ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਦੀ ਚੋਣ ਮੀਟਿੰਗ ਦੌਰਾਨ ਹੰਗਾਮਾਂ

ss1

ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਦੀ ਚੋਣ ਮੀਟਿੰਗ ਦੌਰਾਨ ਹੰਗਾਮਾਂ
ਬਸਪਾ ਵਰਕਰ ਨਾਲ ਹੱਥੋਪਾਈ , ਮਾਮਲਾ ਥਾਣਾ ਪੁੱਜਿਆ

ਮਹਿਲ ਕਲਾਂ (ਪ੍ਰਦੀਪ ਕੁਮਾਰ) ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਡਾ. ਮੱਖਣ ਸਿੰਘ ਨੇ ਜਾਰੀ ਪੈ੍ਰੱਸ ਬਿਆਨ ਰਾਹੀ ਦੱਸਿਆ ਕਿ ਉਹ 29 ਨਵੰਬਰ ਦੀ ਸਾਮ ਨੂੰ ਪਿੰਡ ਗਾਗੇਵਾਲ ਵਿਖੇ ਦਲਿਤ ਭਾਈਚਾਰੇ ਨਾਲ ਧਰਮਸਾਲਾ ਵਿਖੇ ਨੁੱਕੜ ਮੀਟਿੰਗ ਕਰ ਰਹੇ ਸਨ ਤਾਂ ਅਚਾਨਕ ਹੀ ਪਿੰਡ ਗਾਗੇਵਾਲ ਦੇ ਹੀ ਜਗਦੀਪ ਸਿੰਘ, ਬੇਅੰਤ ਸਿੰਘ ਅਤੇ ਸੇਰ ਸਿੰਘ ਨਾਮੀ ਵਿਅਕਤੀਆਂ ਨੇ ਮੀਟਿੰਗ ਵਿੱਚ ਹਾਜ਼ਰ ਬਸਪਾ ਵਰਕਰ ਪ੍ਰੇਮ ਸਿੰਘ ਸੱਦੋਵਾਲ ਨਾਲ ਹੱਥੋਪਾਈ ਕੀਤੀ ਅਤੇ ਜਾਤੀ ਸੂਚਕ ਗਾਲ੍ਹਾਂ ਕੱਢੀਆਂ ਅਤੇ ਮੀਟਿੰਗ ਵਿੱਚ ਵਿਘਨ ਪਾਇਆ। । ਬਸਪਾ ਆਗੂ ਮੱਖਣ ਸਿੰਘ ਨੇ ਕਿਹਾ ਕਿ ਬਸਪਾ ਵੱਲੋਂ 27 ਨਵੰਬਰ ਨੂੰ ਅਨਾਜ ਮੰਡੀ ਮਹਿਲ ਕਲਾਂ ਵਿਖੇ ਕੀਤੀ ਭਰਵੀਂ ਰੈਲੀ ਤੋਂ ਬੌਖਲਾਹਟ ਵਿੱਚ ਆਕੇ ਵਿਰੋਧੀਆਂ ਵੱਲੋਂ ਅਜਿਹੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਸਪਾ ਹਾਈਕਮਾਂਡ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਪੁਲਿਸ ਚੌਕੀ ਟੱਲੇਵਾਲ ਵਿਖੇ ਬਸਪਾ ਉਮੀਦਵਾਰ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਮਾਮਲਾ ਡੀਐੱਸਪੀ ਮਹਿਲ ਕਲਾਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ । ਉਨ੍ਹਾਂ ਕਿਹਾ ਕਿ ਬਸਪਾ ਅਜਿਹੀਆਂ ਕਾਰਵਾਈ ਤੋ ਡਰਨ ਵਾਲੀ ਨਹੀ ਹੈ। ਜੇਕਰ ਦੋਸ਼ੀਆਂ ਖ਼ਿਲਾਫ਼ ਲੋੜੀਂਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਬਸਪਾ ਸੰਘਰਸ਼ ਤੋਂ ਗੁਰੇਜ਼ ਨਹੀ ਕਰੇਗੀ।

Share Button

Leave a Reply

Your email address will not be published. Required fields are marked *