ਬਣਾਂਵਾਲੀ ਵਿਖੇ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਛੁਡਾਊ ਦਿਵਸ ਮਨਾਇਆ

ss1

ਬਣਾਂਵਾਲੀ ਵਿਖੇ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਛੁਡਾਊ ਦਿਵਸ ਮਨਾਇਆ
ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਬਖਸ਼ਿਆਂ ਨਹੀ ਜਾਵੇਗਾ:ਡੀਐਸਪੀ ਨਰਿੰਦਰ ਸਿੰਘ

28-27 (1) 28-27 (2)
ਸਰਦੂਲਗੜ੍ਹ 26 ਜੂਨ (ਗੁਰਜੀਤ ਸ਼ੀਂਹ) ਸਬ ਡਵੀਜਨ ਸਰਦੂਲਗੜ੍ਹ ਅਧੀਨ ਆਉਂਦੇ ਪਿੰਡ ਬਣਾਂਵਾਲੀ ਦੇ ਥਰਮਲ ਪਲਾਂਟ ਵਿਖੇ ਅੰਤਰਰਾਸ਼ਟਰੀ ਨਸ਼ਾ ਛੁਡਾਊ ਦਿਵਸ ਮਨਾਇਆ ਗਿਆ।ਇਸ ਦਾ ਉਦਘਾਟਨ ਉਪ ਕਪਤਾਨ ਸਰਦੂਲਗੜ੍ਹ ਨਰਿੰਦਰ ਸਿੰਘ ਨੇ ਪੌਦਾ ਲਗਾ ਕੇ ਕੀਤਾ।ਇਸ ਮੌਕੇ ਉਹਨਾਂ ਪਹੁੰਚੀਆਂ ਇਲਾਕੇ ਦੀਆਂ ਪੰਚਾਇਤਾਂ ਮੋਹਤਵਾਰਾਂ ਅਤੇ ਯੂਥ ਕਲੱਬਾਂ ਤੇ ਲੇਬਰ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕਿਸਮ ਦਾ ਨਸ਼ਾ ਇਸਤੇਮਾਲ ਨਾ ਕਰਨ ,ਉਹਨਾਂ ਨਸ਼ੇ ਵੇਚਣ ਵਾਲੇ ਲੋਕਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਉਹ ਇਸ ਗੋਰਖ ਧੰਦੇ ਤੋ ਬਾਜ ਆ ਜਾਣ ਨਹੀ ਤਾਂ ਨਸ਼ੇ ਦੀ ਸਮਗਲਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸਿਆਂ ਨਹੀ ਜਾਵੇਗਾ।ਉਹਨਾਂ ਅੱਜ ਬਣਾਂਵਾਲੀ ਵਿਖੇ ਨਸ਼ਿਆਂ ਖਿਲਾਫ ਮੁਹਿੰਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਮੌਕੇ ਥਾਣਾ ਝੁਨੀਰ ਦੇ ਮੁੱਖ ਅਫਸਰ ਜਸਕਰਨ ਸਿੰਘ ਬਰਾੜ ,ਥਾਣਾ ਜੌੜਕੀਆਂ ਦੇ ਮੁੱਖ ਅਫਸਰ ਗੁਰਬੀਰ ਸਿੰਘ ,ਬਹਿਣੀਵਾਲ ਚੌਂਕੀ ਦੇ ਇੰਚਾਰਜ ਗੁਰਤੇਜ ਸਿੰਘ ,ਸਿਹਤ ਇੰਸਪੈਕਟਰ ਦਰਸ਼ਨ ਸਿੰਘ ਭੰਮੇ ਆਦਿ ਨੇ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਵੱਲੋ ਵਿਢੀ ਮੁਹਿੰਮ ਨੂੰ ਘਰ ਘਰ ਪਹੁੰਚਾਉਣ ਅਤੇ ਨਸ਼ਿਆਂ ਆਦਿ ਸਮਾਜਿਕ ਬੁਰਾਈਆਂ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਰੇਸ਼ਮ ਸਿੰਘ ਬਣਾਂਵਾਲੀ ,ਗਮਦੂਰ ਸਿੰਘ ਟਾਂਡੀਆ ,ਸਰਪੰਚ ਦਰਸ਼ਨ ਸਿੰਘ ਬਾਜੇਵਾਲਾ ,ਜਗਸੀਰ ਸਿੰਘ ਉੱਲਕ ,ਗੁਰਮੇਲ ਸਿੰਘ ਟਹਿਲਾ ਬਣਾਂਵਾਲੀ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *