ਬਲਦੇਵ ਸਿੰਘ ਪੇਰੋਂ ਮਾਰਕਫੈੱਡ ਡਾਇਰੈਕਟਰ ਬਨਣ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

ss1

ਬਲਦੇਵ ਸਿੰਘ ਪੇਰੋਂ ਮਾਰਕਫੈੱਡ ਡਾਇਰੈਕਟਰ ਬਨਣ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

_20161013_173916ਤਲਵੰਡੀ ਸਾਬੋ, 13 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਮਾਨਸਾ ਜਿਲ੍ਹੇ ਦੇ ਪਿੰਡ ਪੇਰੋਂ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਪੇਰੋਂ ਦੇ ਮਾਨਸਾ ਤੇ ਬਠਿੰਡਾ ਜਿਲ੍ਹਿਆਂ ਵਿੱਚੋਂ ਮਾਰਕਫੈੱਡ ਪੰਜਾਬ ਦਾ ਡਾਇਰੈਕਟਰ ਨਿਯੁਕਤ ਹੋਣ ਦੀ ਖੁਸ਼ੀ ਵਿੱਚ ਅੱਜ ਉਹ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਇੱਥੇ ਦੱਸਣਾ ਬਣਦਾ ਹੈ ਕਿ ਮਾਰਕਫੈੱਡ ਦੇ ਪੰਜਾਬ ਭਰ ਵਿੱਚੋਂ ਚੁਣੇ 13 ਡਾਇਰੈਕਟਰਾਂ ਵਿੱਚ ਬਲਦੇਵ ਸਿੰਘ ਪੇਰੋਂ ਬਠਿੰਡਾ ਤੇ ਮਾਨਸਾ ਜਿਲ੍ਹੇ ਤੋਂ ਡਾਇਰੈਕਟਰ ਚੁਣੇ ਗਏ ਹਨ।ਅੱਜ ਉਨ੍ਹਾਂ ਤਖਤ ਸਾਹਿਬ ਮੱਥਾ ਟੇਕਿਆ ਉਪਰੰਤ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਤਖਤ ਸਾਹਿਬ ਦੇ ਮੈਨੇਜਰ ਭਾਈ ਜਗਜੀਤ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਉ ਦੀ ਬਖਸ਼ਿਸ ਕੀਤੀ। ਆਪਣੀ ਨਿਯੁਕਤੀ ਤੇ ਸਮੁੱਚੀ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਉਹ ਦੋਵਾਂ ਜਿਲ੍ਹਿਆਂ ਵਿੱਚ ਮਾਰਕਫੈੱਡ ਵੱਲੋਂ ਚਲਾਏ ਜਾ ਵਾਲੇ ਅਦਾਰਿਆਂ ਦੇ ਵਿਸਥਾਰ ਦੇ ਯਤਨ ਕਰਨਗੇ।
ਇਸ ਮੌਕੇ ਉਨ੍ਹਾਂ ਨਾਲ ਸੁਰਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਕਮੇਟੀ, ਅਵਤਾਰ ਸਿੰਘ ਬਹਿਣੀਵਾਲ, ਗੁਰਵਿੰਦਰ ਸਿੰਘ ਜਨਰਲ ਸਕੱਤਰ ਯੂਥ ਅਕਾਲੀ ਦਲ ਮਾਲਵਾ ਜੋਨ 1, ਸੀਨੀਅਰ ਅਕਾਲੀ ਆਗੂ ਠਾਣਾ ਸਿੰਘ ਚੱਠਾ ਤਲਵੰਡੀ ਸਾਬੋ, ਸੰਤਾ ਸਿੰਘ ਪੰਚ ਪੇਰੋਂ, ਤੇਜਾ ਸਿੰਘ ਮਲਕਾਣਾ ਸਾਬਕਾ ਉਪ ਚੇਅਰਮੈਨ, ਜਸਵੰਤ ਸਿੰਘ ਬੰਗੀ ਕਲਾਂ, ਰਸ਼ਪਾਲ ਸਿੰਘ ਚੱਠਾ ਤੇ ਗੁਰਪਾਲ ਸਿੰਘ ਚੱਠਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *