Sun. Sep 22nd, 2019

ਬਰਨਾਲਾ ਪਰਿਵਾਰ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੇ ਅਫਵਾਹਾਂ ਦਾ ਬਜਾਰ ਕੀਤਾ ਗਰਮ

ਬਰਨਾਲਾ ਪਰਿਵਾਰ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੇ ਅਫਵਾਹਾਂ ਦਾ ਬਜਾਰ ਕੀਤਾ ਗਰਮ

ਧੂਰੀ, 20 ਦਸੰਬਰ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ: ਲੰਘੇ ਸਮੇਂ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨੂੰ ਕਾਂਗਰਸ ਪਾਰਟੀ ਵਿੱਚ ਮਰਜ ਕਰਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਮੁੱਖ ਮੰਤ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਜਾਰੀ ਕੀਤੀ ਗਈ ਸੂਚੀ ਵਿੱਚ ਆਪਣਾ ਨਾਮ ਨਾ ਵੇਖ ਕੇ ਕਾਂਗਰਸ ਤੋਂ ਵੀ ਨਰਾਜ ਦਿਖਾਈ ਦੇ ਰਿਹਾ ਹੈ ਅਤੇ ਬਰਨਾਲਾ ਪਰਿਵਾਰ ਵੱਲੋਂ ਜਲਦੀ ਹੀ ਘਰ ਵਾਪਸ ਦੀਆਂ ਚੱਲ ਰਹੀਆਂ ਚਰਚਾਵਾਂ ਨੇ ਉਦੋਂ ਨਵਾਂ ਸਿਆਸੀ ਮੋੜ ਲੈ ਲਿਆ, ਜਦੋਂ ਬਰਨਾਲਾ ਪਰਿਵਾਰ ਦੇ ਕੱਟੜ ਸਿਆਸੀ ਵਿਰੋਧੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨੀਂ ਮਾਲੇਰਕੋਟਲਾ ਵਿਖੇ ਇੱਕ ਸਮਾਗਮ ਦੌਰਾਨ ਆਪਣੇ ਮਨ ਕੀ ਬਾਤ ਕਹਿੰਦਿਆਂ ਬਰਨਾਲਾ ਪਰਿਵਾਰ ਪ੍ਰਤੀ ਕੀਤੀ ਗਈ ਹਮਦਰਦੀ ਭਰੀ ਟਿੱਪਣੀ ਤੋਂ ਬਾਅਦ ਅੱਜ ਧੂਰੀ ਹਲਕੇ ਵਿੱਚ ਬਰਨਾਲਾ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਾ ਬਜਾਰ ਗਰਮ ਰਿਹਾ ਅਤੇ ਲੋਕ ਇੱਕ ਦੂਜੇ ਨੂੰ ਫੋਨ ਕਰਕੇ ਇਸਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰਦੇ ਵੇਖੇ ਗਏ, ਪਰ ਜਦੋਂ ਪੱਤਰਕਾਰਾਂ ਵੱਲੋਂ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਅਤੇ ਉਨਾਂ ਦੇ ਸਪੁੱਤਰ ਸਿਮਰਪ੍ਰਤਾਪ ਸਿੰਘ ਬਰਨਾਲਾ ਨਾਲ ਵਾਰ-ਵਾਰ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ, ਪਰ ਜਦੋਂ ਬਰਨਾਲਾ ਪਰਿਵਾਰ ਦੇ ਬਹੁਤ ਅਤਿ ਨਜਦੀਕੀ ਵਿਅਕਤੀ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਸਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਾ ਹਾਲ ਦੀ ਘੜੀ ਖੰਡਨ ਕਰਦਿਆਂ ਕਿਹਾ ਕਿ ਬਰਨਾਲਾ ਪਰਿਵਾਰ ਤਾਂ ਐਸ ਵੇਲੇ ਦੱਲੀ ਵਿਖੇ ਗਾਂਧੀ ਪਰਿਵਾਰ ਦੀ ਕੋਠੀ ਬੈਠਾ ਹੈ ਅਤੇ ਤੁਹਾਨੂੰ ਜਲਦੀ ਹੀ ਧਮਾਕੇਦਾਰ ਖਬਰ ਮਿਲੇਗੀ।

Leave a Reply

Your email address will not be published. Required fields are marked *

%d bloggers like this: