ਬਾਦਲ ਭਜਾਉ, ਪੰਜਾਬ ਬਚਾਉ ਆਪ ਪਾਰਟੀ ਦੀ ਰੈਲੀ ਲਈ ਘੋਲੀਆ ਖੁਰਦ ਤੋਂ ਵੱਡੀ ਗਿਣਤੀ ‘ਚ ਕਾਫਲਾ ਹੋਇਆ ਰਵਾਨਾ

ਬਾਦਲ ਭਜਾਉ, ਪੰਜਾਬ ਬਚਾਉ ਆਪ ਪਾਰਟੀ ਦੀ ਰੈਲੀ ਲਈ ਘੋਲੀਆ ਖੁਰਦ ਤੋਂ ਵੱਡੀ ਗਿਣਤੀ ‘ਚ ਕਾਫਲਾ ਹੋਇਆ ਰਵਾਨਾ

26-31
ਬਾਘਾ ਪੁਰਾਣਾ, 26 ਅਗਸਤ ( ਕੁਲਦੀਪ ਘੋਲੀਆ/ ਸਭਾਜੀਤ ਪੱਪੂ ): ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਲਗਾਤਾਰ ਬਾਦਲ ਭਜਾਉ, ਪੰਜਾਬ ਬਚਾਉ ਮੁਹਿੰਮ ਤਹਿਤ ਪਿੰਡਾਂ-ਸ਼ਹਿਰਾਂ ‘ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ । ਜਿਸ ਵਿਚ ਸਭ ਤੋਂ ਵੱਧ ਰੈਲੀਆਂ ਭਗਵੰਤ ਮਾਨ ਵਲੋਂ ਕੀਤੀਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਅਕਾਲੀ ਦਲ ਦਾ ਗੜ੍ਹ ਮੰਨੇ ਜਾਣ ਵਾਲੇ ਹਲਕਾ ਧਰਮਕੋਟ ਵਿਚ ਭਗਵੰਤ ਮਾਨ ਵਲੋਂ ਭਰਵੀਂ ਰੈਲੀ ਕੀਤੀ ਗਈ ਜਿਸ ਵਿਚ ਘੋਲੀਆ ਖੁਰਦ ਤੋਂ ਵੱਡੀ ਗਿਣਤੀ ‘ਚ ਕਾਫਲਾ ਰਵਾਨਾ ਹੋਇਆ । ਕਾਫਲਾ ਰਵਾਨਾ ਕਰਨ ਸਮੇਂ ਆਗੂਆਂ ਅਤੇ ਵਰਕਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਅਕਾਲੀ ਭਾਜਪਾ ਸਰਕਾਰ ਤੋਂ ਅੱਕ ਚੁੱਕੇ ਹਨ, ਇਸੇ ਲਈ ਹੁਣ ਲੋਕ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵਿਚ ਆਪ ਮੁਹਾਰਾ ਜਾ ਰਹੇ ਹਨ ਉਨਹਾਂ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਨਹੀਂ ਬਦਲਣੀ ਚਹੁੰਦੇ ਲੋਕ ਤਾਂ ਪੰਜਾਬ ਦਾ ਸਿਸਟਮ ਬਦਲਣਾ ਚਹੁੰਦੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਸਿਸਟਮ ਬਦਲਣ ਦੀ ਲੋਕ ਆਸ ਆਮ ਆਦਮੀ ਪਾਰਟੀ ਤੋਂ ਰੱਖਦੇ ਹਨ ਇਸੇ ਕਰਕੇ ਅਕਾਲੀਆਂ ਦੀਆਂ ਲੱਖਾਂ ਰੋਕਾਂ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਚ ਵੱਡੇ ਇਕੱਠ ਹੋ ਰਹੇ ਹਨ । ਇਸ ਸਮੇਂ ਬਲਵਿੰਦਰ ਸਿੰਘ, ਬੱਬੂ ਰੰਧਾਵਾ, ਦਰਬਾਰਾ ਸਿੰਘ, ਮਿੱਠਾ ਸਿੰਘ, ਨਿਰਮਲ ਸਿੰਘ, ਜੱਗਾ ਸਿੰਘ, ਮਲਕੀਤ ਸਿੰਘ, ਲਾਭ ਸਿੰਘ, ਚਮਕੌਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: