ਬਾਬਾ ਮਿੱਠਾ ਸਿੰਘ ਦੀ ਬਰਸੀ ਮੌਕੇ ਸੰਪਰਦਾਇ ਮਸਤੂਆਣਾ ਦੇ ਇਤਿਹਾਸ ਸਬੰਧੀ ਪੁਸਤਕ ਲੋਕ ਅਰਪਣ

ss1

ਬਾਬਾ ਮਿੱਠਾ ਸਿੰਘ ਦੀ ਬਰਸੀ ਮੌਕੇ ਸੰਪਰਦਾਇ ਮਸਤੂਆਣਾ ਦੇ ਇਤਿਹਾਸ ਸਬੰਧੀ ਪੁਸਤਕ ਲੋਕ ਅਰਪਣ

30-bunga-newsਤਲਵੰਡੀ ਸਾਬੋ, 30 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਤਰ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਰਹਿ ਚੁੱਕੇ ਸੱਚਖੰਡ ਵਾਸੀ ਬਾਬਾ ਮਿੱਠਾ ਸਿੰਘ ਅਤੇ ਵੱਖ-ਵੱਖ ਸਮਿਆਂ ਵਿੱਚ ਸੇਵਾਵਾਂ ਨਿਭਾਅ ਚੁੱਕੇ ਬਾਬਾ ਗੁਲਾਬ ਸਿੰਘ ਅਤੇ ਸੈਕਟਰੀ ਪ੍ਰੀਤਮ ਸਿੰਘ ਦੇ ਬਰਸੀ ਸਮਾਗਮ ਮੌਕੇ ਜਿੱਥੇ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਧਾਰਮਿਕ ਵਿਦਿਆਲਾ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ ਉੱਥੇ ਬੁੰਗਾ ਮਸਤੂਆਣਾ ਸੰਪਰਦਾਇ ਦੇ ਇਤਿਹਾਸ ਸਬੰਧੀ ਪੁਸਤਕ ਵੀ ਲੋਕ ਅਰਪਣ ਕੀਤੀ ਗਈ।
ਧਾਰਮਿਕ ਸਮਾਗਮਾਂ ਦੌਰਾਨ ਸਭ ਤੋਂ ਪਹਿਲਾਂ ਬੀਤੇ ਕਈ ਦਿਨਾਂ ਤੋਂ ਰਖਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਬੁੰਗਾ ਮਸਤੂਆਣਾ ਸਾਹਿਬ ਦੇ ਹਜੂਰੀ ਰਾਗੀ ਜਥੇ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਛੋਟਾ ਸਿੰਘ ਨੇ ਪੁੱਜੀਆਂ ਸੰਗਤਾਂ ਤੇ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਬਾਬਾ ਮਿੱਠਾ ਸਿੰਘ, ਬਾਬਾ ਗੁਲਾਬ ਸਿੰਘ ਤੇ ਸੈਕਟਰੀ ਪ੍ਰੀਤਮ ਸਿੰਘ ਵੱਲੋਂ ਸਿੱਖੀ ਪ੍ਰਚਾਰ ਪ੍ਰਸਾਰ ਵਿੱਚ ਨਿਭਾਈ ਭੁਮਿਕਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਜੀਵਨ ਇਤਿਹਾਸ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ। ਇਸ ਮੌਕੇ ਸ਼ਰੋਮਣੀ ਸਾਹਿਤਕਾਰ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਵੱਲੋਂ ਬੁੰਗਾ ਮਸਤੂਆਣਾ ਸੰਪਰਦਾਇ ਦੇ ਇਤਿਹਾਸ ਸਬੰਧੀ ਲਿਖੀ ਪੁਸਤਕ ਮਸਤੂਆਣਾ ਸੰਪਰਦਾਇ ਦੇ ਪ੍ਰਧਾਨ ਬਾਬਾ ਸੁਖਦੇਵ ਸਿੰਘ ਸਾਰੋਂ ਵਾਲਿਆਂ ਤੇ ਪੁੱਜੀਆਂ ਧਾਰਮਿਕ ਸਖਸ਼ੀਅਤਾਂ ਨੇ ਲੋਕ ਅਰਪਣ ਕੀਤੀ।ਇਸ ਮੌਕੇ ਪੁੱਜੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀੌ ਕੀਤਾ ਗਿਆ।ਬੁੰਗਾ ਮਸਤੂਆਣਾ ਵੱਲੋਂ ਮੁੱਖ ਪ੍ਰਬੰਧਕ ਬਾਬਾ ਛੋਟਾ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਬਾਬਾ ਛੋਟਾ ਸਿੰਘ ਤੇ ਬਾਬਾ ਕਾਕਾ ਸਿੰਘ ਤੋਂ ਇਲਾਵਾ ਗਿਆਨੀ ਬਲਵੰਤ ਸਿੰਘ ਕੋਠਾਗੁਰੂ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਗਿਆਨੀ ਰਣਜੀਤ ਸਿੰਘ ਲੁਧਿਆਣਾ ਵਾਲੇ, ਬਾਬਾ ਪ੍ਰੀਤਮ ਸਿੰਘ ਮੱਲੜੀ, ਗਿਆਨੀ ਤੇਜਾ ਸਿੰਘ ਹੱੈਡ ਗ੍ਰੰਥੀ,ਸੰਤ ਸਿੰਘ ਸਕੱਤਰ,ਬੇਅੰਤ ਸਿੰਘ,ਹਲਕਾ ਵਿਧਾਇਕ ਜੀਤਮਹਿੰਦਰ ਸਿੱਧੂ ਵੱਲੋਂ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਬਾਬੂ ਸਿੰਘ ਮਾਨ, ਸੁਖਬੀਰ ਸਿੰਘ ਚੱਠਾ ਹਲਕਾ ਪ੍ਰਧਾਨ ਯੂਥ ਅਕਾਲੀ ਦਲ, ਸੀਨੀਅਰ ‘ਆਪ’ ਆਗੂ ਅਵਤਾਰ ਚੋਪੜਾ, ਪਲਵਿੰਦਰ ਸਿੱਧੂ ਜਗਾ ਰਾਮ ਤੀਰਥ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *