ਬਸਪਾ ਦੀ ਅਗਵਾਈ ਹੇਠ ਰੋਸ ਰੈਲੀ ਕੱਢੀ

ss1

ਬਸਪਾ ਦੀ ਅਗਵਾਈ ਹੇਠ ਰੋਸ ਰੈਲੀ ਕੱਢੀ

10ਮਾਨਸਾ (ਜਗਦੀਸ/ਰੀਰਵਾਲ) ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਵਿਦਿਆਰਥੀਆਂ ਵਲੋਂ ਡੀ.ਐਸ.ਓ. ਅਤੇ ਬਸਪਾ ਦੀ ਅਗਵਾਈ ਹੇਠਾਂ ਇਕ ਰੋਸ ਰੈਲੀ ਕੱਢੀ ਗਈ ਜਿਸ ਵਿਚ ਡੀ.ਐਸ.ਓ. ਦੇ ਸਾਰੇ ਆਗੂ ਅਤੇ ਬਸਪਾ ਦੇ ਵਿਸੇyਸ ਆਗੂ ਸਾਮਲ ਹੋਏ। ਉਸ ਸਮੇਂ ਡੀ.ਐਸ.ਓ. ਦੇ ਜਿਲ੍ਹਾ ਪ੍ਰਧਾਨ ਕ੍ਰਿਸ਼ਨ ਚੋਹਾਨ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਕਾਲਜਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਿ ਜੇਕਰ ਕਾਲਜ ਵਿਚ ਐਸ.ਸੀ. ਵਿਦਿਆਰਥੀਆਂ ਤੋਂ ਪੂਰੀਆ ਫੀਸਾ ਨਾ ਲਈਆਂ ਗਈਆ ਤਾਂ ਕਾਲਜਾਂ ਦੇ ਦਸੰਬਰ ਪੇਪਰਾਂ ਦੇ ਰੋਲ ਨੰਬਰ ਨਹੀ ਜਾਰੀ ਕੀਤੇ ਜਾਣਗੇ ਅਤੇ ਨਾ ਹੀ ਰਿਜਲਟ ਘੋਸਿਤ ਕੀਤਾ ਜਾਵੇਗਾ ਅਤੇ ਨਾ ਹੀ ਡੀ.ਐਮ.ਸੀ. ਜਾਰੀ ਕੀਤਾ ਜਾਣਗੇ। ਇਹ ਰੈਲੀ ਵਿਦਿਆਰਥੀਆਂ ਵਲੋਂ ਕਾਲਜ ਤੋਂ ਲੈ ਕੇ ਡੀ.ਸੀ.ਦਫ਼ਤਰ ਕੱਢੀ ਗਈ ਪਰ ਉਸ ਸਮੇਂ ਪੁਲਿਸ ਵਲੋਂ ਰੈਲੀ ਨੂੰ ਰੋਕ ਲਿਆ ਗਿਆ ਅਤੇ ਵਿਦਿਆਰਥੀਆਂ ਦੀ ਐਸ.ਡੀ.ਐਮ. ਸਾਹਿਬ ਨਾਲ ਗੱਲਬਾਤ ਕਰਵਾਈ ਗਈ। ਇਸ ਦੌਰਾਨ ਐਸ.ਡੀ.ਐਮ. ਨੇ ਆਪ ਬੋਲਦਿਆ ਵਿਦਿਆਰਥੀਆਂ ਨੂੰ ਵਿਸਵਾਸ ਦਵਾਇਆ ਕਿ ਤੁਹਾਡੀਆਂ ਇਹ ਮੰਗਾਂ ਇੱਕ ਹਫਤੇ ਦੇ ਅੰਦਰ ਪੂਰੀਆਂ ਹੋਣ ਦਾ ਵਿਸਵਾਸ ਦਵਾਇਆ ਅਤੇ ਵਿਦਿਆਰਥੀਆਂ ਵਲੋ ਐਸ.ਡੀ.ਐਮ. ਸਾਹਿਬ ਜੀ ਨੂੰ ਮਾਨਯੋਗ ਬਾਦਲ ਸਾਹਿਬ ਮੁੱਖ ਮੰਤਰੀ ਪੰਜਾਬ ਜੀ ਨੂੰ ਇਹ ਮੰਗ ਪੱਤਰ ਭੇਜਣ ਲਈ ਐਸ.ਡੀ.ਐਮ. ਸਾਹਿਬ ਜੀ ਨੂੰ ਸੌਪਿਆ ਗਿਆ। ਇਸ ਦੌਰਾਨ ਬਸਪਾ ਦੇ ਪ੍ਰਧਾਨ ਭੁਪਿੰਦਰ ਸਿੰਘ ਬੀਰਵਲ ਜਿਲ੍ਹਾ ਪ੍ਰਧਾਨ ਬੀ.ਐਸ.ਪੀ. ਨੇ ਕਿਹਾ ਕਿ ਸਿੱਖਿਆ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਜੇਕਰ ਸਾਡੀਆਂ ਇਹ ਮੰਗਾਂ ਨਹੀਂ ਪੂਰੀਆਂ ਕੀਤੀਆਂ ਗਈਆਂ ਤਾਂ ਵਿਦਿਆਰਥੀ ਜਥੇਬੰਦੀ ਦੀ ਡੀ.ਐਸ.ਓ. ਵਲੋਂ ਆਉਂਦੇ ਹੋਏ ਦਿਨਾਂ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਕਾਲਜ ਦੇ ਪ੍ਰਧਾਨ ਧਰਮਪਾਲ ਸਿੰਘ, ਜਨਰਲ ਸਕੱਤਰ ਸੁਖਚੈਨ ਸਿੰਘ, ਬਲਤੇਜ ਸਿੰਘ, ਸੰਦੀਪ ਸਿੰਘ, ਲਵਦੀਪ ਸਿੰਘ, ਗੁਰਪ੍ਰੀਤ ਕੌਰ, ਬੀਰਪਾਲ ਕੌਰ, ਜੀਤ ਕੌਰ ਅਤੇ ਕਾਲਜ ਦੀਆਂ ਸਾਰੀਆਂ ਲੜਕੀਆਂ ਨੇ ਇਸ ਰੈਲੀ ਵਿਚ ਹਿੱਸਾ ਲਿਆ। ਬਸਪਾ ਦੇ ਆਗੂ ਆਤਮਾ ਸਿੰਘ ਪਰਮਾਰ ਮੰਡਲ ਕੁਆਡੀਨੇਟਰ, ਰਜਿੰਦਰ ਸਿੰਘ ਭੀਖੀ, ਲੋਕਪ੍ਰੀਤ ਸੋਨੂੰ,ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *