ਬਨੂੜ ਪੁਲਸ ਨੇ ਕੀਤਾ ਕੌਂਸਲ ਪ੍ਰਧਾਨ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ

ss1

ਬਨੂੜ ਪੁਲਸ ਨੇ ਕੀਤਾ ਕੌਂਸਲ ਪ੍ਰਧਾਨ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ

ਬਨੂੜ 21 ਸਤੰਬਰ (ਰਣਜੀਤ ਸਿੰਘ ਰਾਣਾ): ਨਗਰ ਕੌਂਸਲ ਦਫਤਰ ਵਿਚ ਮੰਗਲਵਾਰ ਦੁਪਿਹਰੇ ਜਨਰਲ ਹਾਉਸ ਦੀ ਮੀਟਿੰਗ ਦੋਰਾਨ ਨਗਰ ਕੌਂਸਲ ਦੇ ਪ੍ਰਧਾਨ ਤੇ ਕੌਂਸਲਰ ਵਿਚਕਾਰ ਹੋਈ ਹੱਥੋਂ ਪਾਈ ਦੇ ਮਾਮਲੇ ਵਿਚ ਪੁਲਸ ਨੇ ਦੋਨੋਂ ਧੀਰਾਂ ਦੀ ਇਕ ਮਹਿਲਾ ਕੌਂਸਲਰ ਸਮੇਤ 5 ਵਿਅਕਤੀਆਂ ਤੇ ਵੱਖ-ਵੱਖ ਧਾਰਾਵਾ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।
ਥਾਣਾ ਮੁੱਖੀ ਭਗਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਦੇ ਬਿਆਨਾ ਦੇ ਅਧਾਰ ਤੇ ਕੌਂਸਲਰ ਭਜਨ ਲਾਲ, ਕੌਂਸਲਰ ਪ੍ਰੀਤੀ ਵਾਲੀਆ ਤੇ ਉਸ ਦੇ ਪਤੀ ਦਲਜੀਤ ਸਿੰਘ ਪਿੰਛੀ ਵਿਰੁੱਧ ਕਾਤਲਾਨਾ ਹਮਲਾ ਕਰਨ ਤੇ ਹੋਰ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ। ਜਦੋਂ ਕਿ ਦੂਜੇ ਪਾਸੇ ਕੌਸਲਰ ਭਜਨ ਲਾਲ ਦੇ ਬਿਆਨਾ ਦੇ ਅਧਾਰ ਤੇ ਕੌਂਸਲ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਤੇ ਭਾਜਪਾ ਕੌਸਲਰ ਪਰਦੀਪ ਕੁਮਾਰ ਹੈਪੀ ਕਟਾਰੀਆ ਵਿਰੁੱਧ ਜਾਤੀ ਸੂਚਕ ਸਬਦ ਬੋਲਣ ਅਤੇ ਹੋਰ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।

Share Button

Leave a Reply

Your email address will not be published. Required fields are marked *