ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਬੀਜੇਪੀ ਕਿਸਾਨ ਮੋਰਚਾ ਦੇ ਉੱਪ ਪ੍ਰਧਾਨ ਨਿਯੁਕਤ,ਵਰਕਰਾਂ ਚ ਖੁਸ਼ੀ ਦੀ ਲਹਿਰ

ss1

ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਬੀਜੇਪੀ ਕਿਸਾਨ ਮੋਰਚਾ ਦੇ ਉੱਪ ਪ੍ਰਧਾਨ ਨਿਯੁਕਤ,ਵਰਕਰਾਂ ਚ ਖੁਸ਼ੀ ਦੀ ਲਹਿਰ

bsਬੋਹਾ 7 ਨਵੰਬਰ (ਦਰਸ਼ਨ ਹਾਕਮਵਾਲਾ)-ਮਾਰਕੀਟ ਕਮੇਟੀ ਬੋਹਾ ਦੇ ਉੱਪ ਚੇਅਰਮੈਨ ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਨੂੰ ਬੀਜੇਪੀ ਹਾਈਕਮਾਂਡ ਵੱਲੋਂ ਕਿਸਾਨ ਮੋਰਚਾ ਪੰਜਾਬ ਦਾ ਉੱਪ ਪ੍ਰਧਾਨ ਬਣਾਏ ਜਾਣ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਬੀਜੇਪੀ ਦੇ ਮੰਡਲ ਪ੍ਰਧਾਨ ਸੁਨੀਲ ਗੋਇਲ,ਨਗਰ ਪੰਚਾਇਤ ਦੇ ਉੱਪ ਪ੍ਰਧਾਨ ਜਗਤਾਰ ਸਿੰਘ ਤਾਰੀ,ਅਕਾਲੀ ਦਲ ਦੇ ਪੈ੍ਰਸ ਸਕੱਤਰ ਪ੍ਰਕਾਸ ਸਿੰਘ ਮੱਲ ਸਿੰਘ ਵਾਲਾ,ਜੋਗਿੰਦਰ ਸਿੰਘ,ਜਥੇਦਾਰ ਹਾਕਮ ਸਿੰਘ,ਲਾਭ ਸਿੰਘ ਨੰਬਰਦਾਰ ਆਦਿ ਨੇ ਆਖਿਆ ਕਿ ਬਲਵਿੰਦਰ ਸਿੰਘ ਵਰਗੇ ਮਿਹਨਤੀ ਵਰਕਰ ਨੂੰ ਅਜਿਹਾ ਅਹੁਦਾ ਸੌਂਪਣ ਨਾਲ ਪਾਰਟੀ ਦਾ ਅਧਾਰ ਪਿੰਡਾਂ ਵਿੱਚ ਹੋਰ ਮਜਬੂਤ ਹੋਵੇਗਾ ਅਤੇ ਕਿਸਾਨ ਵਰਗ ਦੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣ ਵਿੱਚ ਵੀ ਅਸਾਨੀ ਹੋਵੇਗੀ।ਨਵ ਨਿਯੁਕਤ ਉੱਪ ਪ੍ਰਧਾ ਬਲਵਿੰਦਰ ਸਿੰਘ ਨੇ ਆਖਿਆ ਕਿ ਉਹ ਪਾਰਟੀ ਹਾਈਕਮਾਂਡ ਵੱਲੋਂ ਸੌਂਪੀ ਜੁੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।

Share Button

Leave a Reply

Your email address will not be published. Required fields are marked *