ ਚੋਣ ਦੇ ਚਲਦੇ ਅੱਜ ਨਾਮਜਦਗੀ ਫਾਰਮ ਭਰੇ ਗਏ ।ਉਨ੍ਹਾਂ ਦੱਸਿਆ ਕਿ ਸੈਕਟਰੀ,ਮੀਤ ਪ੍ਰਧਾਨ ,ਜਆਇੰਟ ਸੈਕਟਰੀ ਅਤੇ ਕੈਸੀਅਰ ਦੀ ਚੋਣ ਬਿਨਾਂ ਮੁਕਾਬਲੇ ਹੋ ਗਈ ਹੈ ।ਜਦਕਿ ਲਾਈਬ੍ਰੇਰੀਅਨ ਆਹੁਦੇ ‘ਤੇ ਨੈਨਸੀ ਖੰਨਾ ਦੀ ਚੋਣ ਕੀਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਸੈਕਟਰੀ ਆਹੁਦੇ ਲਈ ਰਾਜਿੰਦਰ ਸਿੰਘ ਸੈਣੀ,ਮੀਤ ਪ੍ਰਧਾਨ ਪਰਮਵੀਰ ਚੋਧਰੀ,ਕੈਸੀਅਰ ਕਰਨਵੀਰ ਸਿੰਘ ਭੋਗਲ ਅਤੇ ਜੁਆਇੰਟ ਸੈਕਟਰੀ ਰਾਜਿੰਦਰ ਨੂਰੀ ਦੀ ਬਿਨ੍ਹਾ ਮੁਕਾਬਲੇ ਚੋਣ ਹੋ ਗਈ ਹੈ ਜਦਕਿ ਪ੍ਰਧਾਨ ਦੇ ਆਹੁਦੇ ਲਈ ਦੋ ਉਮੀਦਵਾਰ ਕਿਰਨਜੀਤ ਪਾਸੀ ਅਤੇ ਸੁਰਿੰਦਰ ਕੁਮਾਰ ਕੋਂਸਲ ਚੋਣ ਮੈਦਾਨ ਵਿੱਚ ਹਨ ਜਿਸ ਲਈ ਚੋਣ 23 ਦਸੰਬਰ ਨੂੰ ਹੋਣੀ ਹੈ ।ਇਸ ਮੋਕੇ ਵਕੀਲ ਅਮਨਦੀਪ ਸਿੰਘ ਸੰਧੂ,ਗੁਵਿੰਦਰ ਸਿੰਘ ਢਿਲੋਂ,ਧਨਵੰਤ ਸਿੰਘ ਗਿੱਲ, ਮਨਦੀਪ ਸਿੰਘ ਸਰਵਾਰਾ,ਸੰਦੀਪ ਸਿੰਘ ਚੀਮਾ,ਸਵੀਤਾ ਅਤਰੈ,ਹਰਮਿੰਦਰ ਸਿੰਘ ਬੜਿੰਗ,ਰਮਨਜੀਤ ਸਿੰਘ,ਸੁਮੇਸ਼ ਗੁਰਾਬਾ,ਸੰਜੀਵ ਕੁਮਾਰ ਸਮੇਤ ਹੋਰ ਵੀ ਹਾਜਰ ਸਨ ।

Share Button

Leave a Reply

Your email address will not be published. Required fields are marked *