ਬਸਪਾ ਉਮੀਦਵਾਰ ਡਾ.ਮੱਖਣ ਸਿੰਘ ਨੇ ਭੱਠਾ ਮਜ਼ਦੂਰਾਂ ਨਾਲ ਕੀਤੀ ਚੋਣ ਮੀਟਿੰਗ

ਬਸਪਾ ਉਮੀਦਵਾਰ ਡਾ.ਮੱਖਣ ਸਿੰਘ ਨੇ ਭੱਠਾ ਮਜ਼ਦੂਰਾਂ ਨਾਲ ਕੀਤੀ ਚੋਣ ਮੀਟਿੰਗ

ਕੇਜਰੀਵਾਲ ਦਲਿਤ ਅਤੇ ਪਛੜੇ ਵਰਗ ਦਾ ਹਿਤੈਸ਼ੀ ਨਹੀਂ

img-20161205-wa0338ਮਹਿਲ ਕਲਾਂ (ਪ੍ਰਦੀਪ ਕੁਮਾਰ) ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਬਸਪਾ ਉਮੀਦਵਾਰ ਡਾ.ਮੱਖਣ ਸਿੰਘ ਦੀ ਚੋਣ ਮੁਹਿੰਮ ਪੂਰੀ ਸਿਖ਼ਰਾਂ ‘ਤੇ ਪੁੱਜ ਚੁੱਕੀ ਹੈ। ਬਸਪਾ ਉਮੀਦਵਾਰ ਵੱਲੋਂ ‘ਪਿੰਡ ਪਿੰਡ ਚੱਲੋ- ਘਰ ਘਰ ਚੱਲੋ ‘ ਮੁਹਿੰਮ ਤਹਿਤ ਬਸਪਾ ਦੀਆਂ ਲੋਕ ਪੱਖੀ ਨੀਤੀਆਂ ਦਾ ਪ੍ਰਚਾਰ ਕਰਨ ਅਤੇ ਵੋਟਰਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਹਾਥੀ ਦੇ ਨਿਸ਼ਾਨ ਵਾਲਾ ਬਟਨ ਦਬਾਉਣ ਲਈ ਪ੍ਰੇਰਿਤ ਕਰਨ ਦੇ ਮੰਤਵ ਵਜੋਂ ਪਿੰਡ ਹਮੀਦੀ ਅਤੇ ਗੁਰਮ ਵਿਖੇ ਘਰ-ਘਰ ਜਾ ਕੇ ਸੰਪਰਕ ਕੀਤਾ ਗਿਆ। ਪਿੰਡ ਹਮੀਦੀ ਵਿਖੇ ਇੱਟਾਂ ਦੀ ਪਥੇਰ ‘ਤੇ ਕੰਮ ਕਰਨ ਵਾਲੇ ਮਜ਼ਦੂਰ ਕਾਮਿਆਂ ਨਾਲ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਨੇ ਕਿਹਾ ਕਿ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਕਾਰਜਕਾਲ ਦੌਰਾਨ ਦਲਿਤਾਂ, ਮਜ਼ਦੂਰਾਂ, ਪਛੜੇ ਵਰਗਾਂ ਸਮੇਤ ਹੱਕ ਮੰਗਦੇ ਬੇਰੁਜ਼ਗਾਰਾਂ, ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ‘ਤੇ ਅੰਨ੍ਹੇਵਾਹ ਤਸ਼ੱਦਦ ਢਾਹ ਕੇ ਅਣਮਨੁੱਖੀ ਵਿਵਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਰਾਜ ਦੌਰਾਨ ਦਲਿਤਾਂ ਤੇ ਜੁਲਮ ਸਭ ਹੱਦਾਂ ਬੰਨੇ ਟੱਪ ਚੁੱਕੇ ਹਨ। ਆਮ ਆਦਮੀ ਪਾਰਟੀ ਨੂੰ ਦਲਿਤ ਵਿਰੋਧੀ ਦੱਸਦਿਆਂ ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਨੇ ਕਿਹਾ ਕਿ ਜੇਕਰ ਕੇਜਰੀਵਾਲ ਸੱਚਮੁੱਚ ਹੀ ਦਲਿਤ ਜਾਂ ਪਛੜੇ ਵਰਗ ਦਾ ਹਿਤੈਸ਼ੀ ਹੁੰਦਾ ਤਾਂ ਮੰਡਲ ਕਮਿਸ਼ਨ ਦੀ ਰਿਪੋਰਟ ਦੇ ਵਿਰੁੱਧ ਰੋਸ ਪ੍ਰਦਰਸ਼ਨ ਨਾ ਕਰਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵਾਂਗ ਦਲਿਤਾਂ ਅਤੇ ਪਛੜੇ ਵਰਗਾਂ ਨੂੰ ਗੁੰਮਰਾਹ ਕਰਕੇ ਵੋਟਾਂ ਬਟੋਰਨ ਦੀ ਤਾਕ ਵਿੱਚ ਹੈ, ਉਨ੍ਹਾਂ ਕਿ ਅਣਖ, ਬਰਾਬਰੀ ਅਤੇ ਭਾਈਚਾਰੇ ਲਈ ਲੋਕ ਇਸ ਵਾਰ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣ ਤਾਂ ਕਿ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਕੇ ਗੁਰੂ ਸਾਹਿਬਾਨ ਦੀ ਸੋਚ ਅਤੇ ਸਿਧਾਂਤ ਨੂੰ ਲਾਗੂ ਕੀਤਾ ਜਾ ਸਕੇ। ਇਸ ਸਮੇਂ ਹਲਕਾ ਪ੍ਰਧਾਨ ਮੁਕੰਦ ਸਿੰਘ ਬਧੇਸਾ,ਜਰਨਲ ਸਕੱਤਰ ਕਰਤਾਰ ਸਿੰਘ ਅਲੀਪੁਰ, ਮਿਸਤਰੀ ਪ੍ਰਕਾਸ਼ ਸਿੰਘ ਛੀਨੀਵਾਲ, ਭਗਵਾਨ ਸਿੰਘ ਮਾਹਮਦਪੁਰ, ਪ੍ਰੇਮ ਸਿੰਘ ਸੱਦੋਵਾਲ, ਗੁਰਚਰਨ ਸਿੰਘ ਗੁਰਮਾਂ, ਗੁਰਲਾਲ ਸਿੰਘ ਛੀਨੀਵਾਲ, ਧੰਨਜੀਤ ਸਿੰਘ ਵਜੀਦਪੁਰ ਬਧੇਸਾ, ਬਿੱਟੂ ਛੀਨੀਵਾਲ, ਜਗਨ ਸਿੰਘ ਹਮੀਦੀ, ਹਰਬੰਸ ਸਿੰਘ ਹਮੀਦੀ, ਪਵਿੱਤਰ ਸਿੰਘ, ਦਰਬਾਰਾ ਸਿੰਘ ਬਧੇਸਾ, ਨਰਾਤਾ ਸਿੰਘ ਅਲੀਪੁਰ ਆਦਿ ਆਗੂ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: