ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਮੱਠਾ ਕਰਨ ਦੀਆਂ ਚੱਲੀਆਂ ਜਾ ਰਹੀਆ ਨੇ ਕੋਝੀਆਂ ਚਾਲਾ : ਰਮਿੰਦਰਜੀਤ ਸਿੰਘ ਮਿੰਟੂ ਯੂਐਸਏ

ss1

ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਮੱਠਾ ਕਰਨ ਦੀਆਂ ਚੱਲੀਆਂ ਜਾ ਰਹੀਆ ਨੇ ਕੋਝੀਆਂ ਚਾਲਾ : ਰਮਿੰਦਰਜੀਤ ਸਿੰਘ ਮਿੰਟੂ ਯੂਐਸਏ
ਬਾਪੂ ਦੇ ਬੇਟਾ ਨਾਲ ਕੈਲੀਫੋਰਨੀਆਂ ਦੀ ਸੰਗਤ ਨੇ ਕੀਤੀ ਮੁਲਾਕਾਤ

20-8 (3)
ਫ਼ਰੀਦਕੋਟ, 20 ਅਗਸਤ ( ਜਗਦੀਸ਼ ਕੁਮਾਰ ਬਾਂਬਾ ) ਪੂਰੇ ਭਾਰਤ ਸਮੇਤ ਪੰਜਾਬ ਦੀਆਂ ਵੱਖ ਵੱਖ ਜੇਲਾ ਵਿੱਚ ਸਜਾਵਾ ਪੂਰੀਆ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਅਣਮਿੱਥੇ ਸਮੇਂ ਤੋਂ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਮੱਠਾ ਕਰਨ ਦੀਆਂ ਮੌਜੂਦਾ ਸਰਕਾਰ ਵੱਲੋਂ ਕੋਝੀਆ ਚਾਲਾ ਚੱਲੀਆ ਜਾ ਰਹੀਆਂ ਹਨ,ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਰਮਿੰਦਰਜੀਤ ਸਿੰਘ ਮਿੰਟੂ ਯੂਐਸਏ ਦੀ ਅਗਵਾਈ ਹੇਠ ਅਨੇਂਕਾ ਨੌਜਵਾਨਾਂ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਪੁੱਤਰ ਰਵਿੰਦਰ ਸਿੰਘ ਗੋਗੀ ‘ਤੇ ਮਾਸਟਰ ਹਜੂਰਾ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਚੌਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ । ਮਿੰਟੂ ਨੇ ਕਿਹਾ ਕਿ ਬਾਪੁੂ ਸੂਰਤ ਸਿੰਘ ਵੱਲੋਂ ਸੁਰੂ ਕੀਤੇ ਸੰਘਰਸ਼ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਈਸੜੂ ਬੀਤੇਂ ਦਿਨੀਂ ਬਾਪੂ ਦੀ ਚੜਦੀ ਕਲਾ ਲਈ ਅਖੰਡ ਪਾਠ ਆਰੰਭ ਕਰਨ ਤੋਂ ਬਾਅਦ ਵਿਚਾਰ ਵਟਾਂਦਰਾ ਕਰਨ ਲਈ ਬਾਪੂ ਸੁੂਰਤ ਸਿੰਘ ਖਾਲਸਾ ਨੂੰ ਮਿੱਲਣ ਜਾ ਹੀ ਰਹੇ ਸਨ ਕਿ ਅਚਾਨਕ ਪੁਲਿਸ ਪ੍ਰਸ਼ਾਸਨ ਨੇ ਘੇਰਾ ਪਾ ਕੇ ਗ੍ਰਿਫਤਾਰ ਕਰ ਲਿਆ,ਜਿਸ ਦੀ ਕੈਲੀਫੋਰਨੀਆ ਸਮੂਹ ਸਾਧ ਸੰਗਤ ਸਖਤ ਸਬਦਾ ਵਿੱਚ ਨਿਖੇਦੀ ਕਰਨ ਦੇ ਨਾਲ ਨਾਲ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕਰਦੀ ਹੈ ਤਾਂ ਜੋ ਬੰਦੀ ਸਿੰਘਾਂ ਲਈ ਸੁਰੂ ਕੀਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਸਕੇ । ਉਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਬਜੁਰਗ ਜਰਨੈਲ ਲੰਮੇ ਸਮੇਂ ਸ਼ਾਤਮਈ ਲੜਾਈ ਲੜ ਰਿਹਾ ਹੈ ਪ੍ਰੰਤੂ ਮੌਜੂਦਾ ਸਰਕਾਰ ਦੇ ਇਸਾਰੇ ‘ਤੇ ਪੁਲਿਸ ਪ੍ਰਸ਼ਾਸਨ ਵਾਰ ਵਾਰ ਜਬਰੀ ਘਰੋ ਚੁੱਕ ਕੇ ਸਿੱਖ ਕੌਮ ਨੂੰ ਸੰਘਰਸ਼ ਹੋਰ ਤਿੱਖਾਂ ਕਰਨ ਲਈ ਮਜਬੂਰ ਕਰ ਰਹੀ ਹੈ। ਇਸ ਮੌਕੇ ਮਨਦੀਪ ਸਿੰਘ ਗਰੇਵਾਲ,ਹਿੰਮਤ ਸਿੰਘ, ਗੁਰਸੇਵਕ ਸਿੰਘ ਬਾਠ,ਅਮਨਦੀਪ ਸਿੰਘ ਬਲਿੰਗ,ਜਸਕਰਨ ਸਿੰਘ ਮਾਨ,ਅਮਨ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਬਰਾੜ,ਮਨਦੀਪ ਸਿੰਘ ਹਰੀ,ਗੁਰਮੀਤ ਸਿੰਘ,ਖੁਸਕਰਨ ਸਿੰਘ, ਰਵਿੰਦਰ ਸਿੰਘ,ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਕਰਮ ਸਿੰਘ, ਸਈਅਦ ਸ਼ਾਹ,ਗਗਨਦੀਪ ਸਿੰਘ,ਸਮਿਰਨਜੀਤ ਸਿੰਘ, ਸਾਇਬ ਸਿੰਘ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਪੁੱਤਰ ਰਵਿੰਦਰ ਸਿੰਘ ਗੋਗੀ ਨਾਲ ਵਿਚਾਰ ਵਟਾਦਰਾਂ ਕਰਨ ਉਪਰੰਤ ਐਲਾਨ ਕੀਤਾ ਕਿ ਜਦ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀ ਹੋ ਜਾਂਦੀ ਤੱਦ ਤੱਕ ਸੰਘਰਸ਼ ਨੂੰ ਮੱਠਾ ਨਹੀ ਪੈਣ ਦਿੱਤਾ ਜਾਵੇਗਾ ।

Share Button

Leave a Reply

Your email address will not be published. Required fields are marked *