ਬਰ੍ਹੇ ਸਕੂਲ ਵਿੱਚ ਵਰਦੀਆਂ ਵੰਡੀਆਂ

ss1

ਬਰ੍ਹੇ ਸਕੂਲ ਵਿੱਚ ਵਰਦੀਆਂ ਵੰਡੀਆਂ

4-bareh-schoolਬੁਢਲਾਡਾ 4, ਅਕਤੂਬਰ (ਤਰਸੇਮ ਸ਼ਰਮਾਂ): ਇੱਥੋ ਨੇੜਲੇ ਸਰਕਾਰੀ ਸੈਕੰਡਰੀ ਸਕੂਲ ਬਰ੍ਹੇ ਵਿਖੇ ਪਿ੍ਰੰਸੀਪਲ ਸੁਰਿੰਦਰ ਸ਼ਰਮਾ ਦੀ ਅਗਵਾਈ ਵਿੱਚ ਡੀ.ਪੀ.ਈ. ਰਵਿੰਦਰ ਕੁਮਾਰ ਦੀ ਪ੍ਰੁੇਰਣਾ ਹੇਠ ਸ਼ਹਿਰ ਦੇ ਦਾਨੀ ਪੁਰਸ਼ ਤੇ ਸਮਾਜ ਸੇਵਕ ਵਿਨੋਦ ਕੁਮਾਰ ਨੇਵਟੀਆ ਦੀ ਮਦਦ ਨਾਲ ਛੇਵੀ ਤੋ ਅੱਠਵੀ ਜਮਾਤ ਤੱਕ ਦੇ 159 ਵਿਦਿਆਰਥੀਆਂ ਨੂੰ ਉੱਚ ਕੋਟੀ ਦੀਆਂ ਵਰਦੀਆਂ ਵੰਡੀਆਂ ਗਈਆਂ। ਇਹਨਾਂ ਵਰਦੀਆਂ ਦੀ ਵੰਡ ਸੰੰਬੰਧੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਸਕੂਲ ਵਿੱਚ ਵਰਦੀਆਂ ਲਈ 400 ਰੁ:ਪ੍ਰਤੀ ਵਿਦਿਆਰਥੀ ਗ੍ਰਾਂਟ ਤਾਂ ਪ੍ਰਾਪਤ ਹੋਈ ਸੀ ਪ੍ਰੰਤੂ ਇਸ ਸਰਕਾਰੀ ਗ੍ਰਾਂਟ ਨਾਲ ਉੱਚ ਕੋਟੀ ਦੀਆਂ ਵਰਦੀਆਂ ਦੀ ਖਰੀਦ ਕਰਨਾ ਅਸੰਭਵ ਸੀ, ਇਸ ਲਈ ਸਮਾਜ ਸੇਵੀ ਵਿਨੋਦ ਕੁਮਾਰ ਨੇੇਵਟੀਆਂ ਨਾਲ ਸੰਪਰਕ ਕਰਨ ਤੇ ਉਹਨਾਂ ਸਕੂਲ ਮੁਖੀ ਨੂੰ ਵਿਸ਼ਵਾਸ਼ ਦਿਵਾਇਆ ਕਿ ਉੁਹਨਾਂ ਵੱਲੋਂ ਇਹਨਾਂ ਵਰਦੀਆਂ ਲਈ ਆਰਥਿਕ ਸਹਿਯੋਗ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਸ੍ਰੀ ਨੇਵਟੀਆਂ ਦੇ ਸਹਿਯੌਗ ਨਾਲ ਸਕੂਲ ਵਿੱਚ ਵਿਦਿਆਰਥੀਆਂ ਨੂੰ ਉੱਚ ਕੋਟੀ ਦੀਆਂ ਵਰਦੀਆਂ ਲੈ ਕੇ ਦਿੱਤੀਆਂ ਗਈਆਂ ਹਨ। ਜਿਨ੍ਹਾਂ ਦੀ ਵੰਡ ਮੌਕੇ ਚੇਅਰਮੈਨ ਗੁਰਦੀਪ ਸਿੰਘ , ਡਾ. ਨਰਾਇਣ ਸਿੰਘ ਮਾਸਟਰ ਦਲਬਾਰਾ ਸਿੰਘ , ਤਰਸੇਮ ਸਿੰਘ, ਸੰਦੀਪ ਕੁਮਾਰ, ਸਤਿਕਰਤਾਰ ਸਿੰਘ , ਗੁਰਮੀਤ ਸਿੰਘ ਲੈਕਚਰਾਰ, ਮੈਡਮ ਸਰਬਜੀਤ ਕੌਰ, ਸੁਨੀਤਾ ਰਾਣੀ , ਨੀਰੂ ਬਾਲਾ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *