ਬਲੱਡ ਬੈਂਕ ਮਾਨਸਾ ਵਿੱਚ ਕੈਂਸਰ ਮਰੀਜਾ ਨੂੰ ਬਲੱਡ ਦੀ ਥਾਂ ਮਿਲ ਰਹੇ ਨੇ ਧੱਕੇ, ਬਿਨਾ ਸਿਫਾਰਸ਼ ਤੋ ਨਹੀ ਮਿਲਦਾ ਬਲੱਡ

ss1

ਬਲੱਡ ਬੈਂਕ ਮਾਨਸਾ ਵਿੱਚ ਕੈਂਸਰ ਮਰੀਜਾ ਨੂੰ ਬਲੱਡ ਦੀ ਥਾਂ ਮਿਲ ਰਹੇ ਨੇ ਧੱਕੇ, ਬਿਨਾ ਸਿਫਾਰਸ਼ ਤੋ ਨਹੀ ਮਿਲਦਾ ਬਲੱਡ
ਬਲੱਡ ਬੈਂਕ ਮਾਨਸਾ ਵੱਲੋ ਕੈਂਸਰ ਮਰੀਜਾ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਂਨ

ਬਰੇਟਾ 29 ਅਗਸਤ (ਰੀਤਵਾਲ) ਕੈਂਸਰ ਦੀ ਬਿਮਾਰੀ ਨੇ ਮਾਲਵਾ ਖੇਤਰ ਵਿੱਚ ਭਿਆਂਨਕ ਰੂਪ ਧਾਰਨ ਕਰਕੇ ਹੁਣ ਤੱਕ ਸੈਕੜੇ ਲੋਕਾਂ ਨੂੰ ਮੋਤ ਦੀ ਘਾਟ ਉਤਾਰ ਦਿੱਤਾ ਹੈ।ਜੇਕਰ ਸਰਕਾਰੀ ਅਤੇ ਗੈਰ-ਸਰਕਾਰੀ ਆਂਕੜਿਆਂ ਅਤੇ ਹਸਪਤਾਲਾਂ ਅੰਦਰ ਕੈਂਸਰ ਦੇ ਰੋਗੀਆਂ ਦੀ ਗਿਣਤੀ ਵੱਲ ਵੇਖਿਆ ਜਾਵੇ ਤਾਂ ਸਾਫ ਹੀ ਪਤਾ ਚਲਦਾ ਹੈ ਕਿ ਇਸ ਬਿਮਾਰੀ ਨੇ ਹੁਣ ਤੱਕ ਕਿੰਨਾ ਭਿਆਨਕ ਰੂਪ ਧਾਰਨ ਕਰ ਲਿਆ ਹੈ।ਜੇਕਰ ਇਸ ਬਿਮਾਰੀ ਨਾਲ ਪੀੜਤ ਲੋਕਾਂ ਨਾਲ ਸਿੱਧਾ ਵਿਚਰਿਆ ਜਾਵੇ ਤਾਂ ਅਜਿਹੇ ਹੈਰਾਨੀ ਜਨਕ ਤੱਥ ਸਾਹਮਣੇ ਆਉਦੇ ਹਨ ਇਸ ਬਿਮਾਰੀ ਨਾਲ ਨਿਪਟਣ ਲਈ ਮਹਿੰਗਾਈ ਅਤੇ ਆਰਥਿਕ ਸੰਕਟ ਵਿੱਚ ਘਿਰੇ ਲੋਕਾਂ ਦੀ ਮਾਨਸਿਕ ਸਥਿਤੀ ਅਤੇ ਸਰੀਰਕ ਹਾਲਤ ਕੀ ਹੈ। ਬਰੇਟਾ ਨਿਵਾਸੀ ਸੁਰਿੰਦਰ ਕੁਮਾਰ ਜਿਸ ਨੂੰ ਕਿ ਬਲੱਡ ਕੈਂਸਰ ਹੈ 27-08-2016 ਨੂੰ ਬਰੇਟਾ ਦੇ ਸਰਕਾਰੀ ਹਸਪਤਾਲ ਵਿੱਚ ਲ਼ੈ ਕੇ ਗਏ ਤੇ ਟੈਸਟ ਕਰਾਉਣ ਤੇ ਪਤਾ ਲੱਗਿਆਂ ਕਿ ਸਰੀਰ ਵਿੱਚ ਖੁਨ ਦੀ ਮਾਤਰਾ ਸਿਰਫ 4 ਗ੍ਰਾਮ ਹੈ ਤੇ ਉਹਨਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਰੈਫਰ ਕੀਤਾ ਗਿਆਂ ਉਹਨਾਂ ਦੱਸਿਆਂ ਕਿ ਅਸੀ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਮਾਨਸਾ ਪੁੱਜੇ।ਉੱਥੇ ਕੈਂਸਰ ਵਿਭਾਗ ਦੇ ਡਾਕਟਰਾ ਵੱਲੋ ਬਲੱਡ ਬੈਂਕ ਤੋ ਬਲੱਡ ਲੈ ਕੇ ਆੳਣ ਲਈ ਕਿਹਾ ਗਿਆ ਪਰ ਬਲੱਡ ਬੈਂਕ ਵਾਲਿਆਂ ਨੇ ਕਿਹਾ ਕਿ ਬਲੱਡ ਵੱਟੇ ਡੋਲਰ ਦੇਣੇ ਪੈਣਗੇ।ਪੀੜਤ ਪਰਿਵਾਰ ਵਾਲਿਆ ਨੇ ਕਿਹਾ ਕਿ ਇਸ ਸਮੇ ਸਾਡੇ ਕੋਲ ਬਲੱਡ ਦੇਣ ਵਾਲਾ ਕੋਈ ਨਹੀ ਹੈ, ਸ਼ਾਇਦ ਨਾ ਹੀ ਮਿਲੇਗਾ, ਕਿਉਕਿ ਸਾਡਾ ਮਰੀਜ ਇਸ ਬਿਮਾਰੀ ਤੋ ਕਾਫੀ ਲੰਬੇ ਸਮੇ ਤੋ ਪੀੜਤ ਹੈ ਇਸ ਕਰਕੇ ਸਭ ਸਾਡੇ ਤੋ ਮੂੰਹ ਮੌੜ ਗਏ ਹਨ, ਬਲੱਡ ਬੈਂਕ ਵੱਲੋ ਸੁਰਿੰਦਰ ਕੁਮਾਰ ਨੂੰ ਲਗਭਗ 2 ਘੰਟੇ ਬਾਅਦ ਕਿਸੇ ਸਮਾਜ ਸੇਵੀ ਦੀ ਸਿਫਾਰਸ਼ ਕਰਨ ਤੇ ਬਲੱਡ ਬੈਂਕ ਵੱਲੋ ਬਲੱਡ ਦਿੱਤਾ ਗਿਆਂ।ਇਸੇ ਤਰਾ 29 ਦਿਨ ਸੋਮਵਾਰ ਨੂੰ ਸਿਵਲ ਹਸਪਤਾਲ ਮਾਨਸਾ ਪੁੱਜੇ, ਬਲੱਡ ਬੈਂਕ ਵਿਖੇ ਮੋਜੂਦ ਮੈਡਮ ਸੋਨਾਲੀ (ਭਧਛ) ਨੇ ਕਿਹਾ ਕਿ ਤੁਹਾਨੂੰ ਬਲੱਡ ਦੇ ਬੱਟੇ ਬਲੱਡ ਦੇਣਾ ਪਵੇਗਾ, ਤਾਂ ਪੀੜਤ ਪਰਿਵਾਰ ਦੇ ਹੌਸ਼ ਉੱਡ ਗਏ।ਉਹਨਾਂ ਨੇ ਬਰੇਟੇ ਦੇ ਸਮਾਜਸੇਵੀਆਂ ਨਾਲ ਸੰਪਰਕ ਕਰਕੇ ਬਲੱਡ ਪ੍ਰਾਪਤ ਕੀਤਾ।ਡੇਰਾ ਸੱਚਾ ਸੋਦਾ ਪ੍ਰੇਮੀਆ ਵੱਲੋ ਤੁਰੰਤ ਇੱਕ ਯੂਨਿਟ ਦਾ ਪ੍ਰਬੰਧ ਕਰਕੇ ਬਲੱਡ ਬੈਂਕ ਮਾਨਸਾ ਵਿਖੇ ਬਲੱਡ ਦਿੱਤਾ ਗਿਆਂ।ਅੱਜ ਤੱਕ ਸੈਕੜੇ ਮਰੀਜ ਤਾਂ ਆਰਥਿਕ ਤੋਰ ਤੇ ਕਮਜੋਰ ਹੋਣ ਕਾਰਨ ਮੋਤ ਦੇ ਮੁੰਹ ਵਿੱਚ ਜਾ ਚੁੱਕੇ ਹਨ, ਤੇ ਸੈਕੜੇ ਮਰੀਜ ਇਸ ਬਿਮਾਰੀ ਦੀ ਜਕੜ ਵਿੱਚ ਆ ਕੇ ਜਿੰਦਗੀ ਅਤੇ ਮੋਤ ਦੀ ਲੜਾਈ ਲੜ ਰਹੇ ਹਨ।ਇਹਨਾਂ ਕੈਂਸਰ ਪੀੜਤਾ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋ ਡੇਢ ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੋਇਆ ਹੈ ਪਰ ਇਹ ਸਹਾਇਤਾ ਰਾਸ਼ੀ ਵੀ ਹੁਣ ਭ੍ਰਿਸ਼ਟਾਚਾਰ ਦੇ ਭੇਂਟ ਚੜ ਕੇ ਰਹਿ ਚੁੱਕੀ ਹੈ, ਜਾਂ ਇੰਝ ਕਹਿ ਲਈਏ ਕਿ ਸਹਾਇਤਾ ਰਾਸ਼ੀ ਲਈ ਜਿੱਦੋ-ਜਹਿਦ ਕਰਦੇ-ਕਰਦੇ ਮਰੀਜ ਦੀ ਮੋਤ ਹੋ ਜਾਂਦੀ ਹੈ।ਪਰ ਪੀੜਤ ਪਰਿਵਰ ਨੂੰ ਮੌਕੇ ਤੇ ਬਲੱਡ ਨਾ ਮਿਲੇ ਤਾਂ ਮਰੀਜ ਦੀ ਮੋਤ ਹੋ ਜਾਂਦੀ ਹੈ।ਇਸ ਤੋ ਪ੍ਰੇਸ਼ਾਨ ਹੁੰਦੇ ਹੋਏ ਕਈ ਰੋਗੀਆ ਦੇ ਵਾਰਿਸ ਤਾਂ ਪ੍ਰੇਸ਼ਾਨੀ ਦੀ ਹਾਲਤ ਵਿੱਚ ਇਲਾਜ ਕਰਵਾਉਣ ਤੋ ਬਿਨਾ ਹੀ ਸਰਕਾਰੀ ਹਸਪਤਾਲਾਂ ਵਿਚੋ ਆਉਦੇ ਦੇਖੇ ਜਾਂਦੇ ਹਨ।ਪੀੜਤ ਪਰਿਵਾਰ ਵੱਲੋ ਬੀਬਾ ਹਰਸਿਮਰਤ ਕੋਰ ਬਾਦਲ ਨੁੰ ਲਿਖਤੀ ਬੇਨਤੀ ਵੀ ਕੀਤੀ ਗਈ ਹੈ।ਕਿ ਬਲੱਡ ਬੈਂਕ ਵਿਚੋ ਕੈਂਸਰ ਦੇ ਮਰੀਜਾ ਲਈ ਬਿਨਾ ਸ਼ਰਤ ਬਲੱਡ ਦਿੱਤਾ ਜਾਵੇ, ਤੇ ਦੋਸ਼ੀਆ ਤੇ ਬਣਦੀ ਕਾਰਵਾਈ ਕੀਤੀ ਜਾਵੇ।ਕਾਂਗਰਸ ਦੇ ਸੀਨੀਅਰ ਆਗੂ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋ ਰਹੀ ਹੈ।ਕੈਂਸਰ ਦੇ ਮਰੀਜਾ ਨੂੰ ਬਲੱਡ ਬੈਂਕਾ ਵਿਚੋ ਧੱਕੇ ਦਿੱਤੇ ਜਾ ਰਹੇ ਹਨ, ਅਤੇ ਨਾ ਹੀ ਕੋਈ ਵਧੀਆ ਇਲਾਜ ਹੁੰਦਾ ਹੈ।ਅਗਰਵਾਲ ਧਰਮਸ਼ਾਂਲਾ ਬਰੇਟਾ ਦੇ ਮੈਂਬਰ ਰਾਮ ਲਾਲ (ਰਾਮਾ) ਨੇ ਕਿਹਾ ਕਿ ਸਾਨੂੰ ਬਲੱਡ ਦੇ ਕੈਂਪਾ ਵਿੱਚ ਬਲੱਡ ਦੇਣ ਦਾ ਕੀ ਫਾਇਦਾ ਹੈ ਜੇ ਕੈਂਸਰ ਮਰੀਜਾ ਨੂੰ ਇਸੇ ਤਰਾ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪਵੇ।

Share Button

Leave a Reply

Your email address will not be published. Required fields are marked *