ਬਾਬਾ ਬੂਟਾ ਸਿੰਘ ਗੁੜਥੜੀ ਅਤੇ ਸ. ਮਨਜੀਤ ਸਿੰਘ ਬੱਪੀਆਣਾ ਦਾ ਕੀਤਾ ਗਿਆ ਸਨਮਾਨ

ss1

ਬਾਬਾ ਬੂਟਾ ਸਿੰਘ ਗੁੜਥੜੀ ਅਤੇ ਸ. ਮਨਜੀਤ ਸਿੰਘ ਬੱਪੀਆਣਾ ਦਾ ਕੀਤਾ ਗਿਆ ਸਨਮਾਨ

babaਬੁਢਲਾਡਾ, 19 ਨਵੰਬਰ (ਨਿਰਪੱਖ ਆਵਾਜ਼ ਬਿਊਰੋ): ਸਥਾਨਕ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਵੀਂ ਚੁਣੀ ਕਮੇਟੀ ਦੀਆਂ ਸਤਿਕਾਰਿਤ ਸ਼ਖਸੀਅਤਾਂ ਬਾਬਾ ਬੂਟਾ ਸਿੰਘ ਗੁੜਥੜੀ (ਮੀਤ ਪ੍ਰਧਾਨ) ਅਤੇ ਸ. ਮਨਜੀਤ ਸਿੰਘ ਬੱਪੀਆਣਾ (ਮੈਂਬਰ ਧਰਮ ਪ੍ਰਚਾਰਕ ਕਮੇਟੀ) ਦਾ ਸਨਮਾਣ ਸਮਾਰੋਹ ਰੱਖਿਆ ਗਿਆ। ‘ਜੀ ਆਇਆਂ’ ਸ਼ਬਦ ਆਖਦਿਆਂ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਗੁਰਮਤਿ ਗਿਆਨਧਾਰਾ ਦੇ ਦਾਨਸ਼ਵਰ ਅਤੇ ਅਧਿਆਤਮ ਦੇ ਗੁੱਝੇ ਰਹੱਸਾਂ ਨੂੰ ਜਾਣਨ ਵਾਲੀਆਂ ਅਜਿਹੀਆਂ ਸ਼ਖਸੀਅਤਾਂ ਅਕਾਦਮਿਕ ਅਦਾਰਿਆਂ ਅਤੇ ਅਹੁਦਿਆਂ ਦੇ ਗੌਰਵ ਵਿੱਚ ਵਾਧਾ ਕਰਦੀਆਂ ਹਨ। ਇਸ ਮੌਕੇ ਬਾਬਾ ਬੂਟਾ ਸਿੰਘ ਨੇ ਸ਼ਬਦ ਗੁਰੂ ਦੇ ਮਹੱਤਵ ਬਾਰੇ ਕਿਹਾ ਕਿ ਸੰਸਥਾਵਾਂ ਵਿੱਚ ਗੁਰਮਤਿ ਫ਼ਲਸਫੇ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਧਿਆਪਕ ਵਰਗ ਨੂੰ ਆਪਣੀ ਅਹਿਮ ਭੂਮਿਕਾ ਨਿਭਾਉਣੀ ਚਾਹੁੰਦੀ ਹੈ, ਤਾਂ ਜੋ ਵਿੱਦਿਅਕ ਸੰਸਥਾਵਾਂ ਸਮਾਜ ਲਈ ਰੋਲ ਮਾਡਲ ਸਿੱਧ ਹੋਣ। ਮਨਜੀਤ ਸਿੰਘ ਬੱਪੀਆਣਾ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਸਥਾਪਿਤ ਇਹ ਸੰਸਥਾ ਆਪਣੇ ਮੂਲ ਨਾਲੋਂ ਟੁੱਟਦੀ ਜਾ ਰਹੀ ਨਵੀਂ ਪੀੜ੍ਹੀ ਨੂੰ ਗੁਰਮਤਿ ਵਿਚਾਰਧਾਰਾ ਨਾਲ ਜੋੜਨ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ। ਸ. ਹਰਬੰਤ ਸਿੰਘ ਦਾਤੇਵਾਸ ਕਿਹਾ ਕਿ ਅਜਿਹੀਆਂ ਸ਼ਖਸੀਅਤਾਂ ਨੂੰ ਸਨਮਾਣ ਦੇਣਾ ਸਾਡੇ ਗੌਰਵ ਵਿੱਚ ਵਾਧਾ ਕਰਦਾ ਹੈ। ਇਸ ਮੌਕੇ ਅਵਤਾਰ ਸਿੰਘ ਫਫੜੇ ਭਾਈ ਕੇ, ਦਰਸ਼ਨ ਸਿੰਘ ਮੰਡੇਰ ਅਤੇ ਸਮੂਹ ਪ੍ਰਾਧਿਆਪਕ ਸਾਹਿਬਾਨ ਸ਼ਾਮਲ ਸਨ। ਅਖੀਰ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵਾਈਸ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਗੁਰਦੀਪ ਸਿੰਘ ਨੇ ਨਿਭਾਈ।

Share Button

Leave a Reply

Your email address will not be published. Required fields are marked *