ਬਲੱਡ ਡੋਨਰਜ਼ ਸੋਸਾਇਟੀ ਗੋਲੂ ਕਾ ਮੋੜ ਵੱਲੋਂ ਖੂਨ ਚੈਕਅੱਪ ਕੈਂਪ ਦਾ ਆਯੋਜਨ

ss1

ਬਲੱਡ ਡੋਨਰਜ਼ ਸੋਸਾਇਟੀ ਗੋਲੂ ਕਾ ਮੋੜ ਵੱਲੋਂ ਖੂਨ ਚੈਕਅੱਪ ਕੈਂਪ ਦਾ ਆਯੋਜਨ

ਗੁਰੂਹਰਸਹਾਏ, 20 ਦਸੰਬਰ (ਗੁਰਮੀਤ ਕਚੂਰਾ) : ਖੂਨ ਦਾਨ ਅਤੇ ਹੋਰ ਸਮਾਜ ਸੇਵੀ ਕਾਰਜਾਂ ਲਈ ਸਰਗਰਮ ਸੰਸਥਾ ਊਧਮ ਐਮਰਜੈਂਸੀ ਬਲੱਡ ਡੋਨੇਸ਼ਨ ਅਤੇ ਵੈਲਫ਼ੇਅਰ ਸੋਸਾਇਟੀ ਅਤੇ ਸ੍ਰੀ ਭਜਨਗੜ ਬਲੱਡ ਡੋਨਰਜ਼ ਸੋਸਾਇਟੀ ਗੋਲੂ ਕਾ ਮੋੜ ਵੱਲੋਂ ਸ਼ਹੀਦ ਊਧਮ ਸਿੰਘ ਯਾਦਗਾਰ ਪਾਰਕ ਵਿਖੇ ਖੂਨ ਗਰੁੱਪ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਸੰਸਥਾਪਕ ਡਾ.ਸੰਜੀਵ ਕੰਬੋਜ਼ ਨੇ ਇਸ ਮੌਕੇ ਦੱਸਿਆ ਕਿ ਉਤਰੀ ਭਾਰਤ ਦੇ ਰਾਜ ਦਿੱਲੀ, ਹਰਿਆਣਾ, ਚੰਡੀਗੜ ਅਤੇ ਪੰਜਾਬ ਨਾਲ ਸਬੰਧਤ ਕਰੀਬ 5 ਹਜ਼ਾਰ ਨੌਜਵਾਨ ਊਧਮ ਐਨ.ਜੀ.ਓ.ਨਾਲ ਜੁੜੇ ਹੋਏ ਹਨ, ਜੋ ਮਰੀਜ਼ਾਂ ਨੂੰ ਖੂਨਦਾਨ, ਪਲਾਜਮਾ ਦਾਨ ਕਰਨ ਦੇ ਨਾਲ ਨਾਲ ਹੋਰ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਪੁੱਜੇ ਹਲਕਾ ਇੰਚਾਰਜ ਗੁਰੂਹਰਸਹਾਏ ਸ.ਵਰਦੇਵ ਸਿੰਘ ਮਾਨ ਨੇ ਨੌਜਵਾਨਾਂ ਦੇ ਇਸ ਕਾਰਜ ਦੀ ਸਰਾਹਨਾਂ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਵਿਜੈ ਥਿੰਦ, ਹਰੀਸ਼ ਕੁਮਾਰ, ਬਲਦੇਵ ਥਿੰਦ ਤੋਂ ਇਲਾਵਾ ਅਨੇਕਾਂ ਪਤਵੰਤੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *