ਬਰਨਾਲਾ ਜ਼ੇਲ ਅੰਦਰ ਡੇਂਗੂ ਦੇ ਪ੍ਰਭਾਵ ਨੂੰ ਰੋਕਣ ਲਈ ਦਵਾਈ ਦੀ ਸਪਰੇਅ ਕੀਤੀ ਗਈ

ss1

ਬਰਨਾਲਾ ਜ਼ੇਲ ਅੰਦਰ ਡੇਂਗੂ ਦੇ ਪ੍ਰਭਾਵ ਨੂੰ ਰੋਕਣ ਲਈ ਦਵਾਈ ਦੀ ਸਪਰੇਅ ਕੀਤੀ ਗਈ

img-20160919-wa0188ਬਰਨਾਲਾ, 20 ਸਤੰਬਰ (ਨਰੇਸ਼ ਗਰਗ) ਉਤਰ ਭਾਰਤ ਵਿੱਚ ਡੇਂਗੂ ਦੇ ਵੱਧ ਰਹੇ ਪ੍ਰਭਾਵ ਨੂੰ ਵੇਖਦਿਆਂ ਡਿਪਟੀ ਕਮਿਸ਼ਨਰ ਸ ਭੁਪਿੰਦਰ ਸਿੰਘ ਰਾਏ ਵੱਲੋਂ ਮਹੀਨਾ ਵਾਰ ਮੀਟਿੰਗ ਵਿੱਚ ਜ਼ੇਲ ਦੀਆ ਸਮੱਸਿਆਂ ਬਾਰੇ ਪੁੱਛਿਆ ਤਾਂ ਜ਼ੇਲ ਸੁਪਰਡੈਂਟ ਸ ਕੁਲਵੰਤ ਸਿੰਘ ਬੇਨਤੀ ਕੀਤੀ ਗਈ ਕਿ ਉਂਝ ਤਾਂ ਜ਼ੇਲ ਵਿੱਚ ਬੰਦੀਆ ਨੂੰ ਸਫਾਈ ਅਭਿਆਨ ਰਾਹੀ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ, ਕਿਉਂਕਿ ਇਸ ਦਾ ਬੰਦੀਆ ਦੀ ਸਿਹਤ ਨਾਲ ਸਿੱਧਾ ਸਬੰਧ ਹੈ । ਉਨਾ ਦੱਸਿਆ ਕਿ ਇਲਾਕੇ ਅੰਦਰ ਡੇਂਗੂ ਦਾ ਪ੍ਰਭਾਵ ਵੱਧ ਰਿਹਾ ਹੈ ਜਿਸ ਨੂੰ ਰੋਕਣ ਲਈ ਜ਼ੇਲ ਅੰਦਰ ਅਤੇ ਬਾਹਰ ਸਪਰੇਅ ਕਰਵਾਉਣ ਦੀ ਲੋੜ ਹੈ ਤਾਂ ਮੀਟਿੰਗ ਵਿੱਚ ਕੋਸ਼ਲ ਸਿੰਘ ਸੈਣੀ, ਸਿਵਲ ਸਰਜਨ ਬਰਨਾਲਾ ਵੱਲੋਂ ਜਲਦ ਸਪਰੇਅ ਕਰਵਾਉਣ ਦਾ ਵਾਅਦਾ ਕੀਤਾ ਜਿਸ ਦੀ ਪੂਰਤੀ ਕਰਦਿਆ ਸਿਵਲ ਸਰਜਨ ਵੱਲੋਂ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ ਕਰਨ ਲਈ ਇੱਕ ਵਿਸ਼ੇਸ ਟੀਮ ਭੇਜੀ ਗਈ, ਜਿਸ ਵਿੱਚ ਸੁਰਜੀਤ ਸਿੰਘ ਐਸ ਆਈ, ਗੁਰਪ੍ਰੀਤ ਸਿੰਘ ਸਹਿਣਾ, ਗੁਰਮੀਤ ਸਿੰਘ ਸਿਹਤ ਕਰਮਚਾਰੀ ਬਰਨਾਲਾ ਆਦਿ ਹਾਜ਼ਰ ਸਨ। ਜ਼ੇਲ ਅੰਦਰ ਦੀਆ ਬੈਰਕਾ, ਪਾਣੀ ਵਾਲੀਆ ਥਾਵਾਂ ਅਤੇ ਜ਼ੇਲ ਦੇ ਬਾਹਰ ਮੁਲਾਜਮਾ ਦੇ ਰਿਹਾਇਸੀ ਇਲਾਕਿਆ ਵਿੱਚ ਸਪਰੇਅ ਕੀਤੀ ਗਈ। ਜੇਲ ਸੁਪਰਡੈਂਟ ਸz ਕੁਲਵੰਤ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਤੋ ਇਲਾਵਾ ਸਪਰੇਅ ਕਰਨ ਵਾਲੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਜੰਟ ਸਿੰਘ ਵਾਰਡਰ, ਬਲਜਿੰਦਰ ਸਿੰਘ ਪੈਸਕੋ ਇੰਚਾਰਜ, ਹਰਨੇਕ ਸਿੰਘ ਅਤੇ ਹੋਰ ਡਿਊਟੀ ਤੇ ਮੋਜੂਦ ਜ਼ੇਲ ਮੁਲਾਜਮਾ ਨੇ ਵੀ ਸਪਰੇਅ ਕਰਨ ਵਾਲੀ ਟੀਮ ਦਾ ਹਿੱਸਾ ਬਣਕੇ ਆਪਣਾ ਯੋਗਦਾਨ ਪਾਇਆ।

Share Button

Leave a Reply

Your email address will not be published. Required fields are marked *