ਬਾਦਲ ਜੀ ਲੜਕਿਆਂ ਨੂੰ ਵੀ ਸਾਇਕਲ ਦਿਓ ਉਹ ਵੀ ਚਲਾਣਾ ਜਾਣਦੇ ਹਨ, ਇਕਲਾ ਸਕੂਲੀ ਲੜਕੀਆਂ ਨੂੰ ਹੀ ਕਿਉਂ

ss1

ਬਾਦਲ ਜੀ ਲੜਕਿਆਂ ਨੂੰ ਵੀ ਸਾਇਕਲ ਦਿਓ ਉਹ ਵੀ ਚਲਾਣਾ ਜਾਣਦੇ ਹਨ, ਇਕਲਾ ਸਕੂਲੀ ਲੜਕੀਆਂ ਨੂੰ ਹੀ ਕਿਉਂ
ਪੰਜਾਬ ਸਰਕਾਰ ਨੂੰ ਜਾਗਉਣ ਲਈ ਧੀਮਾਨ ਦੀ ਅਗਵਾਈ ਵਿਚ ਬੱਚਿਆਂ ਨੇ ਵਿਤਕਰਿਆਂ ਦੇ ਵਿਰੋਧ ਵਿਚ ਕੀਤੀ ਅਵਾਜ ਬੁਲੰਦ
ਪੰਜਾਬ ਸਰਕਾਰ ਇਕਲਾ ਲੜਕੀਆਂ ਨੂੰ ਸਾਇਕਲ ਦੇ ਕੇ ਸੰਵਿਧਾਨ ਦੇ ਮੁਢੱਲੇ ਅਧਿਕਾਰਾਂ ਦੀ ਧਾਰਾ 15 ਦੀ ਕਰ ਰਹੀ ਹੈ ਉਲਘੰਣਾ : ਧੀਮਾਨ

school-11ਗੜ੍ਹਸ਼ੰਕਰ, 18 ਨਵੰਬਰ (ਅਸ਼ਵਨੀ ਸ਼ਰਮਾ): ਲੇਬਰ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਵਲੋਂ ਸਕੂਲਾਂ ਚ ਬੱਚਿਆਂ ਦ ਭਵਿੱਖ  ਨੂੰ ਵਿਤਕਰੇ ਮੁਕਤ ਬਨਾਉਣ ਅਤੇ ਪੰਜਾਬ ਸਰਕਰ ਵਲੋਂ ਇਕਲਾ bੜਕੀਆਂ ਨੂੰ ਸਾਇਕਲ ਵੰਡਣ ਅਤੇ ਲੜਕਅਿਾਂ ਨੂੰ ਸਾਇਕਲ ਨਾ ਦੇਣ ਸਬੰਧੀ ਦੋਗਲੀ ਅਤੇ ਵਿਤਕਰੇ ਭਰੀ ਨੀਤੀ ਅਪਨਾਉਣ ਤੇ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ, ਮੀਤ ਪ੍ਰਧਾਨ ਨਿਰਮਲ ਕੌਰ ਬਧੱਣ ਅਤੇ ਕਸ਼ਮੀਰ ਕੋਰ ਦੀ ਅਗਵਾਈ ਵਿਚ +1 ਅਤੇ +2 ਦੇ ਲੜਕਿਆਂ ਨੂੰ ਨਾਲ ਲੈ ਕੇ ਹੱਥਾਂ ਵਿਚ ਮੰਗ ਕਰ ਰਹੇ ਮੋਟੋ ਫੜ ਕੇ ਚੰਡੀਗੜ ਰੋਡ ਉਤੇ ਲੜਕਿਆਂ ਨੂੰ ਵੀ ਸਾਇਕਲ ਦਿਓ, ਸਕੂਲਾਂ ਵਿਤਕਰੇ ਰਹਿਤ ਬਣਾਓ, ਸਾਰੇ ਬੱਚਿਆਂ ਨੂੰ ਬਰਾਬਰਤਾ ਦੇ ਅਧਾਰ ਤੇ ਰਾਹਿਤ ਦਿਓ ਨੂੰ ਲੈ ਕੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੂੰ ਜਗਾਉਣ ਲਈ ਰੋਸ ਪ੍ਰਗਟ ਕੀਤਾ। ਇਸ ਮੋਕੇ ਧੀਮਾਨ ਲੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਪੰਜਾਬ ਸਰਕਾਰ ਮੁਢੱਲੇ ਸੰਵਿਧਾਨਕ ਅਘਿਕਾਰਾਂ ਦੀ ਧਾਰਾ 15 ਦੀ ਉਲੰਘਣਾ ਕਰਕੇ ਇਕਲਾ ਲੜਕੀਆਂ ਨੂੰ ਸਾਇਕਲ ਦੇ ਕੇ ਲੜਕਿਆ ਲਾ ਵਿਤਕਰਾ ਕਰ ਰਹੀ ਹੈ। ਬੜੇ ਦੁੱਖ ਦੀ ਗੱਲ ਹੈ ਅਜ਼ਾਦੀ ਦੇ 70 ਸਾਲ ਬੀਤ ਜਾਣਦੇ ਬਾਵਜੂਦ ਵੀ ਵਿਦਿਅਕ ਅਦਾਰੇ ਅਲੱਗ ਅਲੱਗ ਤਰਾਂ ਦੇ ਵਿਤਕਰੇ ਭਰੀਆਂ ਲੀਤੀਆਂ ਨਾਲ ਭਰੇ ਪਏ ਹਨ ਜਿਸ ਦਾ ਬੱਚਿਆਂ ਦੇ ਜੀਵਨ ਉਤੇ ਬਹੁਤ ਬੁਰਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ ਤੇ ਸਰਕਾਰਾਂ ਵਲੋਂ ਵਿਤਕਰੇ ਭਰੀਆਂ ਨੀਤੀਆਂ ਲਾਗੂ ਕਰਕੇ ਲੋਕਾਂ ਦੀਆਂ ਮੁਸਿਕਲਾਂ ਨੂੰ ਵਧਾਉਦ ਦਾ ਕੰਮ ਕੀਤਾ ਜਾ ਰਿਹਾ ਹੈ। ਧੀਮਾਨ ਨੇ ਕਿਹਾ ਕਿ ਬੱਓੇ ਭਾਵੇਂ ਅਪਣੀਆਂ ਤਕਲੀਫਾਂ ਦੇ ਸਬੰਧ ਵਿਚ ਬੋਲਦੇ ਨਹੀਂ ਪਰ ਉਨਾਂ ਦੇ ਮਾਸੂਮ ਚੇਹਰੇ ਉਨਾਂ ਦੀ ਹਾਲਤ ਅਪਣੇ ਆਪ ਬਿਆਨ ਕਰਦੇ ਹਨ। ਜਿਸ ਤਰਾਂ ਲੜਕਿਆਂ ਨੂੰ ਨਿਕਾਰਿਆਂ ਜਾਣ ਲੱਗ ਪਿਆ ਹੈ ਉਹ ਦੇਸ਼ ਦੇ ਭਵਿੱਖ ਲਈ ਉਚਤ ਨਹੀਂ ਹੈ। ਸਕੂਲਾਂ ਦਾ ਅਧਾਰ ਜਾਤੀਵਾਦ ਅਤੇ ਧਰਮ ਦੇ ਅਧਾਰ ਤੇ ਬਨਾਉਣਾ ਅਤੇ ਉਨਾਂ ਨੂੰ ਅਧਾਰ ਬਣਾ ਕੇ ਵਜੀਫੇ ਤਹਿ ਕਰਨਾ ਨਫਰਤ ਤੇ ਬੱਚਿਆਂ ਨੂੰ ਮਾਯੂਸੀ ਤੋਂ ਸਿਵਾ ਕੁਝ ਨਹੀਂ ਦੇ ਰਿਹਾ, ਜਿਹੜਾ ਪੜਾਈ ਦਾ ਅਸਲ ਮਕਸਦ ਹੈ ਉਹ ਖਤਮ ਹੋ ਰਿਹਾ ਹੈ। ਬਹੁਤ ਸਾਰੇ ਗਰੀਬ ਪਰੀਵਾਰਾਂ ਦੇ ਬੱਚੇ ਹਨ ਜਿਲਾਂ ਉਤੇ ਜਾਤੀਵਾਦ ਦਾ ਸਟਿਕਰ ਲਗਾ ਹੋਣ ਕਰਕੇ ਉਹ ਸਦਾ ਲਈ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ।
ਧੀਮਾਨ ਨੇ ਦਸਿਆ ਕਿ ਦੇਸ਼ ਅੰਦਰ ਬੱਚਿਆਂ ਦੇ ਭਵਿੱਖ ਨੂੰ ਖੁਸ਼ਹਾਲ ਬਨਾਉਣ ਲਈ ਸਾਰੇ ਸਕੂਲਾਂ ਵਿਚ ਵਿਦਿਅਕ ਨੀਤੀ ਨੂੰ ਵਿਤਕਰੇ ਰਹਿਤ ਬਨਾਉਣ ਦੀ ਸਖਤ ਜਰੂਰਤ ਹੈ ਜੋ ਕਿ ਅਜਿਹਾ ਕਰਨਾ ਅਸਾਨ ਵੀ ਹੈ ਤਾਂ ਕਿ ਬੱਚਿਆਂ ਅੰਦਰ ਚੰਗੇ ਸੰਸਕਾਰ ਪੈਦਾ ਹੋ ਸਕਣ। ਸਰਕਾਰਾਂ ਲਈ ਸਭ ਤੋਂ ੳੰਡੀ ਸਰਮ ਦੀ ਗੱਲ ਹੈ ਕਿ ਸਕੂਲਾਂ ਵਿਚ ਹੀ ਸਮਾਜਿਕ ਬੁਰਾਈਆਂ ਪ੍ਰਤੀ ਬੱਚਿਆਂ ਨੂੰ ਗ੍ਰਹਿਣ ਲਗਾ ਦਿਤਾ ਜਾਂਦਾ ਹੈ, ਜਿਸ ਦਾਸਮਾਜ ਵਿਚ ਅੱਗੇ ਜਾ ਕੇ ਵੀ ਬੁਰਾ ਅਸਰ ਵੇਖਣ ਨੂੰ ਮਿਲਦਾ ਹੈ। ਪਹਿਲਾਂ ਅੰਗਰੇਜਾਂ ਨੇ ਪਾੜੋ ਅਤੇ ਰਾਜ ਕਰੋ ਤ ਹੁਣ ਦੇਸ਼ ਦੇ ਰਾਜਨੀਤੀਵਾਨ ਅਜਿਹਾ ਕੰਮ ਕਰ ਰਹੇ ਹਨ। ਧੀਮਾਨ ਨੇ ਕਿਹਾ ਕਿ ਲੇਬਰ ਪਾਰਟੀ ਭਵਿੱਖ ਵਿਚ ਅਜਿਹੀਆਂ ਵਿਤਕਰੇ ਭਰੀਆਂ ਨੀਤੀਆਂ ਦੇ ਵਿਰੁਧ ਸ਼ਾਂਤ ਮਈ ਅੰਦੋਲਨ ਜਾਰੀ ਰੱਖੇਗੀ ਤੇ ਲੋਕਾਂ ਨੂੰ ਇਸ ਦੇ ਵਿਰੁਧ ਲਾਮੰਬਦ ਕਰੇਗੀ। ਉਨਾਂ ਕਿਹਾ ਕਿ ਅਗਰ ਲੜਕਿਆਂ ਨੂੰ ਲਤਾੜਿਆ ਗਿਆ ਤਾਂ ਦੇਸ਼ ਦਾ ਨੁਕਸਾਨ ਹੋ ਸਕਦਾ ਹੈ ਉਸ ਲਈ ਮੋਦੀ ਸਰਕਾਰ ਪੂਰੀ ਤਰਾਂ ਜੁੰਮੇਵਾਰ ਹੋਵੇਗੀ। ਇਸ ਮੋਕੇ ਪਵਨ ਪ੍ਰੀਤ ਸਿੰਘ, ਗੋਰਵ, ਚੇਤਨ, ਸਾਹਿਲ ਸਾਗਰ, ਮੰਨਾ, ਗੁਰਜੀਤ ਸਿੰਘ ਬੂੜੋ ਬਾੜੀਆਂ, ਮਲਜੀਤ ਸਿੰਘ, ਸੀਮਾ ਰਾਣੀ, ਦਵਿੰਦਰ ਕੋਰ ਸਹੋਤਾ, ਹਰਜਿੰਦਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *