ਬਲਾਕ ਪੱਧਰੀ ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀ ਦਾ ਗਠਨ

ss1

ਬਲਾਕ ਪੱਧਰੀ ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀ ਦਾ ਗਠਨ
ਗੁਰਬਚਨ ਸਿੰਘ ਲੋਧੀਪੁਰ ਚੇਅਰਮੈਨ ਬਣੇ

20-nikkuwal-7-rpprਸ੍ਰੀ ਅਨੰਦਪੁਰ ਸਾਹਿਬ 20 ਅਕਤੂਬਰ (ਸੁਖਦੇਵ ਸਿੰਘ ਨਿੱਕੂਵਾਲ): ਇਥੋ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਵਿਖੇ ਜੈਵਿਕ ਵਿਭਿੰਨਤਾ ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਬਲਾਕ ਸਮੰਤੀ ਦੇ ਚੇਅਰਮੈਨ ਜੋਗਿੰਦਰ ਸਿੰਘ ਡੁਕਲੀ ਨੇ ਕੀਤੀ। ਪੰਜਾਬ ਜੈਵ ਵਿਭਿੰਨਤਾ ਬੋਰਡ ਚੰਡੀਗੜ ਤੋ ਵਿਸ਼ੇਸ਼ ਤੋਰ ਤੇ ਪਹੁੰਚੇ ਵਿਗਿਆਨੀ ਡਾ. ਰੁਪਾਲੀ ਬੱਲ ਨੇ ਦੱਸਿਆ ਕਿ ਕੇਦਰ ਸਰਕਾਰ ਵੱਲੋ 2002 ਵਿੱਚ ਜੈਵ ਵਿਭਿੰਨਤਾ ਕਾਨੂੰਨ ਬਣਾਇਆ ਗਿਆ ਹੈ। ਜਿਸ ਵਿੱਚ ਕੁਦਰਤੀ ਸਾਧਨਾ ਦੀ ਪਿੰਡਾ ਅੰਦਰ ਯੋਗ ਵਰਤੋ ਕਰਨ ਤੇ ਜੋਰ ਦਿੱਤਾ ਗਿਆ ਹੈ। ਕਿਉਕਿ ਪਹਿਲੇ ਸਮੇ ਅੰਦਰ ਕੋਈ ਵੀ ਵਿਅਕਤੀ ਜੈਵਿਕ ਸਰੋਤਾ ਦੀ ਵਪਾਰਿਕ ਤੋਰ ਤੇ ਵਰਤੋ ਕਰ ਸਕਦਾ ਸੀ। ਪਰੰਤੂ ਆਉਣ ਵਾਲੇ ਸਮੇ ਵਿੱਚ ਇਹਨਾ ਕੁਦਰਤੀ ਸਰੋਤਾ ਦੀ ਵਰਤੋ ਕਰਨ ਲਈ ਬਲਾਕ ਪੱੱਧਰੀ ਕਮੇਟੀਆ ਦੀ ਮਨਜੂਰੀ ਲੈਣੀ ਬਹੁਤ ਹੀ ਜਰੂਰੀ ਹੋਵੇਗੀ ਇਹਨਾ ਕੁਦਰਤੀ ਸਰੋਤਾ ਵਿੱਚ ਜੀਵ ਜੰਤੂ, ਜੜੀ ਬੂਟਂੀਆ ਅਤੇ ਬੂਟੇ ਸਮੇਤ ਹੋਰ ਬਹੁਤ ਸਾਰੇ ਕੁਦਰਤੀ ਸਾਧਨ ਸ਼ਾਮਿਲ ਹਨ। ਡਾ. ਬੱਲ ਨੇ ਕਿਹਾ ਕਿ ਜੈਵ ਵਿਭਿੰਨਤਾ ਬੋਰਡ ਦੇ ਚੰਡੀਗੜ ਸਥਿਤ ਦਫਤਰ ਵਿੱਚ ਕੋਈ ਵੀ ਜਾਣਕਾਰੀ ਲੈਣ ਲਈ ਆ ਸਕਦਾ ਹੈ। ਇਸ ਤੋ ਬਾਅਦ ਸਰਬਸਮੰਤੀ ਨਾਲ ਮੈਬਰ ਬਲਾਕ ਸਮੰਤੀ ਗੁਰਬਚਨ ਸਿੰਘ ਲੋਧੀਪੁਰ ਨੂੰ ਚੇਅਰਮੈਨ , ਮੱਛੀ ਪਾਲਣ ਵਿਭਾਗ ਦੀ ਤਜਿੰਦਰ ਕੋਰ, ਸ਼ੀਲਾ ਦੇਵੀ ਅਗੰਮਪੁਰ, ਡਾ. ਅਵਤਾਰ ਸਿੰਘ ਖੇਤੀਬਾੜੀ ਵਿਭਾਗ, ਸਰਪੰਚ ਮੇਲਾ ਸਿੰਘ ਸੱਧੇਵਾਲ, ਸਰਪੰਚ ਕਰਨੈਲ ਸਿੰਘ ਅਗੰਮਪੁਰ, ਨੂੰ ਮੈਬਰ ਚੁਣਿਆ ਗਿਆ ਹੈ। ਇਸ ਤੋ ਬਿਨਾ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦਰਸ਼ਨ ਸਿੰਘ ਨੂੰ ਸਕੱਤਰ ਬਣਾਇਆ ਗਿਆ ਹੈ।

Share Button

Leave a Reply

Your email address will not be published. Required fields are marked *